Breaking News

ਅਖਬਾਰ ਚ ਕੁੜੀ ਨੇ ਲਾੜਾ ਲੱਭਣ ਦੇ ਲਈ ਛਪਵਾਇਆ ਅਜਿਹਾ ਇਸਤਿਹਾਰ ਛਪਦੇ ਸਾਰ ਹੀ ਸਾਰੇ ਪਾਸੇ ਹੋ ਗਿਆ ਵਾਇਰਲ

ਆਈ ਤਾਜਾ ਵੱਡੀ ਖਬਰ

ਭਾਰਤ ਵਿੱਚ ਵਿਆਹ ਵਾਸਤੇ ਇਸ਼ਤਿਹਾਰ ਦੇਣ ਲਈ ਮੈਟਰੀਮੋਨੀਅਲ ਕਾਲਮ ਅਖਬਾਰਾਂ ਵਿੱਚ ਰੋਜ਼ਾਨਾ ਹੀ ਵੇਖਣ ਨੂੰ ਮਿਲਦੇ ਰਹਿੰਦੇ ਹਨ। ਭਾਰਤ ਦੇ ਬਹੁਤ ਸਾਰੇ ਲੋਕਾਂ ਦੁਆਰਾ ਆਪਣਾ ਜੀਵਨ ਸਾਥੀ ਲੱਭਣ ਲਈ ਇਹਨਾਂ ਮੈਟਰੀਮੋਨੀਅਲ ਇਸ਼ਤਿਹਾਰਾਂ ਦਾ ਸਹਾਰਾ ਲਿਆ ਜਾਂਦਾ ਹੈ ਤੇ ਬਹੁਤ ਸਾਰੇ ਲੋਕਾਂ ਲਈ ਇਹ ਫਾਇਦੇਮੰਦ ਸਾਬਿਤ ਵੀ ਹੁੰਦਾ ਹੈ। ਜਿੱਥੇ ਵਿਆਹ ਜਿਹੇ ਗੰਭੀਰ ਮਾਮਲੇ ਲਈ ਇਹ ਕਾਲਮ ਵਰਤਿਆ ਜਾਂਦਾ ਹੈ ਉੱਥੇ ਹੀ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਵੀ ਮਜ਼ਾਕੀਆ ਤੌਰ ਤੇ ਇਨ੍ਹਾਂ ਕਾਲਮਾਂ ਵਿੱਚ ਇਸ਼ਤਿਹਾਰ ਦੇ ਦਿੱਤੇ ਜਾਂਦੇ ਹਨ। ਇਹੋ ਜਿਹੀ ਹੀ ਇਕ ਮਜਾਕੀਆ ਮੈਟਰੀਮੋਨੀਅਲ ਇਸ਼ਤਿਹਾਰ ਦੀ ਖ਼ਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਕ ਲੜਕੀ ਦੇ ਭਰਾ ਅਤੇ ਦੋਸਤ ਨੇ ਮਜ਼ਾਕ ਵਜੋਂ ਅਪਣੀ ਭੈਣ ਦੇ 30ਵੇਂ ਜਨਮ ਦਿਨ ਤੇ ਇਸ ਮੈਟਰੀਮੋਨੀਅਲ ਐਡ ਨੂੰ ਅਖਬਾਰ ਵਿੱਚ ਪ੍ਰਕਾਸ਼ਿਤ ਕੀਤਾ। ਉਸ ਨੇ ਇਸ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਭਾਰਤੀ ਸਮਾਜ ਵਿੱਚ 30 ਸਾਲ ਦੀ ਲੜਕੀ ਦੇ ਕੁਵਾਰੇ ਰਹਿਣ ਨੂੰ ਬਹੁਤ ਵੱਡੀ ਗੱਲ ਮੰਨਦੇ ਹਨ ਕਿਉਕਿ ਸਮਾਜ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਲੰਘਦੇ ਸਾਲਾਂ ਦੌਰਾਨ ਲੜਕੀ ਤੇ ਵਿਆਹ ਕਰਵਾਉਣ ਨੂੰ ਲੈ ਕੇ ਕਾਫ਼ੀ ਦਬਾਅ ਪਾਇਆ ਜਾਂਦਾ ਰਹਿੰਦਾ ਹੈ।

ਉੱਥੇ ਹੀ ਲੜਕੀ ਨੇ ਇਸ ਇਸ਼ਤਿਹਾਰ ਤੇ ਅਪਣੀ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਸ ਇਸ਼ਤਿਹਾਰ ਦੁਆਰਾ ਮੈਨੂੰ ਈ-ਮੇਲ ਵਿਚ ਕਈ ਅਪੱਤੀਜਨਕ ਸ਼ਬਦ ਸੁਣਨ ਨੂੰ ਮਿਲੇ ਜਦ ਕਿ ਉਸ ਵੱਲੋਂ ਇਸ ਇਸ਼ਤਿਹਾਰ ਨੂੰ ਸਿਰਫ ਮਰਦਾਂ ਦੀ ਪ੍ਰਧਾਨਗੀ ਤੇ ਟਿੱਪਣੀ ਵਜੋਂ ਲਗਾਇਆ ਗਿਆ ਸੀ। ਇਸ ਪਰੈਂਕ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਵੱਲੋਂ ਇਸ ਇਸ਼ਤਿਹਾਰ ਤੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕ੍ਰਿਆ ਜਾਹਰ ਕੀਤੀਆਂ ਗਈਆਂ, ਜਿੱਥੇ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਇੱਕ ਮਜ਼ਾਕ ਕਿਹਾ ਉਥੇ ਹੀ ਕੁਝ ਲੋਕਾਂ ਨੂੰ ਇਸ ਇਸ਼ਤਿਹਾਰ ਨੂੰ ਪੜ੍ਹ ਕੇ ਹੈਰਾਨਗੀ ਵੀ ਹੋਈ।

ਇਸ ਇਸ਼ਤਿਹਾਰ ਦੀ ਸਚਾਈ ਬੀਬੀਸੀ ਵੱਲੋਂ ਜਾਰੀ ਕੀਤੀ ਗਈ ਇਕ ਰਿਪੋਰਟ ਵਿਚ ਦੱਸੀ ਗਈ। ਇਸ ਇਸ਼ਤਿਹਾਰ ਵਿੱਚ ਔਰਤ ਪਰਧਾਨ ਸੋਚ ਰੱਖਣ ਵਾਲੀ ਲਾੜੀ ਵੱਲੋਂ ਜੀਵਨ ਸਾਥੀ ਲੱਭਣ ਬਾਰੇ ਗੱਲ ਕੀਤੀ ਗਈ ਸੀ। ਇਹ ਇਸ਼ਤਿਹਾਰ ਸੋਸ਼ਲ ਮੀਡੀਆ ਤੇ ਇਨ੍ਹਾਂ ਵਾਇਰਲ ਹੋਇਆ ਕਿ ਬਾਲੀਵੁੱਡ ਅਭਿਨੇਤਰੀ ਰਿਚਾ ਚੱਢਾ ਨੇ ਵੀ ਇਸ ਇਸ਼ਤਿਹਾਰ ਤੇ ਆਪਣੀ ਪ੍ਰਤੀਕ੍ਰਿਆ ਜਾਹਿਰ ਕੀਤੀ ਓਥੇ ਹੀ ਮਸ਼ਹੂਰ ਕਮੇਡੀਅਨ ਆਦਿੱਤੀ ਮਿੱਤਲ ਵੱਲੋਂ ਵੀ ਆਪਣੇ ਟਵਿੱਟਰ ਅਕਾਊਂਟ ਤੇ ਇਸ ਇਸ਼ਤਿਹਾਰ ਨੂੰ ਸ਼ੇਅਰ ਕੀਤਾ ਗਿਆ।

Check Also

ਦੂਜੀ ਸੰਸਾਰ ਜੰਗ ਦਾ ਹੀਰੋ 100 ਸਾਲ ਦੀ ਉਮਰ ਚ ਕਰਾਉਣ ਜਾ ਰਿਹਾ ਵਿਆਹ , ਏਨੀ ਉਮਰ ਦੀ ਹੈ ਪ੍ਰੇਮਿਕਾ

ਆਈ ਤਾਜਾ ਵੱਡੀ ਖਬਰ  ਇਸ ਧਰਤੀ ਉੱਪਰ ਅਜਿਹੀਆਂ ਬਹੁਤ ਸਾਰੀਆਂ ਸ਼ਖਸ਼ੀਅਤਾਂ ਹਨ ਜਿਨਾਂ ਨੇ ਆਪਣੇ …