ਆਈ ਤਾਜਾ ਵੱਡੀ ਖਬਰ
ਇੰਡੀਆ ਵਿੱਚ ਆਏ ਦਿਨ ਕੋਈ ਨਾ ਕੋਈ ਰੋਸ ਪ੍ਰਦਰਸ਼ਨ ਜਾਂ ਮੁਜ਼ਾਹਰੇ ਕੀਤੇ ਜਾਂਦੇ ਹਨ ਜਿਸ ਦੇ ਚੱਲਦੇ ਬਹੁਤ ਸਾਰੀਆਂ ਮੁ -ਸ਼ -ਕਿ – ਲਾਂ ਆਮ ਲੋਕਾਂ ਨੂੰ ਸਹਿਣੀਆਂ ਪੈਂਦੀਆਂ ਨੇ। ਜਿਸਦੇ ਚੱਲਦੇ ਪ੍ਰਸ਼ਾਸਨ ਨੂੰ ਸਖ਼ਤ ਕਦਮ ਚੁੱਕਣੇ ਪੈਂਦੇ ਹਨ। ਇਹ ਖ਼ਬਰ ਇੰਡੀਆ ਦੀ ਰਾਜਧਾਨੀ ਦਿੱਲੀ ਤੋਂ ਹੈ ਜਿੱਥੇ ਇੰਡੀਆ ਗੇਟ ਦੇ ਨਜ਼ਦੀਕ ਧਾਰਾ 144 ਲਗਾ ਦਿੱਤੀ ਗਈ ਹੈ। ਹੁਣ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਲੂਸ, ਧਰਨੇ ਪ੍ਰਦਰਸ਼ਨ ਦੀ ਸਖ਼ਤ ਮਨਾਹੀ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਸ ਦੀ ਕਾਰਵਾਈ ਦਿੱਲੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜਿਸਦਾ ਆਦੇਸ਼ ਦਿੱਲੀ ਪੁਲਿਸ ਦੇ ਡੀ.ਸੀ.ਪੀ. ਨੇ ਦਿੱਤਾ ਹੈ। ਜੇਕਰ ਗੱਲ ਕੀਤੀ ਜਾਵੇ ਤਾਂ ਮਿਤੀ 03 ਸਤੰਬਰ 2020 ਨੂੰ ਡੀ.ਡੀ.ਐੱਮ.ਏ. ਭਾਵ ਦਿੱਲੀ ਪ੍ਰਬੰਧਨ ਅਥਾਰਟੀ ਦੇ ਹੁਕਮਾਂ ਅਨੁਸਾਰ ਜੰਤਰ ਮੰਤਰ ਉੱਪਰ ਧਰਨਾ ਪ੍ਰਦਰਸ਼ਨ ਜਾਂ ਜਲੂਸ ਕਰਨ ਲਈ ਕੁੱਲ 100 ਲੋਕਾਂ ਦਾ ਇਕੱਠ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ ਜਿਸਦਾ ਸਪਸ਼ਟੀਕਰਨ ਦਿੱਲੀ ਪੁਲਿਸ ਵਲੋਂ ਕੀਤਾ ਗਿਆ ਸੀ। ਪਰ ਫਿਰ ਵੀ ਜੇਕਰ ਕੋਈ ਵਿਅਕਤੀ ਜਾਂ ਕੋਈ ਸਮੂਹ ਜਾਂ ਕੋਈ ਪਾਰਟੀ ਕੋਈ ਵੀ ਜੰਤਰ ਮੰਤਰ ‘ਤੇ ਇਕੱਠ ਕਰਦੀ ਹੈ ਤਾਂ ਉਸਨੂੰ ਸਬੰਧਤ ਵਿਭਾਗ ਕੋਲੋਂ ਮਨਜ਼ੂਰੀ ਲੈਣੀ ਲਾਜ਼ਮੀ ਹੋਵੇਗੀ।
ਇੰਡੀਆ ਵਿੱਚ ਜਿੱਥੇ ਕੋਰੋਨਾ ਵਾਇਰਸ ਕਰਕੇ ਹਾਲਾਤ ਵਿਗੜੇ ਹੋਏ ਹਨ ਉੱਥੇ ਹੀ ਨਵੇਂ ਖੇਤੀਬਾੜੀ ਕਨੂੰਨਾਂ ਕਰਕੇ ਇੱਥੋਂ ਦੀ ਸਥਿਤੀ ਹੋਰ ਵੀ ਨਾਜ਼ੁਕ ਹੋ ਗਈ ਹੈ। ਰੋਸ ਵਜੋਂ ਲੱਖਾਂ ਹੀ ਕਿਸਾਨ ਸੜਕ ਉੱਪਰ ਆ ਕੇ ਮੁਜ਼ਾਹਰੇ ਕਰ ਰਹੇ ਨੇ। ਆਪਣੇ ਰੋਸ ਨੂੰ ਪ੍ਰਗਟ ਕਰਦਿਆਂ ਕਿਸਾਨਾਂ ਨੇ ਬੀਤੇ ਸੋਮਵਾਰ ਇੰਡੀਆ ਗੇਟ ਦੇ ਕੋਲ ਇੱਕ ਟਰੈਕਟਰ ਨੂੰ ਅੱਗ ਲਗਾ ਦਿੱਤੀ ਸੀ। ਉੱਥੇ ਦੂਜੇ ਪਾਸੇ ਯੂ.ਪੀ. ਵਿਖੇ ਹਾਥਰਸ ‘ਚ ਇੱਕ ਲੜਕੀ ਨਾਲ ਬ – ਲਾ – ਤ – ਕਾ- ਰ ਤੋਂ ਬਾਅਦ ਬੁਰੀ ਤਰ੍ਹਾਂ ਕੀਤੇ ਕ – ਤ – ਲ ਕਾਰਨ ਵੀ ਲੋਕਾਂ ਵਿੱਚ ਬਹੁਤ ਭਾਰੀ ਰੋਸ ਹੈ।
ਮੰਨਿਆ ਜਾ ਰਿਹਾ ਸੀ ਲੋਕ ਦਿੱਲੀ ਵਿਖੇ ਇਨ੍ਹਾਂ ਮਸਲਿਆਂ ‘ਤੇ ਧਰਨਾ ਪ੍ਰਦਰਸ਼ਨ ਕਰ ਸਕਦੇ ਹਨ ਜਿਸ ਵਿਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ, ਵਿਧਾਇਕ ਅਤੇ ਨਿਗਮ ਕਰਮਚਾਰੀ ਮੈਂਬਰਾਂ ਨੇ 2 ਅਕਤੂਬਰ ਨੂੰ ਦਿੱਲੀ ਜੰਤਰ ਮੰਤਰ ਵਿਖੇ ਹਾਥਰਸ ਮਾਮਲੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾਣਾ ਸੀ। ਪਰ ਹੁਣ ਧਾਰਾ 144 ਲਾਗੂ ਹੋਣ ਤੋਂ ਬਾਅਦ ਇੱਥੇ ਚਾਰ ਤੋਂ ਵੱਧ ਲੋਕਾਂ ਦਾ ਇਕੱਠਾ ਹੋਣਾ ਮੁਮਕਿਨ ਨਹੀਂ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …