Breaking News

ਪੰਜਾਬ ਚ ਇਥੋਂ ਇਕੋ ਥਾਂ ਤੋਂ ਇਕੱਠੇ ਮਿਲੇ 292 ਪੌਜੇਟਿਵ ਮਰੀਜ ਮਚੀ ਹਾਹਾਕਾਰ

ਇਕੋ ਥਾਂ ਤੋਂ ਇਕੱਠੇ ਮਿਲੇ 292 ਪੌਜੇਟਿਵ ਮਰੀਜ

ਚਾਈਨੀਜ਼ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ ਰੋਜਾਨਾ ਹੀ ਇਸ ਦੀ ਚਪੇਟ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਹਜਾਰਾਂ ਲੋਕ ਇਸ ਦੀ ਵਜ੍ਹਾ ਨਾਲ ਹਰ ਰੋਜ ਮਰ ਰਹੇ ਹਨ।

ਮੰਗਲਵਾਰ ਨੂੰ ਲੁਧਿਆਣਾ ਵਿੱਚ ਕੋਰੋਨਾ ਵਾਇਰਸ ਦੇ 292 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਜਦਕਿ 9 ਹੋਰ ਲੋਕਾਂ ਦੀ ਮੰਗਲਵਾਰ ਨੂੰ ਇਸ ਵਾਇਰਸ ਕਾਰਨ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ 8 ਵਿਅਕਤੀ ਲੁਧਿਆਣਾ ਦੇ ਸਨ ਅਤੇ ਇਕ ਵਿਕਤੀ ਹਿਮਾਚਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਸ ਸਮੇਂ ਜ਼ਿਲ੍ਹੇ ਵਿੱਚ ਪਾਜ਼ੇਟਿਵ ਮਰੀਜ਼ ਦਾ ਅੰਕੜਾ 7089 ਹੋ ਗਿਆ ਹੈ।

ਜ਼ਿਲ੍ਹੇ ਵਿੱਚ ਹੁਣ ਤੱਕ ਤੰਦਰੁਸਤ ਹੋਏ ਮਰੀਜ਼ਾਂ ਦੀ ਗਿਣਤੀ 4761 ਹੋ ਗਈ ਹੈ। ਹੁਣ ਤੱਕ ਕੁੱਲ 89735 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 87286 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 79431 ਨਮੂਨੇ ਨੈਗਟਿਵ ਪਾਏ ਗਏ ਹਨ ਅਤੇ 2449 ਨਮੂਨਿਆਂ ਦੀ ਰਿਪੋਰਟ ਆਉਣ ਬਾਕੀ ਹੈ। ਹੁਣ ਤੱਕ ਜ਼ਿਲ੍ਹੇ ਵਿੱਚ 28880 ਵਿਅਕਤੀਆਂ ਨੂੰ ਘਰਾਂ ‘ਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 5191 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 448 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ।

ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ 9 ਕੋਰੋਨਾ ਦੀ ਲਾਗ ਤੋਂ ਗ੍ਰਸਤ ਮਰੀਜ਼ਾਂ ਦੀ ਮੌਤ ਹੋ ਗਈ। ਕੋਰੋਨਾ ਨਾਲ ਜੈਨ ਧਰਮਸ਼ਾਲਾ ਦੇ ਨੇੜੇ ਰਹਿਣ ਵਾਲੀ 63 ਸਾਲਾ ਔਰਤ, ਪਿੰਡ ਚੱਕ ਸਵਰਨਥ ਨਿਵਾਸੀ 67 ਸਾਲਾ ਵਿਅਕਤੀ, ਅਮਨ ਨਗਰ ਜਲੰਧਰ ਬਾਈਪਾਸ ਨਿਵਾਸੀ 56 ਸਾਲਾ ਵਿਅਕਤੀ, ਮਾਡਲ ਟਾਉਨ ਨਿਵਾਸੀ 59 ਸਾਲਾ ਔਰਤ, ਵਿਸ਼ਵਕਰਮਾ ਕਲੋਨੀ ਨਿਵਾਸੀ 70 ਸਾਲਾ ਵਿਅਕਤੀ, ਕੋਟ ਮੰਗਲ ਸਿੰਘ ਨਿਵਾਸੀ 45 ਸਾਲਾ ਔਰਤ, ਪਿੰਡ ਥਰੀਕੇ ਨਿਵਾਸੀ 27 ਸਾਲ ਦਾ ਨੋਜਵਾਨ ਅਤੇ ਦੁਰਗਾ ਪੁਰੀ ਦੀ 75 ਸਾਲਾ ਬਜੁਰਗ ਔਰਤ ਸ਼ਾਮਲ ਹੈ।

Check Also

ਘਰ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਵਿਆਹ ਦੀ ਵਰੇਗੰਢ ਵਾਲੇ ਦਿਨ ਪਤਨੀ ਨੇ ਚੁਕਿਆ ਖੌਫਨਾਕ ਕਦਮ

ਆਈ ਤਾਜਾ ਵੱਡੀ ਖਬਰ  ਕਹਿੰਦੇ ਹਨ ਜਿਵੇਂ ਜਿਵੇਂ ਵਿਆਹ ਤੋਂ ਬਾਅਦ ਇਸ ਰਿਸ਼ਤੇ ਚ ਸਾਲ …