ਆਈ ਤਾਜਾ ਵੱਡੀ ਖਬਰ
ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਮੌਸਮ ਦੇ ਬਾਰੇ ਵਿਚ ਆ ਰਹੀ ਹੈ ਪੰਜਾਬ ਲਈ ਮੌਸਮ ਵਿਭਾਗ ਨੇ ਤਾਜਾ ਵੱਡਾ ਅਲਰਟ ਜਾਰੀ ਕੀਤਾ ਆਉਣ ਵਾਲੇ ਦਿਨਾਂ ਚ ਭਾਰੀ ਮੀਂਹ ਦੇ ਬਾਰੇ। ਪੂਰਬੀ ਹਵਾਵਾਂ ਦੀ ਵਾਪਸੀ ਤੇ “ਘੱਟ ਦਬਾਅ” ਦੇ ਸਿਸਟਮ ਸਦਕਾ ਪੰਜਾਬ ਚ ਫਿਰ ਤੋਂ ਬਰਸਾਤੀ ਗਤੀਵਿਧੀਆਂ ਦੀ ਵਾਪਸੀ ਹੋਣ ਵਾਲ਼ੀ ਹੈ।
“ਵੈਸਟਰਨ ਡਿਸਟਰਬੇਂਸ” ਦੇ ਨਾਲ “ਘੱਟ ਦਬਾਅ” ਦਾ ਕਮਜ਼ੋਰ ਮਾਨਸੂਨੀ ਸਿਸਟਮ 2-3-4 ਸਤੰਬਰ ਨੂੰ ਸੂਬੇ ਨੂੰ ਸਿੱਧਿਆਂ ਪ੍ਰਭਾਵਿਤ ਕਰ ਸਕਦਾ ਹੈ, ਜਿਸ ਨਾਲ ਇਹਨੀਂ ਦਿਨੀਂ ਸੂਬੇ ਦੇ ਜਿਆਦਾਤਰ ਭਾਗਾਂ ਚ ਚੰਗੀਆਂ ਬਰਸਾਤਾਂ ਦੇਖੀਆਂ ਜਾਣਗੀਆਂ। ਜਿਸਦੀ ਤੀਬਰਤਾ ਸੂਬੇ ਦੇ ਪੂਰਬੀ ਜਿਲਿਆਂ ਅਤੇ ਇਸ ਸੀਜ਼ਨ ਚ, ਹਰ ਵਾਰ ਦੀ ਤਰ੍ਹਾਂ ਫਾਜਿਲਕਾ, ਅਬੋਹਰ, ਮੁਕਤਸਰ, ਫਰੀਦਕੋਟ ਸਹਿਤ ਮਾਲਵਾ ਡਿਵੀਜ਼ਨ ‘ਚ ਵੱਧ ਰਹੇਗੀ।
ਗੰਗਾਨਗਰ, ਕਰਨਪੁਰ, ਹਨੂੰਮਾਨਗੜ੍ਹ ਚ ਵੀ ਤਕੜੀਆਂ ਬਰਸਾਤਾਂ ਦੀ ਉਮੀਦ ਹੈ। ਬਾਅਦ ਵੀ ਸੂਬੇ ਚ ਹਲਕੀ-ਫੁਲਕੀ ਕਾਰਵਾਈ ਬਣੀ ਰਹੇਗੀ। ਇਸ ਦੌਰਾਨ ਵਧੀ ਹੋਈ ਨਮੀ ਨਾਲ ਸਵੇਰ ਵੇਲੇ ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਚੰਡੀਗੜ੍ਹ, ਪਟਿਆਲਾ, ਫਤਿਹਗੜ੍ਹ ਸਾਹਿਬ, ਲੁਧਿਆਣਾ ਦੇ ਇਲਾਕਿਆਂ ਚ ਹਲਕੀ ਧੁੰਦ ਦੀ ਉਮੀਦ ਵੀ ਰਹੇਗੀ।
ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਮੱਖੂ, ਜੀਰਾ ਦੇ ਇਲਾਕਿਆਂ ਚ ਘੱਟ ਖੇਤਰੀ ਪਰ ਤੇਜ ਕਾਰਵਾਈਆਂ ਜਾਰੀ ਹਨ। ਕੱਲ੍ਹ ਸੋਮਵਾਰ ਵੀ ਅੱਜ ਵਾਂਗ ਘੱਟ ਖੇਤਰੀ ਪਰ ਤੇਜ ਬਰਸਾਤੀ ਕਾਰਵਾਈਆਂ ਸੰਭਾਵਿਤ ਹਨ। ਸਤੰਬਰ ਦੇ ਦੂਜੇ ਹਫਤੇ ਮਾਨਸੂਨੀ ਪੌਣਾਂ ਦੇ ਕਮਜ਼ੋਰ ਪੈਣ ਤੇ ਪੱਛਮੀ ਹਵਾਵਾਂ ਦੇ ਜੋਰ ਫੜਨ ਨਾਲ ਪੰਜਾਬ ਚੋਂ ਨਮੀ ਘਟਣ ਦੀ ਉਮੀਦ ਹੈ।
ਧੰਨਵਾਦ ਸਹਿਤ: ਪੰਜਾਬ ਦਾ ਮੌਸਮ
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …