Breaking News

ਅਚਾਨਕ ਏਹਨਾਂ 10 ਇੰਟਰਨੈਸ਼ਨਲ ਫਲਾਈਟਾਂ ਤੇ ਲਗੀ ਪਾਬੰਦੀ ਹੋਈਆਂ ਰੱਦ

ਆਈ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਨੇ ਸਾਰੇ ਪਾਸੇ ਹਾਹਾਕਾਰ ਮਚਾਈ ਹੋਈ ਹੈ। ਏਨੇ ਮਹੀਨਿਆਂ ਦੇ ਬਾਅਦ ਹਜੇ ਵੀ ਸੰਸਾਰ ਤੇ ਲੱਖਾਂ ਲੋਕ ਇਸਦੇ ਪੌਜੇਟਿਵ ਆ ਰਹੇ ਹਨ ਅਤੇ ਹਜਾਰਾਂ ਲੋਕਾਂ ਦੀ ਇਸ ਦੇ ਕਾਰਨ ਮੌਤ ਹੋ ਰਹੀ ਹੈ। ਇਸ ਵਾਇਰਸ ਨੂੰ ਰੋਕਣ ਦੇ ਲਈ ਸੰਸਾਰ ਤੇ ਕਈ ਤਰਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਜਿਹਨਾਂ ਵਿਚ ਹੁਣ ਹੋਲੀ ਹੋਲੀ ਢਿਲਾਂ ਦਿੱਤੀਆਂ ਜਾ ਰਹੀਆਂ ਹਨ। ਇਹਨਾਂ ਪਾਬੰਦੀਆਂ ਦੇ ਵਿਚ ਇੰਟਰਨੈਸ਼ਨਲ ਫਲਾਈਟਾਂ ਉਤੇ ਪਾਬੰਦੀਆਂ ਵੀ ਸ਼ਾਮਲ ਸਨ। ਪਰ ਸਰਕਾਰ ਦੁਆਰਾ ਕਈ ਦੇਸ਼ਾਂ ਨਾਲ ਬੱਬਲ ਸਮਝੌਤਾ ਕਰਕੇ ਇੰਟਰਨੈਸ਼ਨਲ ਫਲਾਈਟਾਂ ਚਲਾਈਆਂ ਜਾ ਰਹੀਆਂ ਹਨ। ਹੁਣ ਇੱਕ ਮਾੜੀ ਖਬਰ ਆਈ ਹੈ।

ਜਰਮਨੀ ਅਤੇ ਭਾਰਤ ਵਿਚਕਾਰ ‘ਏਅਰ ਬੱਬਲ’ ਕਰਾਰ ਨੂੰ ਲੈ ਕੇ ਮ- ਤ- ਭੇ -ਦ ਪੈਦਾ ਹੋਣ ਕਾਰਨ ਜਰਮਨੀ ਨੇ ਹੁਣ ਏਅਰ ਇੰਡੀਆ ਦੀ ਫ੍ਰੈਂਕਫਰਟ ਲਈ ਉਡਾਣਾਂ ਚਲਾਉਣ ਦੀ ਇਜਾਜ਼ਤ ਵਾਪਸ ਲੈ ਲਈ ਹੈ। ਏਅਰ ਇੰਡੀਆ ਦੇ ਇਕ ਅਧਿਕਾਰੀ ਨੇ ਕਿਹਾ, ”ਜਰਮਨੀ ਵੱਲੋਂ ਇਜਾਜ਼ਤ ਵਾਪਸ ਲੈਣ ਕਾਰਨ ਫ੍ਰੈਂਕਫਰਟ ਆਉਣ-ਜਾਣ ਵਾਲੀਆਂ ਸਾਡੀਆਂ ਸਾਰੀਆਂ ਉਡਾਣਾਂ 14 ਅਕਤੂਬਰ ਤੱਕ ਲਈ ਰੱਦ ਹੋ ਗਈਆਂ ਹਨ।

ਜਰਮਨੀ ਵੱਲੋਂ ਇਜਾਜ਼ਤ ਵਾਪਸ ਲੈਣ ਨਾਲ ਏਅਰ ਇੰਡੀਆ ਦੀਆਂ ਕੁੱਲ 12 ਉਡਾਣਾਂ ਰੱਦ ਹੋਈਆਂ ਹਨ, ਜਿਨ੍ਹਾਂ ‘ਚ 10 ਦਿੱਲੀ-ਫ੍ਰੈਂਕਫਰਟ ਅਤੇ ਦੋ ਬੇਂਗਲੁਰੂ-ਫ੍ਰੈਂਕਫਰਟ ਮਾਰਗ ਦੀਆਂ ਹਨ। ਜਰਮਨੀ ਦਾ ਇਹ ਕਦਮ ਉਸ ਤੋਂ ਬਾਅਦ ਆਇਆ ਹੈ ਜਦੋਂ ਲੁਫਥਾਂਸਾ ਨੇ 20 ਅਕਤੂਬਰ ਤੱਕ ਭਾਰਤ ਲਈ ਆਪਣੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਸਨ।

ਫਿਲਹਾਲ ਫਰਾਂਸ ਇਕਲੌਤਾ ਯੂਰਪੀ ਦੇਸ਼ ਹੈ, ਜਿਸ ਨਾਲ ਇਸ ਸਮੇਂ ਏਅਰ ਬੱਬਲ ਸਮਝੌਤੇ ਤਹਿਤ ਉਡਾਣਾਂ ਹਨ। ਕਿਹਾ ਜਾ ਰਿਹਾ ਹੈ ਕਿ ਏਅਰ ਇੰਡੀਆ ਅਤੇ ਲੁਫਥਾਂਸਾ ਇਸ ਮਹੀਨੇ ਦੇ ਅੰਤ ਤੋਂ ਭਾਰਤ ਅਤੇ ਜਰਮਨੀ ਦਰਮਿਆਨ ਉਡਾਣਾਂ ਮੁੜ ਤੋਂ ਸ਼ੁਰੂ ਕਰਨਗੀਆਂ।

ਗੌਰਤਲਬ ਹੈ ਕਿ ਭਾਰਤ ਤੇ ਜਰਮਨੀ ਵਿਚਕਾਰ ਏਅਰ ਬੱਬਲ ਸਮਝੌਤੇ ਤਹਿਤ ਚੱਲਣ ਵਾਲੀਆਂ ਉਡਾਣਾਂ ਦੇ ਮੁੱਦੇ ‘ਤੇ ਮ – ਤ – ਭੇ – ਦ ਕਾਰਨ ਲੁਫਥਾਂਸਾ ਨੇ ਭਾਰਤ ਲਈ ਪਹਿਲਾਂ ਤੋਂ ਯੋਜਨਾ ਅਨੁਸਾਰ ਨਿਰਧਾਰਤ ਉਡਾਣਾਂ ਨੂੰ 20 ਅਕਤੂਬਰ ਲਈ ਰੱਦ ਦਿੱਤਾ। ਜਰਮਨੀ ਨਾਲ ਜੁਲਾਈ ‘ਚ ਏਅਰ ਬੱਬਲ ਕਰਾਰ ਤਹਿਤ ਲੁਫਥਾਂਸਾ ਹਫਤੇ ‘ਚ 20 ਉਡਾਣਾਂ ਚਲਾ ਰਹੀ ਸੀ, ਜਦੋਂ ਕਿ ਭਾਰਤੀ ਏਅਰਲਾਈਨਾਂ ਦੀਆਂ ਹਫਤੇ ‘ਚ ਸਿਰਫ 3-4 ਉਡਾਣਾਂ ਹੀ ਚੱਲ ਰਹੀਆਂ ਸਨ। ਲੁਫਥਾਂਸਾ ਨੂੰ ਹਫਤੇ ‘ਚ 7 ਉਡਾਣਾਂ ਸੀਮਤ ਕਰਨ ਲਈ ਕਿਹਾ ਗਿਆ ਸੀ, ਜੋ ਉਸ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ, ਹਾਲਾਂਕਿ ਗੱਲਬਾਤ ਜਾਰੀ ਹੈ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …