Breaking News

ਸਕੂਟਰ ਵਾਲੇ ਦਾ ਕੀਤਾ ਏਨੇ ਹਜਾਰ ਦਾ ਚਲਾਣ – 2 ਮੀਟਰ ਲੰਬੀ ਦਿੱਤੀ ਜੁਰਮਾਨੇ ਦੀ ਸਲਿੱਪ

ਆਈ ਤਾਜਾ ਵੱਡੀ ਖਬਰ

ਕਹਾਵਤਾਂ ਦਾ ਬਣਨਾ ਇਨਸਾਨੀ ਜੀਵਨ ਦੀ ਸੱਚਾਈ ਨੂੰ ਕਿਤੇ ਨਾ ਕਿਤੇ ਜ਼ਰੂਰ ਪ੍ਰਦਰਸ਼ਿਤ ਕਰਦਾ ਹੈ। ਇਹ ਸਾਰੀਆਂ ਕਹਾਵਤਾਂ ਹਰ ਇੱਕ ਤੱਥ ਨੂੰ ਬਿਆਨ ਕਰਦੀਆਂ ਹੀ ਬਣਾਈਆਂ ਗਈਆਂ ਹਨ। ਇਨ੍ਹਾਂ ਦੇ ਬਣਨ ਦਾ ਮਕਸਦ ਇਨਸਾਨ ਨੂੰ ਸਿੱਧੇ ਰਾਹ ‘ਤੇ ਪਾਉਣਾ ਹੈ। ਅਜਿਹੇ ਵਿੱਚ ਹੀ “ਅਬ ਪਛਤਾਏ ਹੋਤ ਕਿਆ ਜਬ ਚਿੜੀਆ ਚੁਗ ਗਈ ਖੇਤ” ਕਹਾਵਤ ਸੁਣਨ ਨੂੰ ਮਿਲਦੀ ਹੈ। ਇਸ ਤੋਂ ਭਾਵ ਕਿ ਸਮਾਂ ਰਹਿੰਦੇ ਅਸੀਂ ਆਪਣੀਆਂ ਗਲਤੀਆਂ ਨੂੰ ਨਹੀਂ ਸੁਧਾਰਦੇ, ਅਤੇ ਜਦੋਂ ਇਹਨਾਂ ਗਲਤੀਆਂ ਦੀ ਸਜ਼ਾ ਸਾਨੂੰ ਭੁਗਤਣੀ ਪੈਂਦੀ ਹੈ ਤਾਂ ਉਸ ਵੇਲੇ ਸਾਨੂੰ ਇਸਦਾ ਗਹਿਰਾ ਦੁੱਖ ਹੁੰਦਾ ਹੈ।

ਅਜਿਹੀ ਹੀ ਇੱਕ ਘਟਨਾ ਬੈਂਗਲੁਰੂ ਵਿਖੇ ਵਾਪਰੀ ਜਿੱਥੇ ਇੱਕ ਸਕੂਟਰ ਚਾਲਕ ਨੂੰ 42 ਹਜ਼ਾਰ ਰੁਪਏ ਦਾ ਭਾਰੀ ਜੁਰਮਾਨਾ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮਾਦੀਵਾਲਾ ਦੇ ਰਹਿਣ ਵਾਲੇ ਇਕ ਸਕੂਟਰ ਚਾਲਕ ਸਬਜ਼ੀ ਵਿਕਰੇਤਾ ਅਰੁਣ ਕੁਮਾਰ ਵੱਲੋਂ ਆਵਾਜਾਈ ਦੇ ਨਿਯਮਾਂ ਦੀ ਬੀਤੇ ਕਾਫੀ ਸਮੇਂ ਤੋਂ ਉਲੰਘਣਾ ਕੀਤੀ ਜਾ ਰਹੀ ਸੀ। ਰਿਕਾਰਡ ਜਾਣਕਾਰੀ ਅਨੁਸਾਰ ਉਸ ਨੇ ਹੁਣ ਤੱਕ 77 ਵਾਰੀ ਆਵਾਜਾਈ ਦੇ ਨਿਯਮਾਂ ਨੂੰ ਤੋੜਿਆ ਹੈ। ਜਿਸ ਦੇ ਜੁਰਮਾਨੇ ਵਜੋਂ ਪੁਲਿਸ ਨੇ ਉਸ ਨੂੰ 42 ਹਜ਼ਾਰ ਰੁਪਏ ਦੀ ਭਾਰੀ ਪੈਨਲਟੀ ਲਗਾਈ ਹੈ। ਪੁਲਿਸ ਵੱਲੋਂ ਉਸ ਨੂੰ ਕੱਟ ਕੇ ਦਿੱਤੀ ਗਈ ਜੁਰਮਾਨੇ ਦੀ ਰਸੀਦ ਵੀ ਦੋ ਮੀਟਰ ਲੰਬੀ ਹੈ।

ਇੰਨੀ ਲੰਬੀ ਰਸੀਦ ਦੇ ਵਿੱਚ ਉਸ ਵੱਲੋਂ ਹਰ ਵਾਰ ਕੀਤੀ ਗਈ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਬਾਰੇ ਪੂਰੀ ਜਾਣਕਾਰੀ ਦਰਜ ਹੈ। ਅਰੁਣ ਕੁਮਾਰ ਦਾ ਇਹ ਜੁਰਮਾਨਾ ਉਸ ਵੇਲੇ ਕੀਤਾ ਗਿਆ ਜਦੋਂ ਉਹ ਬੀਤੇ ਸ਼ੁੱਕਰਵਾਰ ਨੂੰ ਸਕੂਟਰ ਉਪਰ ਬਿਨਾਂ ਹੈਲਮਟ ਦੇ ਜਾ ਰਿਹਾ ਸੀ। ਜਿੱਥੇ ਇਸ ਨੂੰ ਟ੍ਰੈਫਿਕ ਪੁਲਿਸ ਵੱਲੋਂ ਫੜੇ ਜਾਣ ਤੋਂ ਬਾਅਦ 42 ਹਜ਼ਾਰ ਰੁਪਏ ਦਾ ਚਾਲਾਨ ਕੱਟ ਦਿੱਤਾ ਗਿਆ ਜਿਸ ਵਿਚ ਉਸ ਵੱਲੋਂ ਪਿਛਲੇ ਸਾਰੇ ਨਿਯਮਾਂ ਦੀ ਉਲੰਘਣਾ ਕਰਨ ਦੀ ਜੁਰਮਾਨਾ ਰਾਸ਼ੀ ਵੀ ਸ਼ਾਮਲ ਸੀ।

ਇੰਨਾ ਵੱਡਾ ਚਲਾਨ ਦੇਖਣ ਤੋਂ ਬਾਅਦ ਅਰੁਣ ਕੁਮਾਰ ਦੇ ਪੈਰਾਂ ਥੱਲੋਂ ਜ਼ਮੀਨ ਨਿੱਕਲ ਗਈ। ਪੁਲਿਸ ਵੱਲੋਂ ਅਰੁਣ ਦੇ ਸਕੂਟਰ ਨੂੰ ਜ਼ਬਤ ਕਰ ਲਿਆ ਹੈ ਅਤੇ ਅਦਾਲਤ ਵਿੱਚ ਜੁਰਮਾਨਾ ਭਰਨ ਲਈ ਹੁਕਮ ਦਿੱਤਾ ਹੈ। ਅਰੁਣ ਕੁਮਾਰ ਦਾ ਕਹਿਣਾ ਹੈ ਕਿ ਉਹ ਚਲਾਨ ਦੀ ਇੰਨੀ ਵੱਡੀ ਰਕਮ ਇਕੋ ਸਮੇਂ ਨਹੀਂ ਭਰ ਸਕਦਾ, ਉਸਨੂੰ ਪੈਸਿਆਂ ਦਾ ਪ੍ਰਬੰਧ ਕਰਨ ਲਈ ਕੁੱਝ ਸਮੇਂ ਦੀ ਜ਼ਰੂਰਤ ਹੈ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …