ਆਈ ਤਾਜਾ ਵੱਡੀ ਖਬਰ
ਖੇਤੀ ਕਨੂੰਨ ਬਿੱਲਾਂ ਨੂੰ ਲਾਗੂ ਕਰਕੇ ਪਹਿਲਾਂ ਹੀ ਪੰਜਾਬ ਦੇ ਕਿਸਾਨਾ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ।ਜਿਸ ਦੇ ਵਿਰੋਧ ਵਜੋਂ ਪਿਛਲੇ ਮਹੀਨੇ ਤੋਂ ਹੀ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਕੇਂਦਰ ਸਰਕਾਰ ਖ਼ਿਲਾਫ਼ ਧਰਨੇ ਅਤੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਸ ਲਈ ਕਿਸਾਨ ਜਥੇਬੰਦੀਆਂ ਵੱਲੋਂ ਰਿਲਾਇੰਸ ਦੇ ਪੈਟ੍ਰੋਲ ਪੰਪ, ਟੋਲ ਪਲਾਜ਼ਾ ਤੇ ਰੇਲਵੇ ਲਾਈਨਾਂ ਨੂੰ ਰੋਕ ਕੇ ਧਰਨੇ ਦਿੱਤੇ ਜਾ ਰਹੇ ਹਨ , ਤਾਂ ਜੋ ਇਨ੍ਹਾਂ ਖੇਤੀ ਕਨੂੰਨਾਂ ਨੂੰ ਰੱਦ ਕਰਵਾਇਆ ਜਾ ਸਕੇ।
ਸੂਬਾ ਸਰਕਾਰ ਵੱਲੋਂ ਵੀ ਇਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਪੂਰਨ ਸਮਰਥਨ ਦਿੱਤਾ ਜਾ ਰਿਹਾ ਹੈ। ਸੂਬਾ ਸਰਕਾਰ ਵੱਲੋਂ 3 ਖੇਤੀ ਕਨੂੰਨਾਂ ਵਿੱਚ ਸੋਧ ਕਰਕੇ ਰਾਸ਼ਟਰਪਤੀ ਦੀ ਮਨਜੂਰੀ ਦੀ ਜਿੱਥੇ ਉਡੀਕ ਕੀਤੀ ਜਾ ਰਹੀ ਸੀ। ਉਥੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਇਸ ਬਾਬਤ ਗੱਲਬਾਤ ਕਰਨ ਤੋਂ ਮਨ੍ਹਾ ਕਰ ਦਿੱਤਾ ਗਿਆ। ਜਿਸ ਕਾਰਨ ਕਿਸਾਨ ਜੱਥੇਬੰਦੀਆਂ ਵੱਲੋਂ ਸੰਘਰਸ਼ ਹੋਰ ਤੇਜ਼ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ।
ਕਿਸਾਨ ਜਥੇਬੰਦੀਆਂ ਵੱਲੋਂ ਪਹਿਲਾਂ ਹੀ 5 ਨਵੰਬਰ ਨੂੰ ਚਾਰ ਘੰਟੇ ਚੱਕਾ ਜਾਮ ਕਰਨ ਦਾ ਐਲਾਨ ਵੀ ਕੀਤਾ ਗਿਆ ਸੀ। ਹੁਣ ਪੰਜਾਬ ਵਾਲਿਆਂ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ, ਕਿਉਂਕਿ ਕਿਸਾਨਾਂ ਵੱਲੋਂ ਇਕ ਹੋਰ ਵੱਡਾ ਐਲਾਨ ਕੀਤਾ ਗਿਆ ਹੈ। 5 ਨਵੰਬਰ ਨੂੰ ਪੂਰੇ ਭਾਰਤ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਚਾਰ ਘੰਟੇ ਦਾ ਚੱਕਾ ਜਾਮ ਕੀਤਾ ਜਾਵੇਗਾ।
ਜਿਸ ਕਾਰਨ ਪੰਜਾਬ ਦੀਆਂ ਸਾਰੀਆਂ ਮੁੱਖ ਸੜਕਾਂ ਜਾਮ ਰਹਿਣਗੀਆਂ। 5 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਆਪੋ-ਆਪਣੇ ਸੂਬਿਆਂ ਵਿਚ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਚੱਕਾ ਜਾਮ ਰੱਖਣਗੀਆਂ। ਕਿਸਾਨ ਜਥੇਬੰਦੀਆਂ ਵੱਲੋਂ ਇਸ ਚੱਕਾ ਜਾਮ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ । ਉਥੇ ਹੀ ਕਿਸਾਨਾਂ ਵੱਲੋਂ ਮੈਡੀਕਲ ਐਮਰਜੈਂਸੀ ਦਾ ਵਿਸ਼ੇਸ਼ ਧਿਆਨ ਰੱਖਦੇ ਹੋਏ, ਕਿਸੇ ਵੀ ਮਰੀਜ਼ ਜਾਂ ਐਂਬੂਲੈਂਸ ਨੂੰ ਜਾਣ ਤੋਂ ਨਹੀਂ ਰੋਕਿਆ ਜਾਵੇਗਾ ।
ਚੱਕਾ ਜਾਮ ਦੇ ਮੱਦੇਨਜ਼ਰ 67 ਟੀਮਾਂ ਬਣਾਈਆਂ ਗਈਆਂ ਹਨ। ਇਹ ਟੀਮ ਪੰਜਾਬ ਦੇ ਵੱਖ ਵੱਖ ਟੋਲ ਪਲਾਜ਼ਾ, ਸਟੇਟ ਤੇ ਕੌਮੀ ਰਾਜਮਾਰਗਾਂ , ਮੌਲ ਤੇ ਤਾਇਨਾਤ ਰਹਿਣਗੀਆਂ ਤੇ ਆਉਣ ਜਾਣ ਵਾਲੇ ਵਾਹਨਾਂ ਨੂੰ ਰੋਕਿਆ ਜਾਵੇਗਾ। ਪੰਜਾਬ ਵਿੱਚ ਕਿਸਾਨਾਂ ਵੱਲੋਂ ਉਲੀਕੀ ਰਣਨੀਤੀ ਦੇ ਤਹਿਤ ਜਿਹੜੇ ਰਾਹ ਬੰਦ ਹੋਣਗੇ। ਉਨ੍ਹਾਂ ਦੀ ਸੂਚੀ ਇਸ ਤਰ੍ਹਾਂ ਹੈ। ਸ਼ੰਭੂ ਬੈਰੀਅਰ ਤੋਂ ਅੰਮ੍ਰਿਤਸਰ ਤੱਕ । ਪਠਾਨਕੋਟ- ਜਲੰਧਰ ਹਾਈਵੇ l ਪਠਾਨਕੋਟ- ਗੁਰਦਾਸਪੁਰ -ਤਰਨਤਾਰਨ- ਫਿਰੋਜ਼ਪੁਰ ਤੋਂ ਰਾਜਸਥਾਨ ਬਾਰਡਰ ਤੱਕ । ਜ਼ੀਰਕਪੁਰ-ਪਟਿਆਲਾ , ਜਲੰਧਰ- ਬਰਨਾਲਾ ਤੋਂ ਹਰਿਆਣਾ ਹਾਈਵੇ , ਬਠਿੰਡਾ -ਗਿੱਦੜਬਾਹਾ -ਮਲੋਟ -ਅਬੋਹਰ -ਫਾਜ਼ਿਲਕਾ , ਮਲੋਟ- ਡੱਬਵਾਲੀ ਹਾਈਵੇ । ਪਟਿਆਲਾ – ਸਰਹਿੰਦ -ਮੋਹਾਲੀ ਮਾਰਗ, ਪਟਿਆਲਾ -ਪਾਤੜਾਂ -ਮੂਨਕ -ਹਿਸਾਰ ਮਾਰਗ , ਖਰੜ- ਲੁਧਿਆਣਾ -ਤਲਵੰਡੀ ਸਾਬੋ -ਫਿਰੋਜਪੁਰ ਹਾਈਵੇ , ਚੰਡੀਗੜ- ਰੋਪੜ- ਖਰੜ -ਕੀਰਤਪੁਰ ਸਾਹਿਬ ,ਅਨੰਦਪੁਰ ਸਾਹਿਬ ਹਾਈਵੇ। ਮੁੱਲਾਂਪੁਰ- ਰਾਏਪੁਰ- ਬਰਨਾਲਾ ਸਟੇਟ ਹਾਈਵੇ ਜਲੰਧਰ- ਹੁਸ਼ਿਆਰਪੁਰ -ਮੁਬਾਰਕਪੁਰ ਹਾਈਵੇ , ਟਾਂਡਾ- ਹੁਸ਼ਿਆਰਪੁਰ -ਗੜ੍ਹਸ਼ੰਕਰ -ਬਲਾਚੌਰ ਹਾਈਵੇ , ਫਿਰੋਜ਼ਪੁਰ- ਜ਼ੀਰਾ- ਧਰਮਕੋਟ ਸਟੇਟ ਹਾਈਵੇ
, ਮੋਗਾ-ਕੋਟਕਪੂਰਾ ਸਟੇਟ ਹਾਈਵੇ
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …