Breaking News

ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਦੇ ਸਾਥੀ ਕਲਾਕਾਰ ਦੀ ਹੋਈ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ 

ਪੰਜਾਬੀ ਗਾਇਕ ਤੇ ਕਲਾਕਾਰ ਦਲਜੀਤ ਦੋਸਾਂਝ ਕਿਸੇ ਪਹਿਚਾਣ ਦੇ ਮੋਹਤਾਜ ਨਹੀਂ ਹਨ l ਪੰਜਾਬ ਹੀ ਨਹੀਂ ਸਗੋਂ ਪੂਰੀ ਦੁਨੀਆ ਭਰ ਦੇ ਵਿੱਚ ਇਸ ਕਲਾਕਾਰ ਨੇ ਆਪਣੇ ਟੈਲੇਂਟ ਦਾ ਜਾਦੂ ਬਿਖੇਰਿਆ ਹੋਇਆ ਹੈ l ਜਿਸ ਕਾਰਨ ਲੋਕ ਉਨਾਂ ਨੂੰ ਕਾਫੀ ਪਸੰਦ ਕਰਦੇ ਹਨ l ਹਾਲ ਹੀ ਵਿੱਚ ਉਹਨਾਂ ਵੱਲੋਂ ਕੈਨੇਡਾ ਵਿੱਚ ਕੀਤੇ ਗਏ ਸ਼ੋਅ ਤੋਂ ਬਾਅਦ ਕਾਫੀ ਵਾਹ ਵਾਹੀ ਖੱਟੀ ਜਾ ਰਹੀ ਹੈ। ਹਰ ਕੋਈ ਉਹਨਾਂ ਦੇ ਇਸ ਸ਼ੋਅ ਦੀਆਂ ਚਰਚਾਵਾਂ ਕਰਦਾ ਪਿਆ ਹੈ l ਇਸੇ ਵਿਚਾਲੇ ਹੁਣ ਪੰਜਾਬੀ ਇੰਡਸਟਰੀ ਤੋਂ ਇੱਕ ਬੇਹਦ ਹੀ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦੋਸਾਂਝਾ ਵਾਲੇ ਦੇ ਕਰੀਬੀ ਦੀ ਅਚਾਨਕ ਮੌਤ ਹੋ ਗਈ l

ਦੱਸ ਦਈਏ ਪੰਜਾਬੀ ਕਮੇਡੀਅਨ ਅਤੇ ਦਿਲਜੀਤ ਦੋਸਾਂਝ ਦੇ ਕੋ-ਸਟਾਰ ਗੁਰਪ੍ਰੀਤ ਸਿੰਘ ਦਾ ਦਿਹਾਂਤ ਹੋ ਚੁੱਕਿਆ । ਉਹਨਾਂ ਦੇ ਦੇਹਾਂਤ ਦੀ ਜਾਣਕਾਰੀ ਉਨ੍ਹਾਂ ਦੇ ਕਰੀਬੀ ਪ੍ਰੀਤ ਸਿਆਂ ਵੱਲੋਂ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰ ਕੇ ਦਿੱਤੀ ਗਈ l ਉਹ ਟਿੱਕਟਾਕ ਦਾ ਸਭ ਤੋਂ ਮਸ਼ਹੂਰ ਸਟਾਰ ਸੀ, ਜਿਸਨੇ ਛੋਟੀ ਜਿਹੀ ਉਮਰ ਵਿੱਚ ਦਰਸ਼ਕਾਂ ਦੇ ਦਿਲਾਂ ਵਿੱਚ ਵੱਖਰੀ ਥਾਂ ਬਣਾ ਲਈ ਸੀ। ਲੋਕ ਉਹਨਾਂ ਨੂੰ ਕਾਫੀ ਪਸੰਦ ਕਰਦੇ ਸੀ, ਪਰ ਪਤਾ ਨਹੀਂ ਸੀ ਕਿ ਨਹੀਂ ਛੋਟੀ ਉਮਰ ਦੇ ਵਿੱਚ ਉਹ ਇਸ ਫ਼ਾਨੀ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖ ਜਾਣਗੇ।

ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਸੋਨੀ ਕਰੂ ਦੇ ਗੁਰਪ੍ਰੀਤ ਸਿੰਘ ਦਿਲਜੀਤ ਦੋਸਾਂਝ ਨਾਲ ਫਿਲਮ ਛੜਾ ਵਿੱਚ ਸਕ੍ਰੀਨ ਸ਼ੇਅਰ ਕਰ ਚੁੱਕੇ ਹਨ। ਗੁਰਪ੍ਰੀਤ ਆਪਣੇ ਗਰੁੱਪ ਦੇ ਹਾਈਟ ਵਿੱਚ ਸਭ ਤੋਂ ਛੋਟੇ ਦਿਖਣ ਵਾਲੇ ਮੈਂਬਰ ਸੀ। ਪਾਂਟਵਾ ਸਾਹਿਬ ਦੇ ਟਿਕਟਾਕ ਸਟਾਰ ਸੋਨੀ ਕਰੂ ਦੀ ਅਚਾਨਕ ਸਿਹਤ ਖ਼ਰਾਬ ਹੋ ਗਈ ਸੀ, ਜਿਸ ਕਾਰਨ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਗੁਰਪ੍ਰੀਤ ਦੇ ਇੰਸਟਾਗ੍ਰਾਮ ‘ਤੇ ਚਾਰ ਲੱਖ ਤੋਂ ਵੱਧ ਫਾਲੋਅਰਸ ਸਨ। ਦਿਲਜੀਤ ਦੋਸਾਂਝ ਦੀ ਫਿਲਮ ਛੜਾ ਰਾਹੀਂ ਉਨ੍ਹਾਂ ਆਪਣੀ ਵੱਖਰੀ ਪਛਾਣ ਕਾਇਮ ਕੀਤੀ।

ਉੱਥੇ ਹੀ ਇਸ ਦੁੱਖਦਾਈ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਨੂੰ ਚਾਹੁਣ ਵਾਲਿਆਂ ਦੇ ਵੱਲੋਂ ਉਨਾਂ ਦੀਆਂ ਤਸਵੀਰਾਂ ਆਪੋ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਸਾਂਝੀਆਂ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਜਿਨ੍ਹਾਂ ਵਿੱਚ ਪੰਜਾਬੀ ਇੰਡਸਟਰੀ ਨਾਲ ਜੁੜੇ ਹੋਏ ਲੋਕਾਂ ਵੱਲੋਂ ਵੀ ਇਸ ਦੁੱਖਦਾਈ ਘਟਨਾ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ l

Check Also

ਬੱਚਿਆਂ ਨੂੰ ਚਿਪਸ ਖਵਾਉਣ ਵਾਲੇ ਹੋ ਜਾਵੋ ਸਾਵਧਾਨ , 10 ਵੀਂ ਜਮਾਤ ਦੇ ਬੱਚੇ ਦੀ ਹੋਈ ਮੌਤ ਡਾਕਟਰਾਂ ਨੇ ਦਸਿਆ ਇਹ ਕਾਰਨ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਬਚੇ ਬਾਜ਼ਾਰਾਂ ਦੇ ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਚੀਜ਼ਾਂ ਖਾਂਦੇ …