ਆਈ ਇਹ ਵੱਡੀ ਖਬਰ
ਅੱਜ ਕੱਲ੍ਹ ਮੋਬਾਇਲ ਹਰ ਕਿਸੇ ਦੀ ਖਾਸ ਜਰੂਰਤ ਬਣ ਗਿਆ ਹੈ। ਇਸ ਤੋਂ ਬਗੈਰ ਜੀਵਨ ਅਧੂਰਾ ਰਹਿ ਗਿਆ ਹੈ ਕਿਓੰਕੇ ਸਭ ਕੁਝ ਅੱਜ ਦੇ ਜਮਾਨੇ ਵਿਚ ਡਿਜੀਟਲ ਹੋ ਗਿਆ ਹੈ ਤੁਸੀ ਕਿਸੇ ਨਾਲ ਗਲ੍ਹ ਕਰਨੀ ਹੋਵੇ ਕੋਈ ਸ਼ੋਪਿੰਗ ਕਰਨੀ ਹੋਵੇ ਤੁਸੀਂ ਕੀਤੇ ਜਾ ਰਹੇ ਹੋ ਤਦ ਵੀ ਇਹ ਮੋਬਾਈਲ ਤੁਹਾਡੇ ਕੰਮ ਆਉਂਦਾ ਹੈ।
ਮੋਬਾਈਲ ਵਿੱਚ ਬਹੁਤ ਸਾਰੀਆਂ ਐਪਲੀਕੇਸ਼ਨ ਅਜਿਹੀਆਂ ਹਨ, ਜੋ ਸਾਡੀ ਦਿੱਤੀ ਆਗਿਆ ਨਾਲ ਹੀ ਸਾਡਾ ਡਾਟਾ ਚੋ – ਰੀ ਕਰ ਰਹੀਆਂ ਹਨ। ਜਿਸ ਮਾਫੀਆ ਨੂੰ ਇਹ ਵੇਚਿਆ ਜਾ ਰਿਹਾ ਹੈ, ਉਹ ਸੋਸ਼ਲ ਮੀਡੀਆ ਉੱਪਰ ਫੇਕ ਆਈਡੀਆਂ ਬਣਾ ਰਹੇ ਹਨ। ਬੰਦਾ ਕਿਹੜੇ ਏ.ਟੀ.ਐੱਮ. ਤੋਂ ਪੈਸੇ ਕੱਢ ਰਿਹਾ ਹੈ, ਕਿੱਥੇ ਜਾ ਰਿਹਾ ਹੈ, ਕਿਸ ਹੋਟਲ ਵਿੱਚ ਖਾਣਾ ਖਾ ਰਿਹਾ ਹੈ ਜਾਂ ਕਿਹੜੇ ਕਾਰਡ ਨਾਲ ਖਰੀਦਦਾਰੀ ਕਰ ਰਿਹਾ ਹੈ। ਇਥੋਂ ਤੱਕ ਕਿ ਹਰ ਛੋਟੀ ਤੋਂ ਛੋਟੀ ਹਿੱਲ ਜੁਲ ਦੀ ਜਾਣਕਾਰੀ ਵੀ ਮੋਬਾਇਲ ਰਾਹੀਂ ਲੀਕ ਹੋ ਰਹੀ ਹੈ ਅਤੇ ਇਹ ਛੋਟੀ ਤੋਂ ਛੋਟੀ ਕਾਰਵਾਈ ਵੀ ਵੇਚੀ ਜਾ ਰਹੀ ਹੈ।
ਦੱਸ ਦੇਈਏ ਕਿ ਵਿਦੇਸ਼ਾਂ ਵਿਚ ਬੈਠੀਆਂ ਬਹੁਤ ਸਾਰੀਆਂ ਕੰਪਨੀਆਂ ਇਹ ਧੰਦਾ ਚਲਾ ਰਹੀਆਂ ਹਨ। ਇਹ ਕੰਪਨੀਆਂ ਆਨਲਾਈਨ ਜਾਂ ਵੀਡੀਓ ਕਾਲ ਜ਼ਰੀਏ ਹੀ ਸੰਪਰਕ ਕਰਦੀਆਂ ਹਨ। ਅਸਾਮੀ ਦੀ ਮੰਗ ਮੁਤਾਬਕ ਹੀ ਉਸ ਨੂੰ ਡਾਟਾ ਮੁਹੱਈਆ ਕਰਵਾਇਆ ਜਾਂਦਾ ਹੈ। ਇੱਕ ਨਿੱਜੀ ਅਖ਼ਬਾਰ ਵੱਲੋਂ ਕੀਤੇ ਗਏ ਆਪ੍ਰੇਸ਼ਨ ਦੌਰਾਨ ਪਤਾ ਲੱਗਿਆ ਹੈ ਕਿ 6 ਹਜ਼ਾਰ ਡਾਲਰ ਦੇਣ ‘ਤੇ 1 ਲੱਖ ਲੋਕਾਂ ਦੀ ਨਿੱਜੀ ਜਾਣਕਾਰੀ ਖਰੀਦੀ ਜਾ ਸਕਦੀ ਹੈ। ਇਸ ਵਿੱਚ ਘਰ ਦੇ ਪਤੇ ਤੋਂ ਲੈ ਕੇ ਬੈਂਕ ਦੇ ਖ਼ਾਤਿਆਂ, ਡੈਬਿਟ ਜਾਂ ਕ੍ਰੈਡਿਟ ਕਾਰਡ, ਮੋਬਾਈਲ ਵਿੱਚ ਮੌਜੂਦ ਹਰ ਛੋਟੀ ਤੋਂ ਛੋਟੀ ਚੀਜ਼ ਵੀ ਮੁਹੱਈਆ ਕਰਵਾਈ ਜਾਂਦੀ ਹੈ।
ਅਸੀਂ ਸਾਵਧਾਨੀ ਨਾਲ ਫੋਨ ਦੀ ਵਰਤੋਂ ਕਰਕੇ ਅਜਿਹੇ ਘ – ਪ- ਲਿ – ਆਂ ਤੋਂ ਬਚ ਸਕਦੇ ਹਾਂ ਅਤੇ ਆਪਣੀ ਨਿੱਜੀ ਜਾਣਕਾਰੀ ਨੂੰ ਬਚਾ ਸਕਦੇ ਹਾਂ। ਸਾਡੇ ਵੱਲੋਂ ਕਈ ਐਪਲੀਕੇਸ਼ਨਾਂ ਨੂੰ ਬਿਨਾਂ ਜ਼ਰੂਰਤ ਤੋਂ ਹੀ ਸਾਰੀ ਜਾਣਕਾਰੀ ਦੇਣ ਲਈ ਇਜ਼ਾਜਤ ਕਰ ਦਿੱਤਾ ਜਾਂਦਾ ਹੈ। ਇਹ ਪਿਛੋਕੜ ‘ਤੇ ਸਾਡੀ ਨਿੱਜੀ ਜਾਣਕਾਰੀ ਸਰਵਰ ਨੂੰ ਭੇਜਦੀਆਂ ਰਹਿੰਦੀਆਂ ਹਨ। ਇਨ੍ਹਾਂ ਜਾਣਕਾਰੀਆਂ ਨੂੰ ਕੁਝ ਕੰਪਨੀਆਂ ਆਪਣੇ ਵਰਤੋਂ ਲਈ ਰੱਖ ਲੈਂਦੀਆਂ ਹਨ ਅਤੇ ਕਈ ਪੈਸਾ ਕਮਾਉਣ ਲਈ ਵੇਚ ਦਿੰਦੀਆਂ ਹਨ। ਇਹ ਸਾਰਾ ਵਰਤਾਰਾ ਇੰਨਾ ਖ – ਤ – ਰ– ਨਾ – ਕ ਹੈ ਕਿ ਜੇਕਰ ਤੁਹਾਡੀ ਜਨਮ ਦੀ ਤਾਰੀਖ ਅਤੇ ਫੋਨ ਨੰਬਰ ਹੀ ਇਨ੍ਹਾਂ ਹੈਕਰਾਂ ਨੂੰ ਮਿਲ ਜਾਣ ਤਾਂ ਬੈਂਕ ਖਾਤੇ ਦੀ ਸਾਰੀ ਜਾਣਕਾਰੀ ਕੱਢ ਕੇ ਪੈਸੇ ਵੀ ਕੱਢ ਲਏ ਜਾਂਦੇ ਹਨ।
ਸਭ ਤੋਂ ਜ਼ਿਆਦਾ ਖ -ਤ -ਰ -ਨਾ – ਕ ਉਹੀ ਕੰਪਨੀਆਂ ਹਨ ਜਿਨ੍ਹਾਂ ਦੇ ਸਰਵਰ ਵਿਦੇਸ਼ਾਂ ਵਿੱਚ ਹਨ ਕਿਉਂਕਿ ਅਜਿਹੀ ਘਟਨਾ ਹੋਣ ਤੋਂ ਬਾਅਦ ਸਾਡੇ ਵੱਲੋਂ ਇਨ੍ਹਾਂ ਉੱਪਰ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਸਕਦੀ। ਇਸ ਲਈ ਇਨ੍ਹਾਂ ਦੇ ਚੁੰ – ਗ – ਲ ਤੋਂ ਬਚਣ ਲਈ ਐਪਸ ਨਾਲੋਂ ਜ਼ਿਆਦਾ ਵੈੱਬ ਦੀ ਵਰਤੋਂ ਕੀਤੀ ਜਾਵੇ। ਜੇਕਰ ਐਪਸ ਵਰਤਦੇ ਵੀ ਹੋ ਤਾਂ ਇਨ੍ਹਾਂ ਐਪਸ ਨੂੰ ਜਦੋਂ ਵਰਤ ਰਹੇ ਹੋ ਉਸ ਵੇਲੇ ਦਾ ਹੀ ਐਕਸੈਸ ਦੇਣਾ ਚਾਹੀਦਾ ਹੈ ਬਾਕੀ ਸਮੇਂ ਇਸ ਨੂੰ ਬੰਦ ਕੀਤਾ ਜਾਵੇ ਤਾਂ ਬਿਹਤਰ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …