ਤਾਜਾ ਵੱਡੀ ਖਬਰ
ਪੰਜਾਬ ਵਿੱਚ ਜਿੱਥੇ ਲੋਕਾਂ ਵਲੋਂ ਵਿਆਹ ਦੇ ਉੱਪਰ ਬੇਸ਼ੁਮਾਰ ਪੈਸਾ ਖਰਚ ਕੀਤਾ ਜਾਂਦਾ ਸੀ ਜਿਸ ਨਾਲ ਉਨ੍ਹਾਂ ਦੀ ਸ਼ਾਨ-ਓ-ਸ਼ੌਕਤ ਦਾ ਪਤਾ ਲੱਗ ਸਕੇ। ਅਜਿਹੇ ਵਿਆਹਾਂ ਨੂੰ ਦੇਖ ਕੇ ਹਰ ਕੋਈ ਇਸ ਤਰ੍ਹਾਂ ਦੇ ਵਿਆਹਾਂ ਦੀ ਚਾਹਤ ਰੱਖਦਾ ਸੀ। ਜਿਸ ਕਾਰਨ ਲੋਕਾਂ ਨੂੰ ਕਰਜ਼ੇ ਲੈਣੇ ਪੈਂਦੇ ਸੀ। ਇਸ ਤਰ੍ਹਾਂ ਦੇ ਵਿਆਹ ਗਰੀਬ ਪਰਿਵਾਰਾਂ ਦੇ ਬਜਟ ਤੋਂ ਬਾਹਰ ਹੁੰਦੇ ਸਨ। ਜਿਸ ਕਾਰਨ ਬਹੁਤ ਸਾਰੇ ਕਿਸਾਨਾਂ ਵੱਲੋਂ ਖੁ-ਦ-ਕੁ-ਸ਼ੀ ਕੀਤੇ ਜਾਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਵਿਸ਼ਵ ਵਿਚ ਫੈਲੀ ਹੋਈ ਕਰੋਨਾ ਮਹਾਂਮਾਰੀ ਨੇ ਜਿੱਥੇ ਦੁਨੀਆਂ ਵਿੱਚ ਅਰਥ ਵਿਵਸਥਾ ਨੂੰ ਪ੍ਰਭਾਵਿਤ ਕੀਤਾ ਹੈ।
ਉੱਥੇ ਹੀ ਵਿਆਹ ਉਪਰ ਕੀਤੀ ਜਾਣ ਵਾਲੀ ਫਜੂਲ ਖਰਚੀ ਨੂੰ ਵੀ ਬੰਦ ਕੀਤਾ। ਕਰੋਨਾ ਮਹਾਂਵਾਰੀ ਦੇ ਦੌਰ ਵਿਚ ਲੋਕਾਂ ਨੇ ਵਿਆਹ ਵਿੱਚ ਸਾਦਗੀ ਨੂੰ ਅਹਿਮੀਅਤ ਦਿੱਤੀ ਹੈ। ਜਿੱਥੇ ਕਰੋਨਾ ਸੰਬੰਧੀ ਨਿਯਮਾਂ ਦੀ ਪਾਲਣਾ ਕੀਤੀ ਗਈ ਹੈ। ਉੱਥੇ ਹੀ ਭਾਰਤ ਵਿੱਚ ਸਾਦੇ ਵਿਆਹਾਂ ਕਾਰਨ ਖੁਸ਼ੀ ਪਾਈ ਜਾ ਰਹੀ ਹੈ। ਆਏ ਦਿਨ ਕੋਈ ਨਾ ਕੋਈ ਅਜਿਹਾ ਮਾਮਲਾ ਸਾਹਮਣੇ ਆ ਹੀ ਜਾਂਦਾ ਹੈ।
ਜਿਸ ਕਾਰਨ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪ੍ਰੇਰਨਾ ਮਿਲਦੀ ਹੈ। ਅੱਜ ਵੀ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮੁੰਡੇ ਨੇ ਇਸ ਤਰ੍ਹਾਂ ਵਿਆਹ ਕਰਵਾਇਆ ਹੈ,ਜਿਸ ਨਾਲ ਮੁੰਡੇ ਦੀ ਸਭ ਪਾਸੇ ਚਰਚਾ ਹੋ ਰਹੀ ਹੈ। ਇਹ ਵਿਆਹ ਲੁਧਿਆਣੇ ਦੇ ਰਾਜਦੀਪ ਸਿੰਘ ਦਾ ਹੋਇਆ ਹੈ ,ਜਿਸ ਵਿਚ ਉਸ ਨੇ ਸਾਦਗੀ ਨਾਲ ਇਹ ਵਿਆਹ ਕਰਵਾਇਆ ,ਉਥੇ ਹੀ ਉਹ ਘਰ ਦੇ ਟਰੈਕਟਰ ਨੂੰ ਸ਼ਿੰਗਾਰ ਕੇ ਉਸ ਤੇ ਲਾੜੀ ਨੂੰ ਵਿਆਹ ਕੇ ਲਿਆਇਆ ਹੈ। ਲਾੜੇ ਰਾਜਦੀਪ ਵੱਲੋਂ ਆਪਣੇ ਟਰੈਕਟਰ ਆਪਣੇ ਹੁਨਰ ਨਾਲ ਤਿਆਰ ਕੀਤਾ ਗਿਆ ਸੀ।
ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਨਵੇਂ ਹੁਨਰ ਦੇ ਨਾਲ ਬੁਹਤ ਅੱਗੇ ਜਾ ਸਕਦੀ ਹੈ। ਇਸ ਮੌਕੇ ਤੇ ਮੌਜੂਦ ਡੀ ਐੱਸ ਪੀ ਸਾਧੂ ਸਿੰਘ ਝੁਨੇਰ, ਰਾਮਪਾਲ ਸਿੰਘ ਰਾਜੀ ਮਲੇਰਕੋਲਾ, ਸਰਪੰਚ ਹਰਪ੍ਰੀਤ ਸਿੰਘ,ਹਰਿੰਦਰ ਸਿੰਘ,ਜਸਵੰਤ ਸਿੰਘ ਸੰਗਰੂਰ ਹਾਜਿਰ ਸਨ। ਇਸ ਬਾਰੇ ਡਾ. ਕੁਲਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਅਜਿਹੇ ਵਿਆਹ ਜਿੱਥੇ ਸਮਾਜ ਨੂੰ ਸਹੀ ਸੇਧ ਦਿੰਦੇ ਹਨ। ਉਥੇ ਹੀ ਮਹਿੰਗੇ ਵਿਆਹ ਤੋ ਛੁਟਕਾਰਾ ਪਾਉਣ ਲਈ ਮਦਦ ਕਰਦੇ ਹਨ।ਜਿਸ ਬਾਰੇ ਸਭ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਕਿਉਕਿ ਇਹ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬੁਹਤ ਚੰਗੀ ਸੇਧ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …