Breaking News

ਦਿੱਲੀ ਅੰਦੋਲਨ ਚ ਜਾ ਰਹੇ ਕਿਸਾਨਾਂ ਨਾਲ ਵਾਪਰਿਆ ਇਥੇ ਹਾਦਸਾ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਅੰਨ ਦਾਤਾ ਇਸ ਸਮੇਂ ਜ-ਲੂ- ਸ ਦੇ ਨਾਲ ਸੜਕਾਂ ਉੱਤੇ ਅੰਦੋਲਨ ਕਰ ਰਿਹਾ ਹੈ। ਇਸ ਅੰਦੋਲਨ ਤਹਿਤ ਦੇਸ਼ ਦੇ ਵੱਖ ਵੱਖ ਕਿਸਾਨ ਸੜਕ ਮਾਰਗਾਂ ਰਾਹੀਂ ਦਿੱਲੀ ਨੂੰ ਘੇਰਨ ਲਈ ਆਣ ਪਹੁੰਚੇ ਹਨ। ਇਨ੍ਹਾਂ ਵੱਖ ਵੱਖ ਸੂਬਿਆਂ ਦੇ ਕਿਸਾਨਾਂ ਨਾਲ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਵੀ ਮੌਜੂਦ ਹਨ। ਪੰਜਾਬ ਦੇ ਕਿਸਾਨਾਂ ਵੱਲੋਂ ਵੱਖ ਵੱਖ ਸਮੇਂ ਉੱਪਰ ਆਪਣੇ ਜੱਥੇ ਤਿਆਰ ਕਰਕੇ ਦਿੱਲੀ ਦੇ ਰਾਸਤੇ ਆਪਣੇ ਚਾਲੇ ਪਾਏ ਹੋਏ ਹਨ। ਇਸ ਦੌਰਾਨ ਕਿਸਾਨਾਂ ਦੇ ਨਾਲ ਜੁੜੀ ਹੋਈ ਇਕ ਵੱਡੀ ਘਟਨਾ ਸਾਹਮਣੇ ਆ ਰਹੀ ਹੈ ਜਿਸ ਵਿਚ ਕਿਸਾਨਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਕ ਬੀਤੇ ਕੱਲ ਖਮਾਣੋਂ ਬਲਾਕ ਦੇ ਵਿੱਚ ਪੈਂਦੇ ਪਿੰਡ ਰਾਣਵਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਰੈਲੀ ਵਿੱਚ ਸ਼ਾਮਲ ਹੋਣ ਲਈ ਗਏ ਸਨ। ਜਦੋਂ ਇਹ ਕਿਸਾਨ ਪੰਜਾਬ ਦੇ ਬਾਰਡਰ ਨੂੰ ਪਾਰ ਕਰਨਾਲ ਪੁੱਜੇ ਤਾਂ ਇਨ੍ਹਾਂ ਦੀ ਟਰੈਕਟਰ ਟਰਾਲੀ ਦੁਰਘਟਨਾ ਗ੍ਰਸਤ ਹੋ ਗਈ ਜਿਸ ਵਿੱਚ ਬੈਠੇ ਹੋਏ ਕਿਸਾਨਾਂ ਨੂੰ ਕੁਝ ਸੱਟਾਂ ਵੀ ਲੱਗੀਆਂ। ਇਸ ਹੋਈ ਦੁਰਘਟਨਾ ਸਬੰਧੀ ਜਾਣਕਾਰੀ ਖਮਾਣੋਂ ਬਲਾਕ ਦੇ ਸੀਨੀਅਰ ਕਿਸਾਨ ਆਗੂ ਬਹਾਦਰ ਸਿੰਘ ਰਾਣਵਾਂ ਨੇ ਦਿੱਤੀ। ਜਿੱਥੇ ਉਨ੍ਹਾਂ ਪੱਤਰਕਾਰਾਂ ਨਾਲ ਫੋਨ ਉਤੇ ਗੱਲ ਬਾਤ ਕਰਦੇ ਹੋਏ ਆਖਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਨ੍ਹਾਂ ਦਾ ਕਾਫ਼ਲਾ ਪੰਜਾਬ ਨੂੰ ਪਾਰ ਕਰ ਕਰਨਾਲ ਆ ਪਹੁੰਚਿਆ ਸੀ।

ਅਚਾਨਕ ਪਿੱਛੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਟਰਾਲੀ ਨੂੰ ਸਾਈਡ ਟੱਕਰ ਦਿੱਤੀ ਜਿਸ ਨਾਲ ਟਰਾਲੀ ਟਰੈਕਟਰ ਨਾਲੋਂ ਟੁੱਟ ਕੇ ਵੱਖ ਹੋ ਗਈ। ਇਸ ਹੋਏ ਹਾਦਸੇ ਨਾਲ ਟਰਾਲੀ ਵਿੱਚ ਸਵਾਰ ਕਿਸਾਨਾਂ ਨੂੰ ਕੁਝ ਮਾਮੂਲੀ ਸੱਟਾਂ ਵੱਜੀਆਂ। ਇਸ ਦੁਰਘਟਨਾ ਵਿੱਚ ਹਾਦਸਾ ਗ੍ਰਸਤ ਹੋ ਚੁੱਕੇ ਟਰੈਕਟਰ ਨੂੰ ਇੱਕ ਹੋਰ ਟਰਾਲੀ ਵਿੱਚ ਲੱਦ ਕੇ ਵਾਪਸ ਪਿੰਡ ਭੇਜਿਆ ਗਿਆ।

ਜ਼ਖਮੀ ਹੋਏ ਕਿਸਾਨਾਂ ਵਿੱਚੋਂ ਤਰਲੋਚਨ ਸਿੰਘ ਵਾਸੀ ਰਾਣਵਾਂ ਅਤੇ ਅਵਤਾਰ ਸਿੰਘ ਬਾਸੀ ਬਿਲਾਸਪੁਰ ਨੂੰ ਕਰਨਾਲ ਦੇ ਇੱਕ ਸਥਾਨਕ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਇਸ ਤੋਂ ਪਹਿਲਾਂ ਵੀ ਹਰਿਆਣਾ ਦੇ ਰੋਹਤਕ ਅਤੇ ਹਾਂਸੀ ਦੇ ਵਿਚਕਾਰ ਪੈਂਦੇ ਪਿੰਡ ਮੁਢਾਲ ਕੋਲ ਇੱਕ ਕਿਸਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਜਿਸ ਉਪਰ ਕਿਸਾਨ ਆਗੂਆਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ।

Check Also

ਘਰ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਵਿਆਹ ਦੀ ਵਰੇਗੰਢ ਵਾਲੇ ਦਿਨ ਪਤਨੀ ਨੇ ਚੁਕਿਆ ਖੌਫਨਾਕ ਕਦਮ

ਆਈ ਤਾਜਾ ਵੱਡੀ ਖਬਰ  ਕਹਿੰਦੇ ਹਨ ਜਿਵੇਂ ਜਿਵੇਂ ਵਿਆਹ ਤੋਂ ਬਾਅਦ ਇਸ ਰਿਸ਼ਤੇ ਚ ਸਾਲ …