Breaking News

ਖੁਸ਼ਖਬਰੀ : ਇਸ ਤਰੀਕੇ ਨਾਲ ਕਰੋ ਗੈਸ ਸਲੰਡਰ ਬੁਕ ਅਤੇ 500 ਰੁਪਏ ਦਾ ਹੋਵੇਗਾ ਫਾਇਦਾ

ਇਸ ਤਰੀਕੇ ਨਾਲ ਕਰੋ ਗੈਸ ਸਲੰਡਰ ਬੁਕ

ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਵਿੱਚ ਕੋਈ ਨਾ ਕੋਈ ਬਦਲਾਅ ਕੀਤਾ ਜਾ ਰਿਹਾ ਹੈ। ਦੇਸ਼ ਵਿੱਚ ਦੁਨੀਆਂ ਲਈ ਮੁੱਢਲੀ ਲੋੜ ਹੈ ਘਰੇਲੂ ਖਾਣੇ ਵਾਸਤੇ ਰਸੋਈ ਗੈਸ ,ਜੋਂ ਰੋਜ਼ਮਰਾ ਜਿੰਦਗੀ ਵਿੱਚ ਵਰਤੀ ਜਾਂਦੀ ਹੈ। ਜਿਸ ਤੋਂ ਬਿਨਾਂ ਅੱਜ ਕੱਲ ਰਸੋਈ ਦਾ ਕੋਈ ਵੀ ਕੰਮ ਨਹੀਂ ਹੋ ਸਕਦਾ। ਕੇਂਦਰ ਸਰਕਾਰ ਵੱਲੋਂ ਹੁਣ ਗੈਸ ਸੈਲੰਡਰ ਵਰਤਣ ਵਾਲਿਆਂ ਲਈ ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਐਲ ਪੀ ਜੀ ਗੈਸ ਸਿਲੰਡਰ ਦੇ ਖਪਤਕਾਰਾਂ ਲਈ ਇਹ ਖਬਰ ਬਹੁਤ ਹੀ ਜ਼ਰੂਰੀ ਹੈ।

ਗੈਸ ਸਿਲੰਡਰ ਦੀ ਡਿਲਵਰੀ ਨਾਲ ਡਿਸਕਾਊਂਟ ਵੀ ਦਿੱਤਾ ਜਾਂਦਾ ਹੈ ਜਿਸ ਬਾਰੇ ਕੁਝ ਲੋਕਾਂ ਨੂੰ ਜਾਣਕਾਰੀ ਨਹੀਂ ਹੁੰਦੀ। ਬਹੁਤ ਸਾਰੀਆਂ ਤੇਲ ਕੰਪਨੀਆਂ ਗੈਸ ਸਲੰਡਰ ਦੀ ਆਨਲਾਈਨ ਬੁਕਿੰਗ ਕਰਵਾਉਣ ਤੇ ਡਿਸਕਾਉਂਟ ਦੇ ਰਹੀਆਂ ਹਨ। ਜੋ ਗਾਹਕਾਂ ਨੂੰ ਆਪਣੇ ਵੱਲ ਆਕਰਸ਼ਤ ਕਰਦੀਆਂ ਹਨ। ਹੁਣ ਇਸ ਤਰ੍ਹਾਂ ਗੈਸ ਬੁੱਕ ਕਰਵਾਉਣ ਤੇ ਪੰਜ ਸੌ ਰੁਪਏ ਦਾ ਫਾਇਦਾ ਹੋਵੇਗਾ। ਅਗਰ ਤੁਸੀਂ ਇੰਡੇਨ ਭਾਰਤ ਪੈਟਰੋਲੀਅਮ ਦੇ ਗਾਹਕ ਹੋ ਤਾਂ ਤੁਹਾਨੂੰ ਇਸ ਦਾ ਫਾਇਦਾ ਹੋਰ ਵੀ ਹੋ ਸਕਦਾ ਹੈ।

500 ਰੁਪਏ ਕੈਸ਼ ਬੈਕ ਮਿਲਣ ਲਈ ਤੁਸੀਂ ਕੁਝ ਗੱਲਾਂ ਦਾ ਧਿਆਨ ਰੱਖੋ। ਐਲਪੀਜੀ ਸਿਲੰਡਰ ਬੁੱਕ ਕਰਵਾਉਣ ਲੱਗੇ paytm ਦੇ ਜ਼ਰੀਏ ਤੁਹਾਨੂੰ ਇਹ ਆਫਰ ਮਿਲ ਸਕਦਾ ਹੈ। ਸਿਲੰਡਰ ਦੀ ਆਨਲਾਈਨ ਬੁਕਿੰਗ ਲਈ ਤੁਸੀਂ iocl.com ਇੰਡੇਨ ਦੇ ਵਟਸਐਪ ਨੰਬਰ ਤੇ ਮੈਸੇਜ ਭੇਜ ਕੇ ਕਰ ਸਕਦੇ ਹੋ। ਇੱਕ ਨਵੰਬਰ ਤੋਂ ਵਟਸ ਐਪ ਦੇ ਜ਼ਰੀਏ ਬੁਕਿੰਗ ਕਰਨ ਦੀ ਸਹੂਲਤ ਸ਼ੁਰੂ ਕਰ ਦਿੱਤੀ ਗਈ ਸੀ। ਇਸਦੇ ਦੁਆਰਾ ਤੁਸੀਂ ਗੈਸ ਏਜੰਸੀ ਡਿਸਟ੍ਰੀ ਬਿਊਟਰ ਨਾਲ ਸਿੱਧੀ ਗੱਲ ਕਰ ਸਕਦੇ ਹੋ।

ਮੋਬਾਈਲ ਨੰਬਰ ਤੇ ਫੋਨ ਕਰ ਸਕਦੇ ਹੋ। ਕੈਸ਼ ਬੈਕ ਦਾ ਲਾਭ ਲੈਣ ਲਈ ਤੁਹਾਨੂੰ ਪੇਟੀਐਮ ਕੈਸ਼ ਬੁੱਕ ਦਾ ਲਾਭ ਲੈਣ ਲਈ ਪ੍ਰੋਮੋਕੋਡ ਦਾ ਕੋਡ ਪ੍ਰੋਮੋਕੋਡ ਸੈਕਸ਼ਨ ਵਿੱਚ ਭਰਨਾ ਹੋਵੇਗਾ। ਜਿਸ ਨਾਲ ਪੰਜ ਸੌ ਰੁਪਏ ਵਾਪਸ ਮਿਲ ਜਾਣਗੇ। ਗਾਹਕ ਆਪਣੇ ਸਮਾਰਟ ਫੋਨ ਤੋਂ ਪੇਟੀਅਮ ਐਪ ਰਾਹੀਂ ਸਿਲੰਡਰ ਬੁੱਕ ਕਰਵਾ ਸਕਦੇ ਹਨ। ਆਪਣੇ ਸਮਾਰਟ ਫੋਨ ਤੇ paytm app open ਕਰਕੇ ਸਕਰੀਨ ਤੇ show more ਤੇ ਕਲਿੱਕ ਕਰੋ।

ਇਸ ਤੋਂ ਬਾਅਦ ਰੀਚਾਰਜ ਤੇ pay bill ਦੀ ਆਪਸ਼ਨ ਲੈਫਟ ਸਾਇਡ ਵਿੱਚ ਨਜ਼ਰ ਆਏਗੀ। ਜਿਸ ਵਿੱਚ ਬੁਕਿੰਗ ਸਲੰਡਰ ਮਿਲੇਗਾ ਜਿਸ ਤੇ ਕਲਿੱਕ ਕਰ ਕੇ ਤੁਸੀਂ gas ਬੁੱਕ ਕਰਨ ਦੀ ਚੋਣ ਕਰ ਸਕਦੇ ਹੋ। ਏਸ ਵਿਚ indian ,ਐਚਪੀ ਗੈਸ, bharat gas, ਆਪਣੀ ਮਰਜ਼ੀ ਨਾਲ ਚੁਣ ਸਕਦੇ ਹੋ। ਇਸ ਤੋਂ ਬਾਅਦ ਰਜਿਸਟਰ ਮੋਬਾਇਲ ਨੰਬਰ ਐਲ ਪੀ ਜੀ ਆਈ ਡੀ ਦਰਜ ਕਰੋ। ਫਿਰ proceed ਤੇ ok ਕਰੋ। ਐਲਪੀਜੀ id ਅਤੇ ਕੰਜ਼ਿਊਮਰ ਦਾ ਨਾਂ ਤੇ ਏਜੰਸੀ ਦਾ ਨਾਂ ਸਾਹਮਣੇ ਆ ਜਾਵੇਗਾ। ਨਾਲ ਹੀ ਗੈਸ ਸਿਲੰਡਰ ਦੀ ਰਕਮ ਵੀ ਨਜ਼ਰ ਆਵੇਗੀ। ਇਸ ਤਰਾਂ ਤੁਸੀਂ ਬੁਕਿੰਗ ਕਰਵਾ ਕੇ 500 ਰੁਪਏ ਬੈਕ ਲੈ ਸਕਦੇ ਹੋ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …