Breaking News

ਕੈਨੇਡਾ ਚ ਸ਼ਖਸ਼ ਨੇ ਕੀਤਾ ਦਿਲ ਦਹਿਲਾ ਦੇਣ ਵਾਲਾ ਕਾਰਾ , 3 ਬੱਚਿਆਂ ਅਤੇ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ

ਆਈ ਤਾਜਾ ਵੱਡੀ ਖਬਰ 

ਬਾਪ ਵੱਲੋਂ ਆਪਣੇ ਬੱਚਿਆਂ ਲਈ ਕਦੇ ਵੀ ਪਿਆਰ ਨਹੀਂ ਦਿਖਾਇਆ ਜਾਂਦਾ, ਪਰ ਇੱਕ ਬਾਪ ਆਪਣੀ ਜ਼ਿੰਦਗੀ ਵਿੱਚ ਆਪਣੇ ਬੱਚਿਆਂ ਖਾਤਰ ਸੰਘਰਸ਼ ਕਰਦਾ ਰਹਿੰਦਾ ਹੈ l ਪਰ ਅੱਜ ਇੱਕ ਬਾਪ ਦੀ ਹੈਵਾਨੀਅਤ ਭਰਿਆ ਕਿੱਸਾ ਤੁਹਾਡੇ ਨਾਲ ਸਾਂਝਾ ਕਰਾਂਗੇ, ਜਿੱਥੇ ਇੱਕ ਬਾਪ ਵੱਲੋਂ ਆਪਣੇ ਬੱਚਿਆਂ ਦੇ ਨਾਲ ਤੇ ਪਤਨੀ ਨਾਲ ਅਜਿਹਾ ਕੰਮ ਕੀਤਾ ਗਿਆ ਜਿਸ ਨੂੰ ਸੁਣਨ ਤੋਂ ਬਾਅਦ ਸਾਰਿਆਂ ਦੀ ਰੂਹ ਕੰਬ ਉੱਠੇਗੀ। ਦਰਅਸਲ ਕਨੇਡਾ ਵਿੱਚ ਰਹਿਣ ਵਾਲੇ ਇੱਕ ਸ਼ਖਸ ਵੱਲੋਂ ਆਪਣੀ ਪਤਨੀ ਸਮੇਤ ਬੱਚਿਆਂ ਨੂੰ ਅੱਗ ਲਗਾ ਕੇ ਜਿੰਦਾ ਸਾੜ ਦਿੱਤਾ ਗਿਆ, ਜਿਸ ਕਾਰਨ ਉਨਾਂ ਦੀ ਮੌਤ ਹੋ ਗਈ l ਕੈਨੇਡਾ ਦੇ ਵਿਨੀ ਪੈਗ ਦੀ ਇਹ ਘਟਨਾ ਹੈ l

ਇੱਥੇ ਮੈਨੀਟੋਬਾ ਵਿਚ ਪਿਓ ਨੇ ਹੀ ਆਪਣੇ ਤਿੰਨ ਬੱਚਿਆਂ ਨੂੰ ਅੱਗ ਲਾ ਕੇ ਸਾੜ ਦਿਤਾ ਅਤੇ ਪਤਨੀ ਸਣੇ ਉਸ ਦੀ ਰਿਸ਼ਤੇਦਾਰ ਨੂੰ ਵੀ ਮਾਰ ਮੁਕਾਇਆ। ਜਿਸ ਨੇ ਸਭ ਦੇ ਹੀ ਹੋਸ਼ ਉੜਾ ਕੇ ਰੱਖ ਦਿੱਤੇ ਹਨ l ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਕਤਲ ਕੀਤੇ ਬੱਚਿਆਂ ਦੀ ਉਮਰ ਸਿਰਫ ਢਾਈ ਮਹੀਨੇ, ਚਾਰ ਸਾਲ ਅਤੇ ਛੇ ਸਾਲ ਸੀ l ਜਦਕਿ ਸ਼ੱਕੀ ਦੀ ਕੌਮਨ ਲਾਅ ਪਾਰਟਨਰ ਦੀ 17 ਸਾਲਾ ਰਿਸ਼ਤੇਦਾਰ ਵੀ ਖੂਨ ਖਰਾਬੇ ਦੀ ਲਪੇਟ ਵਿਚ ਆ ਗਈ। ਕੈਨੇਡੀਅਨ ਪੁਲਸ ਵੱਲੋਂ 30 ਸਾਲ ਦੇ ਸ਼ੱਕੀ ਵਿਰੁੱਧ ਪਹਿਲੇ ਦਰਜੇ ਦੇ ਕਤਲ ਦੇ ਪੰਜ ਦੋਸ਼ ਆਇਦ ਕੀਤੇ ਗਏ ਹਨ।

ਦੱਸਿਆ ਜਾ ਰਿਹਾ ਹੈ ਕਿ ਇਹ ਸ਼ਖਸ ਮਾਨਸਿਕ ਬਿਮਾਰੀਆਂ ਦੇ ਨਾਲ ਜੂਝ ਰਿਹਾ ਸੀ। ਤੇ ਜਦੋਂ ਉਸ ਵੱਲੋਂ ਵੇਖਿਆ ਗਿਆ ਕਿ ਉਸਦੇ ਬੱਚੇ ਖੇਡ ਰਹੇ ਸਨ ਤੇ ਉਸਨੇ ਗੁੱਸੇ ਵਿੱਚ ਆ ਕੇ ਆਪਣੇ ਬੱਚਿਆਂ ਨੂੰ ਅੱਗ ਲਗਾ ਦਿੱਤੀ ਜਿਸ ਹਾਦਸੇ ਦੇ ਵਿੱਚ ਉਸਦੀ ਪਤਨੀ ਦੀ ਵੀ ਮੌਤ ਹੋ ਗਈ। ਉਥੇ ਹੀ ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਸੂਮ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਹੋਣ ਪਿੱਛੋਂ ਮੈਨੀਟੋਬਾ ਦੇ ਲੋਕ ਸਦਮੇ ਵਿਚ ਹਨ।

ਪੂਰਾ ਕਾਰਮਨ ਕਸਬਾ ਇਸ ਕਤਲੇਆਮ ਦਾ ਸੋਗ ਮਨਾ ਰਿਹਾ ਹੈ। ਦੂਜੇ ਪਾਸੇ ਐਨਾ ਵੱਡਾ ਸਦਮਾ ਬਰਦਾਸ਼ਤ ਕਰ ਰਹੀ ਨੈਨਸੀ ਕਲੀਅਰਵਾਟਰ ਨੇ ਮਰਨ ਵਾਲੇ ਔਰਤ ਦੀ ਸ਼ਨਾਖਤ ਆਪਣੀ 30 ਸਾਲ ਦੀ ਧੀ ਅਮੈਂਡਾ ਕਲੀਅਰ ਵਾਟਰ ਵਜੋਂ ਕੀਤੀ, ਜਦਕਿ ਦੋਹਤੇ-ਦੋਹਤੀਆਂ ਦਾ ਨਾਂ ਬੈਥਨੀ, ਜੇਵਨ ਅਤੇ ਇਸਾਬੇਲਾ ਸੀ। ਪਰ ਇਹ ਘਟਨਾ ਸੱਚਮੁੱਚ ਦਿਲ ਦਹਿਲਾਉਣ ਵਾਲੀ ਸੀ।

Check Also

ਮਸ਼ਹੂਰ ਫ਼ਿਲਮੀ ਹਸਤੀ ਦੀ ਹੋਈ ਅਚਾਨਕ ਮੌਤ , ਇੰਡਸਟਰੀ ਚ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ  ਜਦੋਂ ਇੱਕ ਫਿਲਮ ਬਣ ਕੇ ਤਿਆਰ ਹੁੰਦੀ ਹੈ ਤਾਂ ਉਸ ਫਿਲਮ …