ਆਈ ਤਾਜਾ ਵੱਡੀ ਖਬਰ
ਇੱਕ ਪਾਸੇ ਦੇਸ਼ ‘ਚ ਲਗਾਤਾਰ ਮਹਿੰਗਾਈ ਵੱਧ ਰਹੀ ਹੈ , ਜਿਸ ਕਾਰਨ ਮਹਿੰਗਾਈ ਦਾ ਬੋਝ ਲੋਕਾਂ ਸਿਰ ਤੇਜ਼ੀ ਨਾਲ ਪੈਂਦਾ ਨਜ਼ਰ ਆ ਰਿਹਾ ਹੈ l ਹਾਲਾਂਕਿ ਵਿਰੋਧੀ ਧਿਰ ਦੇ ਲੀਡਰ ਵੀ ਮਜੂਦਾ ਸਰਕਾਰ ਨੂੰ ਮਹਿੰਗਾਈ ਮੁੱਦੇ ਤੇ ਲਗਾਤਾਰ ਘੇਰ ਰਹੇ ਹਨ , ਇਸੇ ਵਿਚਾਲੇ ਹੁਣ ਨਵੇਂ ਵਿੱਤੀ ਸਾਲ ਦੀ ਸ਼ੁਰੁਆਤ ਚ ਹੀ LPG ਸਿਲੰਡਰ ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ , ਕਿਉਕਿ ਹੁਣ LPG ਸਿਲੰਡਰ ਦੇ ਭਾਅ ਘੱਟ ਗਏ ਹਨ l ਦੱਸਦਿਆਂ ਕਿ LPG ਸਿਲੰਡਰ ਦੀ ਕੀਮਤ ‘ਚ 92 ਰੁਪਏ ਤੱਕ ਦੀ ਕਮੀ ਕਰ ਦਿੱਤੀ ਗਈ । ਜਿਸ ਕਾਰਨ ਹੁਣ ਅੱਜ ਤੋਂ ਹੀ ਨਵੀਆਂ ਦਰਾਂ ਲਾਗੂ ਕਰ ਦਿੱਤੀਆਂ ਗਈਆਂ ।
ਜਿਕਰਯੋਗ ਹੈ ਕਿ ਐਲਪੀਜੀ ਦੀਆਂ ਕੀਮਤਾਂ ‘ਚ ਇਹ ਰਾਹਤ ਸਿਰਫ਼ ਵਪਾਰਕ ਸਿਲੰਡਰ ਦੇ ਖਪਤਕਾਰਾਂ ਨੂੰ ਹੀ ਮਿਲੀ ਹੈ। ਦੂਜੇ ਪਾਸੇ ਘਰੇਲੂ ਐਲਪੀਜੀ ਗੈਸ ਗਾਹਕਾਂ ਲਈ ਕਿਸੇ ਵੀ ਕੀਮਤ ‘ਚ ਕੋਈ ਸੋਧ ਨਹੀਂ ਕੀਤੀ ਗਈ ਹੈ, ਇਸਦਾ ਮਤਲਬ ਹੁਣ ਇਹ ਹੈ ਕਿ ਘਰੇਲੂ ਗੈਸ ਦੀਆਂ ਕੀਮਤਾਂ ਹਾਲੇ ਵੀ ਸਥਿਰ ਹੈ । ਜਿਸਦਾ ਮਤਲਬ ਹੈ ਕਿ ਹੁਣ ਵਾਪਰਕ 14.2 ਕਿਲੋ ਗੈਸ ਸਿਲੰਡਰ ਦਾ ਰੇਟ ਪਿਛਲੇ ਮਹੀਨੇ ਦੇ ਬਰਾਬਰ ਹੈ।
ਜ਼ਿਕਰਯੋਗ ਹੈ ਕਿ ਸਰਕਾਰ ਨੇ ਮਾਰਚ ਵਿੱਚ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ‘ਚ 350 ਰੁਪਏ ਦਾ ਵਾਧਾ ਕੀਤਾ ਸੀ , ਪਰ ਹੁਣ ਇਸ ਮਹੀਨੇ ਸ਼ਨੀਵਾਰ ਨੂੰ ਇਹਨਾਂ ਪੈਸਿਆਂ ਵਿੱਚ 92 ਰੁਪਏ ਦੀ ਕਟੌਤੀ ਕੀਤੀ ਗਈ ਤੇ ਘਰੇਲੂ ਗੈਸ ਸਿਲੰਡਰ ਦੀ ਕੀਮਤ ਲਗਭਗ 8 ਮਹੀਨਿਆਂ ਬਾਅਦ 50 ਰੁਪਏ ਵਧਾ ਦਿੱਤੀ ਗਈ , ਘਰੇਲੂ ਐਲਪੀਜੀ ਸਿਲੰਡਰਾਂ ਦੇ ਮੁਕਾਬਲੇ ਵਪਾਰਕ ਗੈਸ ਦੀਆਂ ਦਰਾਂ ਉਤਰਾਅ-ਚੜ੍ਹਾਅ ਜ਼ਿਆਦਾ ਵੇਖਣ ਨੂੰ ਮਿਲਦਾ ਹੈ ।
ਹੁਣ LPG ਸਿਲੰਡਰ ਦੀਆਂ ਨਵੀਆਂ ਕੀਮਤਾਂ ਦਿੱਲੀ ਵਿੱਚ 2028 ਰੁਪਏ, ਕੋਲਕਾਤਾ ਵਿੱਚ 2132 ਰੁਪਏ, ਮੁੰਬਈ ਵਿੱਚ 1980 ਰੁਪਏ, ਚੇਨਈ ਵਿੱਚ 2192.50 ਰੁਪਏ ਹੋ ਗਈ ਹੈ। ਜਿਸ ਕਾਰਨ ਹੁਣ ਵਪਾਰਕ ਸਿਲੰਡਰਾਂ ਨੂੰ ਖ਼ਰੀਦਣ ਵਾਲਿਆਂ ਨੂੰ ਵੱਡੀ ਰਾਹਤ ਮਿਲੇਗੀ l
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …