Breaking News

ਅਨੋਖਾ ਮਾਮਲਾ : ਬੱਚੇ 2 ਸਾਲ ਤੋਂ ਆਪਣੀ ਮਰੀ ਹੋਈ ਮਾਂ ਦੀ ਲਾਸ਼ ਨਾਲ ਰਹਿ ਰਹੇ ਸਨ ਇਸ ਕਾਰਨ

ਤਾਜਾ ਵੱਡੀ ਖਬਰ

ਮਾਪੇ ਰੱਬ ਦਾ ਰੂਪ ਹੁੰਦੇ ਹਨ ਜਿਨ੍ਹਾਂ ਨੂੰ ਬਹੁਤ ਹੀ ਪਿਆਰ, ਸਤਿਕਾਰ ਨਾਲ ਦੇਖਭਾਲ ਕਰ ਕੇ ਰੱਖਿਆ ਜਾਂਦਾ ਹੈ। ਮਾਂ ਬਾਪ ਵੀ ਆਪਣੇ ਬੱਚੇ ਤੋਂ ਸਭ ਕੁਝ ਲੁਟਾ ਦਿੰਦੇ ਹਨ। ਉਨ੍ਹਾਂ ਦੀ ਸਲਾਮਤੀ ਵਾਸਤੇ ਹਰ ਇੱਕ ਦੁਆ ਕੀਤੀ ਜਾਂਦੀ ਹੈ। ਕਈ ਵਾਰ ਤਾਂ ਬੱਚੇ ਰੱਬ ਅੱਗੇ ਝੋਲੀਆਂ ਅੱਡ ਕੇ ਮਾਪਿਆਂ ਦੀ ਖੁਸੀ ਲਈ ਅਰਦਾਸਾਂ ਕਰਦੇ ਹਨ। ਪਰ ਕਦੇ-ਕਦਾਈ ਅਜਿਹੇ ਕਈ ਦੁਖਦਾਈ ਕਾਰਨ ਬਣ ਜਾਂਦੇ ਹਨ , ਜਿਸ ਕਾਰਨ ਮਾਪੇ ਤੇ ਬੱਚੇ ਇਕ ਦੂਸਰੇ ਤੋ ਸਦਾ ਲਈ ਦੂਰ ਹੋ ਜਾਂਦੇ ਹਨ ।

ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੋ ਸਾਲਾਂ ਤੱਕ ਬੱਚੇ ਆਪਣੀ ਮਰੀ ਹੋਈ ਮਾਂ ਦੇ ਨਾਲ ਰਹੇ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਅਮਰੀਕਾ ਦੇ ਟੇਨੇਸੀ ਦੀ ਹੈ। ਜਿੱਥੇ ਇਕ ਔਰਤ ਦੀ ਲਾਸ਼ ਦੋ ਸਾਲ ਤੱਕ ਘਰ ਵਿਚ ਰਹੀ। ਜੋ ਪੂਰੀ ਤਰ੍ਹਾਂ ਸੜ ਚੁੱਕੀ ਸੀ। ਇਸ ਘਟਨਾ ਬਾਰੇ ਉਸ ਸਮੇਂ ਪਤਾ ਚੱਲਿਆ ਜਦੋਂ ਡੇਵਿਡਸਨ ਕਾਊਂਟੀ ਨੇ ਇੱਕ ਡਿਪਟੀ ਨੂੰ ਘਰ ਵਿੱਚ ਬੇਦਖਲੀ ਨੋਟਿਸ ਦੇਣ ਦੇ ਸਬੰਧ ਵਿੱਚ ਭੇਜਿਆ ਸੀ। ਉਸ ਸਮੇਂ ਇਸ ਘਟਨਾ ਦਾ ਖੁਲਾਸਾ ਹੋਇਆ ਹੈ। 56 ਸਾਲਾ ਲਾਰਿੰਡਾ ਜੋਲ ਦੀ ਲਾਸ਼ ਨੂੰ 21 ਅਕਤੂਬਰ ਨੂੰ ਖੋਜਿਆ ਗਿਆ ਸੀ।

ਜਿਸ ਦੀ ਲਾਸ਼ ਬੈਡ ਰੂਮ ਵਿੱਚ ਕੱਪੜਿਆਂ ਦੇ ਢੇਰ ਹੇਠਾਂ ਲੁਕੀ ਹੋਈ ਸੀ। ਉਸ ਦੀ ਲਾਸ਼ ਖੁਰਦ ਬੁਰਦ ਹੋਈ ਬੈਡ ਤੋਂ ਪ੍ਰਾਪਤ ਹੋਈ। ਉਸ ਔਰਤ ਦੇ ਚਾਰ ਬੱਚੇ ਹਨ। ਪਰ ਸਾਰੇ ਦਿਮਾਗੀ ਤੌਰ ਤੇ ਕਮਜ਼ੋਰ ਹਨ । ਜੋ ਦੋ ਸਾਲ ਤੱਕ ਇਸ ਲਾਸ਼ ਦੇ ਨਾਲ ਰਹਿੰਦੇ ਰਹੇ। ਇਸ ਸਬੰਧੀ ਮ੍ਰਿਤਕਾ ਦੇ ਭਰਾ ਐਨਥਨੀ ਜੌਲੀ ਨੇ ਦੱਸਿਆ ਕਿ ਉਸ ਦੀ ਭੈਣ ਦੀ ਮੌਤ ਹੋਈ ਨੂੰ ਦੋ ਸਾਲ ਹੋ ਚੁੱਕੇ ਹਨ।

ਜਿਸ ਕਾਰਨ ਉਨ੍ਹਾਂ ਦੀ ਭੈਣ ਦੀ ਲਾਸ਼ ਬੁਰੀ ਤਰਾਂ ਸੜ ਚੁਕੀ ਹੈ, ਜਿਸ ਦੀਆਂ ਹੱਡੀਆਂ ਹੀ ਬਾਕੀ ਹਨ। ਐਂਨਥਨੀ ਨੇ ਕਿਹਾ ਕਿ ਜਦੋਂ ਵੀ ਫੋਨ ਕਰਦੇ ਸੀ ਤਾਂ ਅੱਗੋਂ ਬੱਚੇ ਕਹਿੰਦੇ ਸਨ ਕਿ ਮਾਂ ਸੌਂ ਰਹੀ ਹੈ, ਜਾਂ ਹਾਲੇ ਗੱਲ ਨਹੀਂ ਕਰ ਸਕਦੀ। ਇਸ ਗੱਲ ਤੇ ਸ਼ੱਕ ਹੋਣ ਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਇਸ ਸਾਰੇ ਮਾਮਲੇ ਦੀ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਇਸ ਲਾਸ਼ ਨੂੰ ਘਰ ਦੇ ਬੈਡ ਤੋਂ ਬਰਾਮਦ ਕੀਤਾ ਗਿਆ ਹੈ।

Check Also

ਬੰਦੇ ਦੀ ਕਿਸਮਤ ਨੇ ਰਾਤੋ ਰਾਤ ਮਾਰੀ ਪਲਟੀ , ਹੁਣ 30 ਸਾਲਾਂ ਤੱਕ ਹਰੇਕ ਮਹੀਨੇ ਮਿਲਦੇ ਰਹਿਣਗੇ 10 ਲੱਖ ਰੁਪਏ

ਆਈ ਤਾਜਾ ਵੱਡੀ ਖਬਰ  ਕਹਿੰਦੇ ਹਨ ਜੇਕਰ ਕਿਸਮਤ ਚੰਗੀ ਹੋਵੇ ਤਾਂ, ਮਨੁੱਖ ਆਪਣੀ ਜ਼ਿੰਦਗੀ ਦੇ …