Breaking News

ਸਿੱਧੂ ਮੁੱਸੇ ਵਾਲੇ ਦੀ ਹਤਿਆ ਤੋਂ ਬਾਅਦ ਗਾਇਕ ਮੀਕਾ ਸਿੰਘ ਦਾ ਭੜਕਿਆ ਗੁੱਸਾ, ਕਿਹਾ ਰਾਜਨੀਤੀ ਨਾ ਕਰੋ

ਆਈ ਤਾਜ਼ਾ ਵੱਡੀ ਖਬਰ 

ਇਸ ਸਮੇਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਲੈ ਕੇ ਜਿੱਥੇ ਦੇਸ਼-ਵਿਦੇਸ਼ ਵਿੱਚ ਸੋਗ ਦੀ ਲਹਿਰ ਹੈ ਉਥੇ ਹੀ ਲੋਕਾਂ ਵੱਲੋਂ ਇਨਸਾਫ਼ ਦੀ ਮੰਗ ਵੀ ਕੀਤੀ ਜਾ ਰਹੀ ਹੈ ਅਤੇ ਉਸ ਦੇ ਕਾਤਲਾਂ ਨੂੰ ਸਜ਼ਾ ਦਿੱਤੇ ਜਾਣ ਦੀ ਮੰਗ ਵੀ ਕੀਤੀ ਜਾ ਰਹੀ ਹੈ। ਜਿੱਥੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਅੱਜ ਰੋਂਦੇ ਕੁਰਲਾਉਂਦੇ ਨਹੀਂ ਵੇਖਿਆ ਜਾ ਸਕਦਾ ਸੀ।ਪਿਤਾ ਵੱਲੋਂ ਜਿਥੇ ਆਪਣੇ ਪੁੱਤਰ ਨੂੰ ਪੱਗ ਬੰਨ੍ਹ ਕੇ ਸਿਹਰਾ ਬੰਨਿਆ ਗਿਆ , ਉਥੇ ਹੀ ਮਾਂ ਵੱਲੋਂ ਆਖਰੀ ਵਾਰ ਆਪਣੇ ਪੁੱਤਰ ਦੇ ਵਾਲ ਵਾਹ ਕੇ ਜੂੜਾ ਕੀਤਾ ਗਿਆ। ਲੋਕਾਂ ਦੇ ਇਕੱਠ ਨੂੰ ਧੰਨਵਾਦ ਕਰਦੇ ਹੋਏ ਜਿੱਥੇ ਪਿਓ ਵੱਲੋਂ ਆਪਣੀ ਪੱਗ ਲੋਕਾਂ ਵੱਲ ਝੁਕਾ ਦਿੱਤੀ ਗਈ ਅਤੇ ਇਸ ਪਲ ਨੇ ਜਿੱਥੇ ਹਰ ਇਕ ਇਨਸਾਨ ਦੇ ਕਾਲਜੇ ਨੂੰ ਪਾੜ ਕੇ ਰੱਖ ਦਿੱਤਾ।

ਉਥੇ ਹੀ ਗਾਇਕਾਂ ਵੱਲੋਂ ਵੀ ਆਪਣੀ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਜਿੱਥੇ ਗਾਇਕ ਰੇਸ਼ਮ ਅਨਮੋਲ ਵੱਲੋਂ ਵੀ ਗੁੱਸਾ ਜਾਹਿਰ ਕਰਦੇ ਹੋਏ ਗੈਂਗਸਟਰਾਂ ਨੂੰ ਆਖਿਆ ਗਿਆ ਹੈ ਕਿ ਗੋਲੀ ਮਾਰਨ ਲੱਗੇ ਮਾਪਿਆਂ ਨੂੰ ਵੀ ਗੋਲੀ ਮਾਰ ਦਿਆ ਕਰਨ ਕਿਉਂਕਿ ਅਜਿਹੇ ਮਾਪੇ ਤਾਂ ਜਿਉਂਦੇ ਜੀ ਹੀ ਮਰ ਜਾਂਦੇ ਹਨ। ਹੁਣ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਮੀਕੇ ਦਾ ਗੁੱਸਾ ਭੜਕ ਗਿਆ ਹੈ ਜਿੱਥੇ ਆਖਿਆ ਗਿਆ ਹੈ ਕਿ ਰਾਜਨੀਤੀ ਨਾ ਕੀਤੀ ਜਾਵੇ।

ਜਿੱਥੇ ਕੱਲ ਗਾਇਕ ਮੀਕੇ ਵੱਲੋਂ ਸੋਸ਼ਲ ਮੀਡੀਆ ਤੇ ਇਕ ਪੋਸਟ ਸਾਂਝੀ ਕਰਦੇ ਹੋਏ ਇਸ ਗਾਇਕ ਦੀ ਮੌਤ ਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਉਥੇ ਹੀ ਉਸਨੇ ਆਖਿਆ ਹੈ ਕਿ ਉਸਨੂੰ ਪੰਜਾਬੀ ਹੋਣ ਤੇ ਸ਼ਰਮ ਆਉਂਦੀ ਹੈ। ਮੀਕਾ ਵੱਲੋਂ ਫਿਰ ਤੋਂ ਪੋਸਟ ਸਾਂਝੀ ਕੀਤੀ ਗਈ ਹੈ ਜਿੱਥੇ ਉਸ ਦਾ ਗੁੱਸਾ ਭੜਕ ਗਿਆ ਹੈ। ਜਿਸ ਨੇ ਕਿਹਾ ਹੈ ਕਿ ਲੋਕਾਂ ਨੂੰ ਸਿੱਧੂ ਮੂਸੇਵਾਲਾ ਦੀ ਮੌਤ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਜਿਸ ਦੀ ਉਸ ਵੱਲੋਂ ਨਿੰਦਾ ਵੀ ਕੀਤੀ ਗਈ ਹੈ।

ਉੱਥੇ ਹੀ ਉਸ ਵੱਲੋਂ ਟਵੀਟ ਕਰਦੇ ਹੋਏ ਲਿਖਿਆ ਗਿਆ ਹੈ ਕਿ ਜਿਥੇ ਕੁਝ ਗੈਂਗਸਟਰਾਂ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ ਅਤੇ ਅਜਿਹੀਆਂ ਪੋਸਟ ਸਾਂਝੀਆਂ ਕੀਤੀਆਂ ਗਈਆਂ ਹਨ, ਅਜਿਹੇ ਪੇਜ਼ ਬੈਨ ਕਿਉਂ ਨਹੀਂ ਕੀਤੇ ਜਾਂਦੇ। ਜੋ ਸ਼ਰੇਆਮ ਲੋਕਾਂ ਨੂੰ ਮਾਰਨ ਦੀ ਜ਼ਿੰਮੇਵਾਰੀ ਲੈਂਦੇ ਹਨ ਅਤੇ ਉਨ੍ਹਾਂ ਦੀ ਭਾਲ ਕੀਤੀ ਜਾਂਦੀ ਹੈ ਅਤੇ ਲੋਕਾਂ ਨੂੰ ਬੇਵਕੂਫ਼ ਬਣਾਉਣ ਲਈ ਇਲਜ਼ਾਮ ਇਧਰ ਉਧਰ ਲਗਾਏ ਜਾਂਦੇ ਹਨ।

Check Also

ਦੂਜੀ ਸੰਸਾਰ ਜੰਗ ਦਾ ਹੀਰੋ 100 ਸਾਲ ਦੀ ਉਮਰ ਚ ਕਰਾਉਣ ਜਾ ਰਿਹਾ ਵਿਆਹ , ਏਨੀ ਉਮਰ ਦੀ ਹੈ ਪ੍ਰੇਮਿਕਾ

ਆਈ ਤਾਜਾ ਵੱਡੀ ਖਬਰ  ਇਸ ਧਰਤੀ ਉੱਪਰ ਅਜਿਹੀਆਂ ਬਹੁਤ ਸਾਰੀਆਂ ਸ਼ਖਸ਼ੀਅਤਾਂ ਹਨ ਜਿਨਾਂ ਨੇ ਆਪਣੇ …