Breaking News

ਸੜਕਾਂ ਦੇ ਟੋਏ ਨੂਡਲਜ਼ ਨਾਲ ਭਰ ਰਿਹਾ ਇਹ ਅੰਗਰੇਜ਼ ਬਜ਼ੁਰਗ, ਕਾਰਨ ਜਾਣ ਹਰੇਕ ਹੋ ਰਿਹਾ ਹੈਰਾਨ

ਆਈ ਤਾਜਾ ਵੱਡੀ ਖਬਰ 

ਅਜੋਕੇ ਸਮੇਂ ਵਿੱਚ ਬੇਸ਼ਕ ਸਰਕਾਰਾਂ ਵਲੋਂ ਵਿਕਾਸ ਦੇ ਨਾਮ ਤੇ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਹਨ , ਪਰ ਇਹ ਸਾਰੇ ਵਾਅਦੇ ਸਰਕਾਰਾਂ ਦੀ ਸਮੇ ਸਮੇਂ ਤੇ ਪੋਲ ਖੋਲ ਦੇਂਦੇ ਹਨ ਸੜਕਾਂ ਤੇ ਦਿੱਸਦੇ ਵੱਡੇ ਵੱਡੇ ਟੋਏਆਂ ਦੇ ਰੂਪ ਵਿੱਚ l ਆਮਤੌਰ ਤੇ ਭਾਰਤ ਦੇਸ਼ ‘ਚ ਸੜਕਾਂ ‘ਤੇ ਟੋਏ ਦਿਖਾਈ ਦੇਣਾ ਇੱਕ ਆਮ ਗੱਲ ਹੋ ਚੁੱਕੀ ਹੈ , ਜ਼ਿਆਦਾਤਰ ਲੋਕ ਉਨ੍ਹਾਂ ਟੋਇਆਂ ਨੂੰ ਅਣਗੌਲਿਆਂ ਕਰਕੇ ਨਿਕਲ ਜਾਂਦੇ ਨੇ , ਇਹਨਾਂ ਟੋਇਆਂ ਕਰਕੇ ਕਈ ਵਾਰ ਅਜਿਹੇ ਹਾਦਸੇ ਵਾਪਰ ਜਾਂਦੇ ਹਨ , ਜਿਹੜੇ ਰੂਹ ਕੰਬਾ ਦੇਂਦੇ ਹਨ , ਪਰ ਬਹੁਤ ਸਾਰੇ ਅਜਿਹੇ ਲੋਕ ਵੀ ਹਨ , ਜਿਹੜੇ ਸਰਕਾਰਾਂ ਤੇ ਪ੍ਰਸ਼ਾਸਨ ਦੀ ਅਜੇਹੀ ਗ਼ਲਤੀ ਨੂੰ ਆਪਣੇ ਪੱਧਰ ਤੇ ਠੀਕ ਕਰਨ ਦੀ ਕੋਸ਼ਿਸ਼ ਕਰਦੇ ਆ , ਇਸੇ ਦੇ ਚਲਦੇ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਬਜ਼ੁਰਗ ਬਾਰੇ ਦੱਸਾਂਗੇ ,

ਜਿਹੜਾ ਟੋਇਆਂ ਨੂੰ ਨੂਡਲਜ਼ ਨਾਲ ਭਰਨ ਦੀ ਕੋਸ਼ਿਸ਼ ਕਰਦਾ ਪਿਆ , ਸੁਣ ਕੇ ਹੈਰਾਨ ਹੋ ਰਹੇ ਹੋ ਨਾ, ਤਾਂ ਦੱਸਦਿਆਂ ਕਿ ਬ੍ਰਿਟੇਨ ਚ ਰਹਿਣ ਵਾਲਾ ਮਾਰਕ ਮੋਰੇਲ ਨਾਂ ਦਾ ਇੱਕ ਰਿਟਾਇਰਡ ਬ੍ਰਿਟਿਸ਼ ਬੰਦਾ ਹੁਣ ਸੜਕਾਂ ਤੇ ਪਏ ਟੋਇਆਂ ਨੂੰ ਨੂਡਲਸ ਨਾਲ ਭਰ ਰਿਹਾ ਹੈ। ਜਿਸ ਕਾਰਨ ਇਸ ਅਨੋਖੇ ਅੰਦਾਜ਼ ਕਰਕੇ ਇਹ ਬੰਦਾ ਕਾਫੀ ਸੁਰਖੀਆਂ ਬਟੋਰ ਰਿਹਾ ਹੈ । ਉਥੇ ਹੀ ਸਾਹਮਣੇ ਆਈ ਰਿਪੋਰਟ ਮੁਤਾਬਕ ਮਾਰਕ ਮੋਰੇਲ ਨੂੰ ਮਿਸਟਰ ਪੋਥੋਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ।

ਉਹ ਲੰਬੇ ਸਮੇਂ ਤੋਂ ਸੜਕ ‘ਤੇ ਕੰਮ ਕਰ ਰਹੇ ਤੇ ਵੱਖਰੇ ਅੰਦਾਜ਼ ਕਾਰਨ ਇੱਕ ਚੰਗੇ ਨਾਗਰਿਕ ਹੋਣ ਦੇ ਨਾਤੇ ਜ਼ਿੰਮੇਵਾਰ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ, ਪਰ ਜਦੋਂ ਕੋਈ ਸੁਣਵਾਈ ਨਹੀਂ ਹੋਈ ਤਾਂ ਉਹ ਆਪਣਾ ਹੀ ਵੱਖਰਾ ਅੰਦਾਜ਼ ਅਪਣਾਉਂਦਾ ਹੈ।ਦਰਅਸਲ ਮੋਰੇਲ ਖਰਾਬ ਸੜਕਾਂ ਨੂੰ ਲੈ ਕੇ ਆਵਾਜ਼ ਉਠਾ ਰਹੇ ਹਨ

ਪਰ ਜਦੋਂ ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਤਾਂ ਉਨ੍ਹਾਂ ਨੇ ਅਨੋਖਾ ਤਰੀਕਾ ਅਪਣਾਇਆ। ਅੰਤ ਵਿੱਚ ਉਹਨਾਂ ਵਲੋਂ ਤੰਗ ਆ ਕੇ ਸੜਕ ਦੇ ਟੋਇਆਂ ਨੂੰ ਨੂਡਲਸ ਨਾਲ ਭਰਨਾ ਸ਼ੁਰੂ ਕਰ ਦਿੱਤਾ।ਜਿਸ ਕਾਰਨ ਹੁਣ ਉਹਨਾਂ ਦੀਆਂ ਇਹ ਕੰਮ ਕਰਦੇ ਦੀਆਂ ਤਸਵੀਰਾਂ ਸੋਸ਼ਲ ਮੀਡਿਆ ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ l ਜਿਸ ਕਾਰਨ ਲੋਕ ਉਨ੍ਹਾਂ ਦੀ ਸਹਾਰਨਾ ਵੀ ਕਾਫੀ ਕਰਦੇ ਪਏ ਹਨ l

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …