Breaking News

ਕੀਮੋਥਰੈਪੀ ਤੋਂ ਤੁਰੰਤ ਬਾਅਦ ਸੰਜੇ ਦੱਤ ਬਾਰੇ ਆਈ ਇਹ ਹੈਰਾਨਗੀ ਵਾਲੀ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਇਹ ਸਾਲ ਬੋਲੀਵੁਡ ਲਈ ਬਹੁਤ ਜਿਆਦਾ ਮਾੜਾ ਰਿਹਾ ਹੈ ਇਸ ਸਾਲ ਕਈ ਸੁਪਰ ਸਟਾਰ ਇਸ ਦੁਨੀਆਂ ਨੂੰ ਹਮੇਸ਼ਾਂ ਹਮੇਸ਼ਾਂ ਲਈ ਅਲਵਿਦਾ ਆਖ਼ ਗਏ ਹਨ। ਇਸ ਸਾਲ ਕੈਂਸਰ ਦੇ ਨਾਲ ਕਈ ਸਟਾਰਾਂ ਦੀ ਜਾਨ ਗਈ ਹੈ। ਇਹਨਾਂ ਵਿੱਚੋ ਰਿਸ਼ੀ ਕਪੂਰ ਅਤੇ ਇਰਫ਼ਾਨ ਖਾਨ ਮੁੱਖ ਨਾਮ ਸਨ। ਪਿਛਲੇ ਕੁਝ ਦਿਨਾਂ ਤੋਂ ਮਸ਼ਹੂਰ ਬੋਲੀਵੁਡ ਸਟਾਰ ਸੰਜੇ ਦੱਤ ਵੀ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਹਨ।

ਆਪਣੀ ਬੀਮਾਰੀ ਦੀ ਗੱਲ ਸੰਜੇ ਦੱਤ ਨੇ ਹਾਲ ਹੀ ‘ਚ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ। ਇਸ ਗੱਲ ਦੇ ਸਾਹਮਣੇ ਆਉਂਦੇ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ। ਉਥੇ ਹੀ ਪ੍ਰਸ਼ੰਸਕ ਲਗਾਤਾਰ ਸੰਜੂ ਬਾਬਾ ਦੇ ਜਲਦ ਠੀਕ ਹੋਣ ਦੀਆਂ ਦੁਆਵਾਂ ਕਰ ਰਹੇ ਹਨ ਪਰ ਸੰਜੇ ਦੱਤ ਨੇ ਆਪਣੀ ਇਸ ਬੀਮਾਰੀ ਨੂੰ ਆਪਣੇ ਕੰਮ ‘ਚ ਨਹੀਂ ਆਉਣ ਦਿੱਤਾ।

ਓਹਨਾ ਨੂੰ ਮੁੰਬਈ ਦੇ ਇੱਕ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ ਓਥੇ ਓਹਨਾ ਦੀ ਕੀਮੋਥਰੈਪੀ ਕੀਤੀ ਗਈ ਹੈ ਪਰ ਹੁਣ ਵੱਡੀ ਹੈਰਾਨਗੀ ਦੀ ਖਬਰ ਆ ਰਹੀ ਹੈ। ਓਹਨਾ ਨੇ ਕੀਮੋਥਰੈਪੀ ਦੇ ਤੁਰੰਤ ਬਾਅਦ ਆਪਣੀ ਅਪਕਮਿੰਗ ਫ਼ਿਲਮ ‘ਸ਼ਮਸ਼ੇਰਾ’ ਨੂੰ ਪੂਰਾ ਕਰਨ ‘ਚ ਜੁੱਟ ਗਏ ਹਨ।

ਟਾਈਮਸ ਆਫ਼ ਇੰਡੀਆ ਦੀ ਖ਼ਬਰ ਮੁਤਾਬਕ, ਸੰਜੇ ਦੱਤ ਫ਼ਿਲਮ ‘ਸ਼ਮਸ਼ੇਰਾ’ ਦੀ। ਸ਼ੂ -ਟਿੰ – ਗ। ਲਈ ਸੈੱਟ ‘ਤੇ ਮੁੜ ਤੋਂ ਵਾਪਸ ਆ ਗਏ ਹੈ। ਇਥੇ ਸੰਜੇ ਦੱਤ 2 ਦਿਨਾਂ ਤੱਕ। ਸ਼ੂ – ਟਿੰ – ਗ। ਕਰਨਗੇ। ਇਸ ਨੂੰ ਪੂਰਾ ਕਰਨ ਤੋਂ ਬਾਅਦ ਹੀ ਉਹ ਆਪਣੇ ਇਲਾਜ ਲਈ ਵਾਪਸ ਜਾਣਗੇ। ਸੋਮਵਾਰ ਨੂੰ ਸੰਜੇ ਦੱਤ ਨੂੰ ਮੁੰਬਈ ਸਥਿਤ ਯਸ਼ਰਾਜ ਸਟੂਡੀਓ ਦੇ ਬਾਹਰ ਦੇਖਿਆ ਗਿਆ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਦੱਸਣਯੋਗ ਹੈ ਕਿ ਸੰਜੇ ਦੱਤ ਦੇ ਲੰਗ ਕੈਂਸਰ (ਫੇਫੜਿਆਂ ਦਾ ਕੈਂਸਰ) ਲਈ ਕੀਮੋਥੈਰੇਪੀ ਦਾ ਪਹਿਲਾ ਰਾਊਂਟ ਪੂਰਾ ਹੋ ਚੁੱਕਾ ਹੈ। ਉਥੇ ਹੀ ਹੁਣ ਜਲਦ ਹੀ ਇਸ ਹਫ਼ਤੇ ਉਨ੍ਹਾਂ ਦੇ ਕੀਮੋਥੈਰੇਪੀ ਦਾ ਸੈਕਿੰਡ ਰਾਊਂਡ (ਦੂਜਾ ਪੜਾਅ) ਸ਼ੁਰੂ ਹੋਵੇਗਾ। ਇਹ ਗੱਲ ਫ਼ਿਲਹਾਲ ਕੋਈ ਨਹੀਂ ਜਾਣਦਾ ਕਿ ਉਨ੍ਹਾਂ ਹਾਲੇ ਆਪਣੇ ਇਲਾਜ ਦੌਰਾਨ ਕਿੰਨੀ ਵਾਰ ਕੀਮੋਥੈਰੇਪੀ ਤੋਂ ਗੁਜਰਨਾ ਪਵੇਗਾ।

ਹਾਲ ਹੀ ‘ਚ ਖ਼ਬਰ ਆਈ ਸੀ ਕਿ ਸੰਜੇ ਦੱਤ ਆਪਣੇ ਕੈਂਸਰ ਦੇ ਇਲਾਜ ਲਈ ਅਮਰੀਕਾ ਜਾਣ ਵਾਲੇ ਹਨ ਪਰ ਹਾਲੇ ਉਹ ਭਾਰਤ ‘ਚ ਹੀ ਹਨ। ਸੰਜੇ ਦੱਤ ਆਪਣਾ ਇਲਾਜ ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ‘ਚ ਕਰਵਾ ਰਹੇ ਹਨ।

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …