ਆਈ ਤਾਜਾ ਵੱਡੀ ਖਬਰ
ਕੋਰੋਨਾ ਦੀ ਹਾਹਾਕਾਰ ਦਾ ਕਰਕੇ ਸਾਰੇ ਸਕੂਲ ਬੰਦ ਪਾਏ ਹੋਏ ਹਨ ਬੱਚਿਆਂ ਨੂੰ ਆਨਲਾਈਨ ਕਲਾਸਾਂ ਦੇ ਰਾਹੀਂ ਪੜਾਇਆ ਜਾ ਰਿਹਾ ਹੈ। ਹੁਣ ਵੱਡੀ ਖਬਰ CBSE ਸਕੂਲਾਂ ਦੇ ਵਿਥਿਰਥੀਆਂ ਲਈ ਆ ਰਹੀ ਜੈ। CBSE ਬੋਰਡ ਨੇ ਵੱਡਾ ਐਲਾਨ ਕੀਤਾ ਹੈ।
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਵੱਲੋਂ ਸਾਲ 2021 ਵਿੱਚ ਹੋਣ ਵਾਲੀ 10ਵੀਂ ਤੇ 12ਵੀਂ ਦੀ ਸਾਲਾਨਾ ਪ੍ਰੀਖਿਆ ਲਈ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਉਹ ਸਾਰੇ ਵਿਦਿਆਰਥੀ ਜਿਨ੍ਹਾਂ ਨੂੰ ਸੀਬੀਐਸਈ ਦੀ 10ਵੀਂ ਤੇ 12ਵੀਂ ਦੀ ਪ੍ਰੀਖਿਆ ਲਈ ਫਾਰਮ ਭਰਨਾ ਹੈ, ਉਹ ਆਪਣਾ ਫਾਰਮ ਭਰ ਸਕਦੇ ਹਨ। ਪ੍ਰੀਖਿਆ ਫਾਰਮ ਭਰਨ ਦੀ ਆਖ਼ਰੀ ਤਰੀਕ 15 ਅਕਤੂਬਰ, 2020 ਬਗੈਰ ਲੇਟ ਫੀਸ ਹੈ।
ਬਿਨੈ-ਪੱਤਰ ਭਰਨ ਦੀ ਪ੍ਰਕਿਰਿਆ 31 ਅਕਤੂਬਰ 2020 ਤੱਕ ਲੇਟ ਫੀਸ ਨਾਲ ਚੱਲੇਗੀ। ਉਹ ਵਿਦਿਆਰਥੀ ਜੋ 15 ਅਕਤੂਬਰ, 2020 ਤੱਕ ਆਪਣੇ ਪ੍ਰੀਖਿਆ ਫਾਰਮ ਨਹੀਂ ਭਰ ਸਕੇ, ਉਹ 16 ਤੋਂ 31 ਅਕਤੂਬਰ ਤੱਕ ਲੇਟ ਫੀਸ ਨਾਲ ਪ੍ਰੀਖਿਆ ਫਾਰਮ ਭਰ ਸਕਦੇ ਹਨ।
ਸੀਬੀਐਸਈ 10ਵੀਂ-12ਵੀਂ ਸਾਲਾਨਾ ਪ੍ਰੀਖਿਆ ਫਾਰਮ: ਮਹੱਤਵਪੂਰਣ ਤਾਰੀਖਾਂ – ਸੀਬੀਐਸਈ 10ਵੀਂ ਅਤੇ 12ਵੀਂ ਸਾਲਾਨਾ ਪ੍ਰੀਖਿਆ ਫਾਰਮ ਖੁੱਲ੍ਹਣ ਦੀ ਮਿਤੀ – 7 ਸਤੰਬਰ 2020 , ਬਗੈਰ ਲੇਟ ਫੀਸ ਦੇ ਪ੍ਰੀਖਿਆ ਫਾਰਮ ਭਰਨ ਦੀ ਆਖਰੀ ਤਾਰੀਖ – 15 ਅਕਤੂਬਰ 2020, ਸੀਬੀਐਸਈ 10ਵੀਂ ਤੇ 12ਵੀਂ ਦੀ ਪ੍ਰੀਖਿਆ ਫਾਰਮ ਭਰਨ ਦੀ ਮਿਤੀ – 16 ਅਕਤੂਬਰ ਤੋਂ 31 ਅਕਤੂਬਰ 2020 ਲੇਟ ਫੀਸ ਨਾਲ
ਸੀਬੀਐਸਈ 10ਵੀਂ ਤੇ 12ਵੀਂ ਦੀ ਪ੍ਰੀਖਿਆ ਲਈ ਪ੍ਰੀਖਿਆ ਫੀਸ
ਆਮ ਸ਼੍ਰੇਣੀ ਦੇ ਵਿਦਿਆਰਥੀਆਂ ਲਈ – 1500 ਰੁਪਏ ,ਐਸਸੀ ਤੇ ਐਸਟੀ ਵਿਦਿਆਰਥੀਆਂ ਲਈ- 1200 ਰੁਪਏ ,ਵਾਧੂ ਵਿਸ਼ੇ ਲੈਣ ‘ਤੇ – 300 ਰੁਪਏ ਵੱਖਰੇ ਤੌਰ ‘ਤੇ ,12ਵੀਂ ਵਿੱਚ ਵਿਹਾਰਕ ਪ੍ਰੀਖਿਆ ਲਈ – 150 ਰੁਪਏ ਪ੍ਰਤੀ ਵਿਸ਼ਾ ਵੱਖਰੇ ਤੌਰ ‘ਤੇ , 10ਵੀਂ ਲਈ ਵਾਧੂ ਵਿਸ਼ੇ ਲਈ – 300 ਰੁਪਏ ਪ੍ਰਤੀ ਵਿਸ਼ਾ
ਮਾਈਗ੍ਰੇਸ਼ਨ ਸਰਟੀਫਿਕੇਟ ਦੀ ਫੀਸ – 350 ਰੁਪਏ ,ਸੀਬੀਐਸਈ 10ਵੀਂ ਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਸੈਸ਼ਨ 2020-2021 ਤੋਂ ਦੋ ਮਹੱਤਵਪੂਰਨ ਤਬਦੀਲੀਆਂ ਹੋਣ ਜਾ ਰਹੀਆਂ ਹਨ। ,ਸੀਬੀਐਸਈ ਬੋਰਡ ਨੇ ਸੈਕੰਡਰੀ ਪੱਧਰ ‘ਤੇ ਮੈਥ ਦੇ ਸਿਲੇਬਸ ਵਿੱਚ ਅਪਲਾਈਡ ਗਣਿਤ ਦਾ ਨਵਾਂ ਵਿਕਲਪ ਸ਼ਾਮਲ ਕੀਤਾ ਹੈ। ਵਿਦਿਆਰਥੀ ਇਸ ਵਿਸ਼ਾ ਨੂੰ ਇਸੇ ਵਿੱਦਿਅਕ ਸੈਸ਼ਨ 2020-21 ਤੋਂ ਇੱਕ ਵਿਸ਼ੇ ਵਜੋਂ ਚੁਣ ਸਕਦੇ ਹਨ। ਉਹ ਵਿਦਿਆਰਥੀ ਜਿਨ੍ਹਾਂ ਨੇ ਸੀਬੀਐਸਈ ਕਲਾਸ 10ਵੀਂ ਦੀ ਪ੍ਰੀਖਿਆ ਵਿੱਚ ਮੁਢਲੀ ਗਣਿਤ ਕੀਤੀ ਸੀ, ਉਹ 11ਵੀਂ ਕਲਾਸ ਵਿੱਚ ਅਪਲਾਈਡ ਗਣਿਤ ਦੀ ਚੋਣ ਕਰ ਸਕਦੇ ਹਨ।
ਇਸ ਦੇ ਨਾਲ ਹੀ ਇਸ ਵਿਦਿਅਕ ਸੈਸ਼ਨ ਤੋਂ ਸੀਬੀਐਸਈ 10ਵੀਂ ਤੇ 12ਵੀਂ ਬੋਰਡ ਦੀ ਪ੍ਰੀਖਿਆ 2021 ਪ੍ਰਸ਼ਨ ਪੱਤਰਾਂ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ। ਹੁਣ ਇਨ੍ਹਾਂ ਦੋਵਾਂ ਕਲਾਸਾਂ ਦੇ ਵਿਦਿਆਰਥੀ ਬੋਰਡ ਦੀ ਪ੍ਰੀਖਿਆ ਵਿਚ 20 ਪ੍ਰਤੀਸ਼ਤ ਸਵਾਲ ਓਬਜੈਕਟਿਵ ਟਾਈਪ ਮਿਲਣਗੇ। ਇਸ ਤੋਂ ਪਹਿਲਾਂ ਬੋਰਡ ਦੀ ਪ੍ਰੀਖਿਆ ਵਿੱਚ ਓਬਜੈਕਟਿਵ ਟਾਈਪ ਸਵਾਲ 10 ਪ੍ਰਤੀਸ਼ਤ ਹੀ ਪੁੱਛੇ ਜਾਂਦੇ ਰਹੇ ਹਨ।
ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …