ਹੋ ਗਿਆ ਇਹ ਵੱਡਾ ਐਲਾਨ
ਕੁਝ ਲੋਕ ਖੁਸ਼ੀ ਨਾਲ ਵਿਦੇਸ਼ ਦੀ ਧਰਤੀ ਤੇ ਜਾ ਕੇ ਵੱਸ ਜਾਂਦੇ ਹਨ। ਕਿਉਕਿ ਉਨ੍ਹਾਂ ਦੇਸ਼ਾਂ ਦੀ ਖੂਬਸੂਰਤੀ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਲੈਂਦੀ ਹੈ। ਕੁੱਝ ਇਨਸਾਨ ਮਜਬੂਰੀ ਵੱਸ ਆਪਣੀ ਮਿੱਟੀ ਤੋਂ ਦੂਰ ਜਾਂਦੇ ਹਨ। ਜਦੋਂ ਪਰਿਵਾਰ ਦੀ ਜਿੰਮੇਵਾਰੀ ਦੀ ਗੱਲ ਆਉਂਦੀ ਹੈ, ਤਾਂ ਇਨਸਾਨ ਰੋਜ਼ੀ ਰੋਟੀ ਦੀ ਖਾਤਰ ਵਿਦੇਸ਼ ਚਲੇ ਜਾਂਦਾ ਹੈ। ਜਿਸ ਨਾਲ ਉਹ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਪੂਰਾ ਕਰ ਸਕੇ। ਇਸ ਤਰ੍ਹਾਂ ਦੀਆਂ ਮਜਬੂਰੀਆਂ ਦੇ ਤਹਿਤ ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਵਿਚ ਜਾ ਕੇ ਵਸੇ ਹੋਏ ਹਨ। ਹਰ ਇਨਸਾਨ ਆਪਣੀ ਪਸੰਦ ਦੇ ਦੇਸ਼ ਵਿਚ ਜਾ ਕੇ ਵਸਣਾ ਚਾਹੁੰਦਾ ਹੈ।
ਕਰੋਨਾ ਮਹਾਮਾਰੀ ਦੇ ਚੱਲਦੇ ਹੋਏ ਕੁਛ ਲੋਕਾਂ ਦੇ ਇਹ ਸੁਪਨੇ ਅਧੂਰੇ ਰਹਿ ਗਏ ਹਨ। ਪਰ ਹੁਣ ਸਭ ਦੇਸ਼ਾਂ ਵੱਲੋਂ ਕੋਈ ਨਾ ਕੋਈ ਐਲਾਨ ਕੀਤਾ ਜਾ ਰਿਹਾ ਹੈ। ਜੋ ਲੋਕ ਅਸਟ੍ਰੇਲੀਆ ਜਾਣ ਲਈ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਲਈ ਆਸਟ੍ਰੇਲੀਆ ਵੱਲੋਂ ਇੱਕ ਬਹੁਤ ਵੱਡਾ ਐਲਾਨ ਕੀਤਾ ਗਿਆ ਹੈ। ਜਿਸ ਨਾਲ ਆਸਟ੍ਰੇਲੀਆ ਜਾਣ ਵਾਲਿਆਂ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਆਸਟ੍ਰੇਲੀਆ ਵਿੱਚ ਪੱਕੇ ਹੋਣ ਦੇ ਚਾਹਵਾਨ ਭਾਰਤੀਆਂ ਦੀਆਂ ਯੋਜਨਾਵਾਂ ਨੂੰ ਝਟਕਾ ਲੱਗ ਸਕਦਾ ਹੈ।
ਮਾਇਗ੍ਰੇਸ਼ਨ ਪ੍ਰੋਗਰਾਮ ਦੇ ਤਹਿਤ ਵਿਦੇਸ਼ੀ ਲੋਕਾਂ ਲਈ ਨੌਕਰੀਆਂ ਵਿਚ ਭਾਰੀ ਕਮੀ ਕੀਤੀ ਗਈ ਹੈ।ਕਿਉਂਕਿ ਫੈਡਰਲ ਸਰਕਾਰ ਮੂਲ ਤੌਰ ਤੇ ਅਸਟ੍ਰੇਲੀਆਈ ਲੋਕਾਂ ਦੇ ਲਈ ਵਾਧੂ ਨੌਕਰੀਆਂ ਨੂੰ ਰਾਖਵਾਂ ਕਰਨਾ ਚਾਹੁੰਦੀ ਹੈ। ਆਸਟ੍ਰੇਲੀਆ ਨੇ 2020- 21 ਦੇ ਲਈ ਆਪਣੇ ਪਰਵਾਸ ਯੋਜਨਾਬੰਦੀ ਪ੍ਰੋਗਰਾਮਾਂ ਦਾ ਪੁਨਰਗਠਨ ਕੀਤਾ ਹੈ। ਹੁਨਰਮੰਦ ਨਿਰਪੱਖ ਵੀਜਾ ਜੋ ਪ੍ਰਵਾਸੀਆਂ ਨੂੰ ਆਸਟਰੇਲੀਆ ਵੱਸਣ ਅਤੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ, ਉਸ ਨੂੰ 6,500 ਤੱਕ ਘਟਾ ਦਿੱਤਾ ਗਿਆ ਹੈ।
ਮਾਲਕ ਦੁਆਰਾ ਸਪਾਂਸਰ ਕੀਤੇ ਵੀਜ਼ਾ ਲੱਗਭਗ 27 ਫੀਸਦੀ ਤੋਂ 22 ,000 ਸਥਾਨਾਂ ਤੇ ਨਹੀਂ ਰਹਿਣਗੇ। ਆਸਟ੍ਰੇਲੀਆਈ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਸਥਾਈ ਪਰਵਾਸ ਪ੍ਰੋਗਰਾਮ 2020-21 ਵਿੱਚ ਕੇਂਦ੍ਰਿਤ ਸਾਡਾ ਧਿਆਨ ਆਰਥਿਕ ਸੁਧਾਰਾਂ ਦੇ ਤਹਿਤ ਕਾਰੋਬਾਰ ਵਿਚ ਵਾਧਾ ਕਰਨ ਅਤੇ ਆਸਟਰੇਲੀਆਈ ਲੋਕਾਂ ਲਈ ਨੌਕਰਿਆਂ ਪੈਦਾ ਕਰਨਾ ਹੈ। ਜਿਹੜੇ ਖੇਤਰਾਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ ਉਹ ‘ ਗਲੋਬਲ ਟੈਂਲੇਟ ‘ਬਰੈਕਟ ਬਿਜਨਸ ਇਨੋਵੇਸ਼ਨ ਐਂਡ ਇਨਵੈਸਟਮੈਂਟ ਪ੍ਰੋਗਰਾਮ ਹਨ।ਇਸ ਪ੍ਰੋਗਰਾਮ ਵਿੱਚ ਅਮਰੀਕਾ ਵਰਗੇ ਹੋਰਾਂ ਦੇਸ਼ਾਂ ਨਾਲੋਂ ਆਈ. ਟੀ. ਅਤੇ ਸਿਹਤ ਸੰਭਾਲ ਪੇਸ਼ੇਵਰਾਂ ਦੀ ਪਹਿਲ ਯਕੀਨੀ ਕੀਤੀ ਗਈ ਹੈ।
ਇਨ੍ਹਾਂ 12 ਮਹੀਨਿਆਂ ਵਿੱਚ ਸਿਰਫ 79,600 ਪਲੇਸਮੈਂਟਸ ਨੂੰ ਪ੍ਰਤਿਭਾ ਧਾਰਾ ਦੇ ਸਟ੍ਰੀਮ ਹੇਠ ਅਲਾਟ ਕੀਤਾ ਗਿਆ ਹੈ ।ਜੋ ਕਿ 2019 -20ਵਿਚ ਅਲਾਟ ਹੋਏ 1,08,682 ਪਲੇਸਮੈਂਟ ਤੋਂ ਘੱਟ ਗਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …