Breaking News

ਅੱਜ ਪੰਜਾਬ ਚ ਕੋਰੋਨਾ ਨਾਲ ਹੋਈਆਂ 90 ਮੌਤਾਂ ਅਤੇ ਆਏ ਏਨੇ ਪੌਜੇਟਿਵ ਮਰੀਜ

ਹੁਣੇ ਆਈ ਤਾਜਾ ਵੱਡੀ ਖਬਰ

ਪੰਜਾਬ ਚ ਕੋਰੋਨਾ ਦਾ ਪ੍ਰਕੋਪ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹਰ ਰੋਜ ਪੰਜਾਬ ਚ ਸੈਂਕੜਿਆਂ ਦੀ ਗਿਣਤੀ ਵਿਚ ਕੋਰੋਨਾ ਪੌਜੇਟਿਵ ਮਰੀਜ ਸਾਹਮਣੇ ਆ ਰਹੇ ਹਨ। ਹੁਣ ਤਾਂ ਕਈ ਜਿਲਿਆਂ ਚ ਹੀ ਰੋਜਾਨਾ ਸੈਂਕੜਿਆਂ ਦੀ ਗਿਣਤੀ ਵਿਚ ਮਰੀਜ ਮਿਲਨੇ ਸ਼ੁਰੂ ਹੋ ਗਏ ਹਨ ਜੋ ਕੇ ਬਹੁਤ ਹੀ ਚਿੰ – ਤਾ ਦੀ ਗਲ੍ਹ ਹੈ। ਪੰਜਾਬ ਸਰਕਾਰ ਵੀ ਇਸ ਨੋ ਰੋਕਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। ਪਰ ਇਹ ਤਦ ਤਕ ਬਿਲਕੁਲ ਵੀ ਨਹੀਂ ਰੁਕ ਸਕਦਾ ਜਦ ਤਕ ਲੋਕ ਸ਼ੋਸ਼ਲ ਡਿਸਟੈਂਸ ਦੀ ਪਾਲਣਾ ਨਹੀਂ ਕਰਨਗੇ। ਕਈ ਲੋਕ ਬਿਨਾ ਕੰਮ ਦੇ ਹੀ ਘੁੰਮ ਰਹੇ ਹਨ ਜਿਹਨਾਂ ਦਾ ਕਰਕੇ ਇਹ ਵਧਦਾ ਹੀ ਜਾ ਰਿਹਾ ਹੈ। ਕੰਮ ਵਾਲਿਆਂ ਨੇ ਤਾਂ ਕੰਮ ਤੇ ਜਾਣਾ ਹੀ ਹੁੰਦਾ ਹੈ ਪਰ ਬੇ ਵਜ੍ਹਾ ਘੁੰਮਣ ਤੋਂ ਵੀ ਲੋਕ ਗੁਰੇਜ ਨਹੀਂ ਕਰ ਰਹੇ।

ਤਾਜ਼ਾ ਰਿਪੋਰਟ ਮੁਤਾਬਕ ਸੂਬੇ ‘ਚ ਅੱਜ ਨਵੇਂ ਕੇਸ ਆਉਣ ਨਾਲ ਪੰਜਾਬ ‘ਚ ਹੁਣ ਤੱਕ ਕੋਰੋਨਾ ਦੇ ਕੁੱਲ੍ਹ ਪਾਜ਼ੀਟਿਵ ਕੇਸ 84482 ਹੋ ਚੁੱਕੇ ਹਨ। ਅੱਜ ਸੂਬੇ ‘ਚ ਕੋਰੋਨਾ ਦੇ ਕੁੱਲ੍ਹ ਪਾਜ਼ੀਟਿਵ ਕੇਸ 2481 ਸਾਹਮਣੇ ਆਏ ਹਨ। ਪੰਜਾਬ ‘ਚ ਅੱਜ ਕੋਰੋਨਾ ਕਰਕੇ 90 ਲੋਕਾਂ ਦੀ ਮੌਤ ਹੋਈ ਹੈ। ਅੱਜ ਅੰਮ੍ਰਿਤਸਰ ‘ਚ 10, ਬਰਨਾਲਾ ‘ਚ 1, ਬਠਿੰਡਾ ‘ਚ 1, ਫਰੀਦਕੋਟ ‘ਚ 1, ਫਤਿਹਗੜ੍ਹ ਸਾਹਿਬ ‘ਚ 4, ਸੰਗਰੂਰ ‘ਚ 1, ਤਰਨਤਾਰਨ ‘ਚ 1, ਗੁਰਦਾਸਪੁਰ ‘ਚ 8, ਹੁਸ਼ਿਆਰਪੁਰ ‘ਚ 6, ਫਿਰੋਜ਼ਪੁਰ ‘ਚ 5, ਪਠਾਨਕੋਟ ‘ਚ 2, ਜਲੰਧਰ ‘ਚ 12, ਕਪੂਰਥਲਾ ‘ਚ 8, ਲੁਧਿਆਣਾ ‘ਚ 19, , ਮੁਕਤਸਰ ‘ਚ 3, ਐੱਸਬੀਐੱਸ ਨਗਰ ‘ਚ 2, ਪਟਿਆਲਾ ‘ਚ 4, ਰੋਪੜ ‘ਚ 2 ਅਤੇ ਤਰਨਤਾਰਨ ‘ਚ 1 ਮੌਤ ਦਰਜ ਕੀਤੀ ਗਈ ਹੈ।

ਅੱਜ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਕੋਰੋਨਾ ਦੇ 409 ਨਵੇਂ ਕੇਸ ਦਰਜ ਹੋਏ ਹਨ। ਇਸ ਤਰ੍ਹਾਂ ਨਵੇਂ ਕੇਸਾਂ ਨੂੰ ਦੇਖਦੇ ਹੋਏ ਲੁਧਿਆਣਾ ‘ਚ ਕੋਰੋਨਾ ਦੇ ਕੁੱਲ੍ਹ ਕੇਸਾਂ ਦੀ ਗਿਣਤੀ 14176 ਅਤੇ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 607 ਹੋ ਗਈ ਹੈ। ਇਸ ਤੋਂ ਇਲਾਵਾ ਅੱਜ ਜਲੰਧਰ ‘ਚ ਕੋਰੋਨਾ ਦੇ 261 ਕੇਸ ਨਵੇਂ ਆਉਣ ਨਾਲ ਜ਼ਿਲ੍ਹੇ ‘ਚ ਕੁੱਲ੍ਹ ਕੇਸਾਂ ਦੀ ਗਿਣਤੀ 10149 ਅਤੇ ਮੌਤਾਂ ਦੀ ਗਿਣਤੀ 271 ਤੱਕ ਪਹੁੰਚ ਗਈ ਹੈ। ਅੱਜ ਅੰਮ੍ਰਿਤਸਰ ‘ਚ ਕੋਰੋਨਾ ਦੇ 214 ਕੇਸ ਨਵੇਂ ਆਏ ਹਨ, ਜਿਨ੍ਹਾਂ ਨਾਲ ਹੁਣ ਤੱਕ ਕੁੱਲ੍ਹ ਕੇਸਾਂ ਦੀ ਗਿਣਤੀ 6969 ਅਤੇ ਮੌਤਾਂ ਦੀ ਗਿਣਤੀ 269 ਤੱਕ ਪਹੁੰਚ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਤੋਂ ਇਲਾਵਾ ਪਟਿਆਲਾ ‘ਚ ਅੱਜ 204 ਕੇਸ ਆਏ ਹਨ, ਜਿਨ੍ਹਾਂ ਨਾਲ ਜ਼ਿਲ੍ਹੇ ‘ਚ ਕੁੱਲ੍ਹ ਪਾਜ਼ੀਟਿਵ ਕੇਸਾਂ ਦੀ ਗਿਣਤੀ 9212 ਅਤੇ ਮੌਤਾਂ ਦੀ ਗਿਣਤੀ 253 ਤੱਕ ਪਹੁੰਚ ਗਈ ਹੈ।

ਅੱਜ ਲੁਧਿਆਣਾ ‘ਚ ਕੋਰੋਨਾ ਦੇ 409, ਜਲੰਧਰ ‘ਚ 261, ਅੰਮ੍ਰਿਤਸਰ ‘ਚ 214, ਪਟਿਆਲਾ ‘ਚ 204, ਸੰਗਰੂਰ ‘ਚ 67, ਐੱਸਏਐੱਸ ਨਗਰ ‘ਚ 188, ਬਠਿੰਡਾ ‘ਚ 120, ਗੁਰਦਾਸਪੁਰ ‘ਚ 197, ਹੁਸ਼ਿਆਰਪੁਰ ‘ਚ 154, ਸੰਗਰੂਰ ‘ਚ 67, ਫਿਰੋਜ਼ਪੁਰ ‘ਚ 1, ਪਠਾਨਕੋਟ ‘ਚ 189, ਕਪੂਰਥਲਾ ‘ਚ 84, ਫਰੀਦਕੋਟ ‘ਚ 62, ਮੋਗਾ ‘ਚ 33, ਮੁਕਤਸਰ ‘ਚ 81, ਬਰਨਾਲਾ ‘ਚ 11, ਫਾਜ਼ਿਲਕਾ ‘ਚ 43, ਫਤਿਹਗੜ੍ਹ ਸਾਹਿਬ ‘ਚ 43, ਰੋਪੜ ‘ਚ 7, ਤਰਨਤਾਰਨ ‘ਚ 37, ਮਾਨਸਾ ‘ਚ 28 ਅਤੇ ਐੱਸਬੀਐੱਸ ਨਗਰ ‘ਚ ਅੱਜ 48 ਕੇਸ ਦਰਜ ਕੀਤੇ ਗਏ ਹਨ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …