Breaking News

ਘਰ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਵਿਆਹ ਦੀ ਵਰੇਗੰਢ ਵਾਲੇ ਦਿਨ ਪਤਨੀ ਨੇ ਚੁਕਿਆ ਖੌਫਨਾਕ ਕਦਮ

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਜਿਵੇਂ ਜਿਵੇਂ ਵਿਆਹ ਤੋਂ ਬਾਅਦ ਇਸ ਰਿਸ਼ਤੇ ਚ ਸਾਲ ਪੈਂਦੇ ਜਾਂਦੇ ਹਨ, ਉਸੇ ਤਰੀਕੇ ਦੇ ਨਾਲ ਪਤੀ ਪਤਨੀ ਦਾ ਰਿਸ਼ਤਾ ਹੋਰ ਜਿਆਦਾ ਮਜਬੂਤ ਹੁੰਦਾ ਜਾਂਦਾ ਹੈ l ਕਿਉਂਕਿ ਸਾਲ ਬੀਤਦੇ ਜਾਂਦੇ ਹਨ ਤੇ ਪਤੀ ਪਤਨੀ ਇੱਕ ਦੂਜੇ ਦੀਆਂ ਚੰਗੀਆਂ ਬੁਰੀਆਂ ਆਦਤਾਂ ਨੂੰ ਚੰਗੇ ਤਰੀਕੇ ਦੇ ਨਾਲ ਜਾਣ ਕੇ ਉਸ ਵਿੱਚ ਢਲ ਜਾਂਦੇ ਹਨ। ਵਿਆਹ ਦੀ ਵਰੇਗੰਡ ਹਰੇਕ ਵਿਆਹੇ ਜੋੜੇ ਦੇ ਲਈ ਖਾਸ ਹੁੰਦੀ ਹੈ। ਪਰ ਹੁਣ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਵਿਆਹ ਦੀ ਵਰੇਗੰਡ ਵਾਲੇ ਦਿਨ ਪਤਨੀ ਦੇ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ ਤੇ ਘਰ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਤਬਦੀਲ ਹੋ ਗਈਆਂ l

ਮਾਮਲਾ ਡੇਰਾਬਸੀ ਤੋਂ ਸਾਹਮਣੇ ਆਇਆ, ਜਿੱਥੇ 36 ਸਾਲਾ ਵਿਆਹੁਤਾ ਨੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ, ਜਿਸ ਕਾਰਨ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ । ਉਥੇ ਹੀ ਮ੍ਰਿਤਕ ਔਰਤ ਗੀਤਾ ਦੇ ਵਿਆਹ ਦੀ 13ਵੀਂ ਵਰ੍ਹੇਗੰਢ ਸੀ। ਜਦੋਂ ਉਸ ਦੀ ਸਿਹਤ ਵਿਗੜਨ ਲੱਗੀ ਤਾਂ ਉਸ ਦਾ ਪਤੀ ਖ਼ੁਦ ਉਸ ਨੂੰ ਇਕ ਨਿੱਜੀ ਹਸਪਤਾਲ ਲੈ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਦੁੱਖ ਦਾ ਹੀ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਹੈ। ਪੁਲਸ ਨੇ ਲਾਸ਼ ਦਾ ਡੇਰਾਬੱਸੀ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਇਆ।

ਜਾਣਕਾਰੀ ਅਨੁਸਾਰ ਗੀਤਾ ਵਾਸੀ ਕਰਨਾਲ ਦਾ ਵਿਆਹ 6 ਮਈ, 2011 ਨੂੰ ਯੋਗੇਸ਼ ਅੱਤਰੀ ਨਾਲ ਹੋਇਆ ਸੀ। ਪਰਿਵਾਰ ‘ਚ ਉਸ ਦੇ ਦੋ ਬੱਚਿਆਂ ਵਿਚ ਇਕ 10 ਸਾਲ ਦਾ ਪੁੱਤਰ ਅਤੇ 8 ਸਾਲ ਦੀ ਧੀ ਹੈ। ਦੱਸਿਆ ਜਾ ਰਿਹਾ ਹੈ ਕਿ ਯੋਗੇਸ਼ ਪੇਸ਼ੇ ਤੋਂ ਐਂਬੂਲੈਂਸ ਡਰਾਈਵਰ ਹੈ। ਯੋਗੇਸ਼ ਉਰਫ਼ ਮੋਨੂੰ ਵਿਆਹ ਦੀ ਵਰ੍ਹੇਗੰਢ ਵਾਲੇ ਦਿਨ ਦੁਪਹਿਰ ਵੇਲੇ ਮੋਹਾਲੀ ਗਿਆ ਸੀ।

ਰਾਤ ਕਰੀਬ 8 ਵਜੇ ਘਰ ਵਾਪਸ ਆਉਂਦੇ ਸਮੇਂ ਯੋਗੇਸ਼ ਨੇ ਆਪਣੀ ਪਤਨੀ ਨੂੰ ਫੋਨ ਕਰਕੇ ਰਾਤ ਦਾ ਖਾਣਾ ਬਣਾਉਣ ਤੋਂ ਮਨਾ ਕਰ ਦਿੱਤਾ ਤੇ ਕਿਹਾ ਕਿ ਉਹ ਪੀਜ਼ਾ ਅਤੇ ਕੇਕ ਲੈ ਕੇ ਆ ਰਿਹਾ ਹੈ। ਇਸ ’ਤੇ ਉਸ ਦੀ ਪਤਨੀ ਗੀਤਾ ਨੇ ਜਵਾਬ ਦਿੱਤਾ ਕਿ ਹੁਣ ਕੁੱਝ ਲਿਆਉਣ ਦੀ ਲੋੜ ਨਹੀਂ ਹੈ। ਉਸ ਨੇ ਜ਼ਹਿਰੀਲੀ ਦਵਾਈ ਪੀ ਲਈ ਹੈ। ਜਿਸ ਤੋਂ ਬਾਅਦ ਮੌਕੇ ਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ l ਜਿਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਤੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ l

Check Also

ਬੱਚਿਆਂ ਨੂੰ ਚਿਪਸ ਖਵਾਉਣ ਵਾਲੇ ਹੋ ਜਾਵੋ ਸਾਵਧਾਨ , 10 ਵੀਂ ਜਮਾਤ ਦੇ ਬੱਚੇ ਦੀ ਹੋਈ ਮੌਤ ਡਾਕਟਰਾਂ ਨੇ ਦਸਿਆ ਇਹ ਕਾਰਨ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਬਚੇ ਬਾਜ਼ਾਰਾਂ ਦੇ ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਚੀਜ਼ਾਂ ਖਾਂਦੇ …