Breaking News

21 ਸਤੰਬਰ ਤੋਂ ਸਕੂਲਾਂ ਦੇ ਖੁਲਣ ਬਾਰੇ ਹੋਇਆ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਚਾਈਨਾ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਐਸੀ ਹਾਹਾਕਾਰ ਮਚਾਈ ਹੋਈ ਹੈ ਕੇ ਦੁਨੀਆਂ ਦੇ ਸਭ ਕੰਮ ਬੰਦ ਕਰ ਕੇ ਰੱਖ ਦਿੱਤੇ ਹਨ। ਸਾਰੀ ਦੁਨੀਆਂ ਵਿਚ ਵੱਖ ਵੱਖ ਤਰਾਂ ਦੀਆਂ ਪਾਬੰਦੀਆਂ ਲਗੀਆਂ ਹੋਈਆਂ ਹਨ। ਪਰ ਹੁਣ ਹੋਲੀ ਹੋਲੀ ਕਰਕੇ ਇਹਨਾਂ ਪਾਬੰਦੀਆਂ ਵਿਚ ਰਿਆਈਤਾਂ ਦਿੱਤੀਆਂ ਜਾ ਰਹੀਆਂ ਹਨ। ਇੰਡੀਆ ਵਿਚ ਵੀ ਬਹੁਤ ਸਾਰੀਆਂ ਪਾਬੰਦੀਆਂ ਲੱਗੀਆਂ ਸਨ ਸਕੂਲ ਕਾਲਜ ਵੀ ਬੰਦ ਪਏ ਹੋਏ ਹਨ ਪਰ ਹੁਣ ਸਰਕਾਰ ਨੇ ਲੋਕਾਂ ਨੂੰ ਕੁਝ ਢਿਲਾਂ ਦੇਣ ਦਾ ਐਲਾਨ ਕਰ ਦਿੱਤਾ ਹੈ।

ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੇਸ਼ ਭਰ ‘ਚ ਲਾਏ ਗਏ ਲਾਕਡਾਊਨ ਨੂੰ Unlock ਕਰਨ ਦੀ ਪ੍ਰਕਿਰਿਆਿ ਅਜੇ ਵੀ ਜਾਰੀ ਹੈ। ਗ੍ਰਹਿ ਮੰਤਰਾਲੇ ਨੇ Unlock 4 ਲਈ ਗਾਈਡਲਾਈਨਾਂ ਜਾਰੀ ਕਰ ਦਿੱਤੀਆਂ ਹਨ। Unlock 4 ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਨੂੰ ਸਕੂਲਾਂ ਤੇ ਵਿਦਿਆਰਥੀਆਂ ਲਈ ਵੀ ਪੜ੍ਹਨਾ ਅਤਿ-ਜ਼ਰੂਰੀ ਹੈ। ਅਜਿਹਾ ਇਸ ਲਈ ਕਿ ਇਨ੍ਹਾਂ ਗਾਈਡਲਾਈਨਾਂ ‘ਚ ਕਲਾਸ 9ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਲਈ ਵੀ ਜਾਣਕਾਰੀ ਦਿੱਤੀ ਗਈ ਹੈ, ਨਾਲ ਹੀ ਪੋਸਟ ਗ੍ਰੈਜੂਏਟ ਸਮੇਤ ਸਾਰੀਆਂ ਸਿਖਲਾਈ ਸੰਸਥਾਵਾਂ ਬਾਰੇ ਨਵੀਂ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ,

ਜਿਸ ਨੂੰ ਜਾਣਨਾ ਬੇਹੱਦ ਜ਼ਰੂਰੀ ਹੈ। ਫਿਲਹਾਲ ਇਹ ਗਾਈਡਲਾਈਨਾਂ 21 ਸਤੰਬਰ ਤੋਂ ਲਾਗੂ ਕੀਤੀਆਂ ਜਾਣਗੀਆਂ। Unlock 4 ‘ਚ ਸਕੂਲਾਂ ਤੇ ਕਾਲਜਾਂ ਨੂੰ ਖੋਲ੍ਹਣ ਬਾਰੇ ਵੀ ਨਿਯਮ ਤੈਅ ਕੀਤੇ ਹਨ। ਕੋਰੋਨਾ ਨੂੰ ਧਿਆਨ ‘ਚ ਰੱਖਦਿਆਂ ਨਵੀਆਂ ਗਾਈਡਲਾਈਨਾਂ ‘ਚ ਕਿਹਾ ਗਿਆ ਹੈ ਕਿ ਸਕੂਲ, ਕਾਲਜ, ਕੋਚਿੰਗ ਤੇ ਹੋਰ ਸਿੱਖਿਆ ਸੰਸਥਾਵਾਂ ਬੰਦ ਰਹਿਣਗੀਆਂ। ਹਾਲਾਂਕਿ ਕੰਟੇਨਮੈਂਟ ਜ਼ੋਨ ਤੋਂ ਬਾਹਰ ਦੇ ਸਕੂਲਾਂ ‘ਚ ਇੱਛਾ ਅਨੁਸਾਰ 9ਵੀਂ ਤੋਂ 12ਵੀਂ ਦੇ ਵਿਦਿਆਰਥੀ ਸਕੂਲ ਜਾ ਸਕਦੇ ਹਨ। ਇਸ ਦਾ ਮਤਲਬ ਹੈ ਕਿ ਵਿਦਿਆਰਥੀ ਚਾਹੁਣ ਤਾਂ ਉਹ ਸਕੂਲ ਜਾਣ, ਸਕੂਲ ਜਾਣਾ ਲਾਜ਼ਮੀ ਨਹੀਂ ਹੋਵੇਗਾ।

ਮਾਪਿਆਂ ਦੀ ਮਨਜ਼ੂਰੀ ‘ਤੇ ਹੀ ਜਾ ਸਕੋਗੇ ਸਕੂਲ
ਨਵੇਂ ਨਿਯਮਾਂ ਅਨੁਸਾਰ ਕੰਟੇਨਮੈਂਟ ਜ਼ੋਨ ਤੋਂ ਬਾਹਰ ਦੇ ਸਕੂਲਾਂ ‘ਚ 9ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਨੂੰ ਅਧਿਆਪਕ ਤੋਂ ਸਲਾਹ ਲੈਣ ਲਈ ਸਕੂਲ ਜਾਣ ਦੀ ਮਨਜ਼ੂਰੀ ਹੈ। ਹਾਲਾਂਕਿ ਇਹ ਤਾਂ ਹੀ ਸੰਭਵ ਹੈ ਜਦੋਂ ਵਿਦਿਆਰਥੀਆਂ ਦੇ ਮਾਪੇ ਪੂਰੀ ਤਰ੍ਹਾਂ ਮਨਜ਼ੂਰੀ ਦੇਣ। ਵਿਦਿਆਰਥੀਆਂ ਨੂੰ ਸਕੂਲ ‘ਚ ਬੈਠਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਇਹ ਵਿਦਿਆਰਥੀਆਂ ਦੀ ਮਰਜ਼ੀ ਹੈ ਕਿ ਉਹ ਬੈਠਣਾ ਚਾਹੁੰਦੇ ਹਨ ਜਾਂ ਨਹੀਂ।

ਆਨਲਾਈਨ ਸਿੱਖਿਆ ਨੂੰ ਮਿਲੇਗਾ ਉਤਸ਼ਾਹ
ਸਕੂਲ, ਕਾਲਜ, ਵਿੱਦਿਅਕ ਤੇ ਕੋਚਿੰਗ ਸੰਸਥਾਵਾਂ ਅਜੇ ਬੰਦ ਰਹਿਣਗੀਆਂ। ਗਾਈਡਲਾਈਨਜ਼ ‘ਚ ਕਿਹਾ ਗਿਆ ਹੈ ਕਿ ਸੂਬਾ ਤੇ ਕੇਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਡੂੰਘੀ ਵਿਚਾਰ ਚਰਚਾ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ ਕਿ ਸਕੂਲ, ਕਾਲਜ, ਵਿੱਦਿਅਕ ਤੇ ਕੋਚਿੰਗ ਸੰਸਥਾਵਾਂ ਵਿਦਿਆਰਥੀਆਂ ਲਈ 30 ਸਤੰਬਰ ਤਕ ਬੰਦ ਰਹਿਣਗੀਆਂ। ਆਨਲਾਈਨ ਪੜ੍ਹਾਈ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਸੂਬਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਆਪਣੇ-ਆਪਣੇ ਸਕੂਲਾਂ ‘ਚ ਆਨਲਾਈਨ ਪੜ੍ਹਾਈ, ਟੈਲੀ ਕਾਊਂਸਲਿੰਗ ਤੇ ਉਸ ਨਾਲ ਜੁੜੇ ਕੰਮਾਂ ਲਈ 50 ਫ਼ੀਸਦੀ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਬੁਲਾਉਣ ਦੀ ਇਜਾਜ਼ਤ ਦੇ ਸਕਦੇ ਹੋ।

21 ਸਤੰਬਰ ਤੋਂ ਲਾਗੂ ਹੋਣਗੇ ਇਹ ਨਿਯਮ
– ਸੂਬਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ 50 ਫ਼ੀਸਦੀ ਤਕ ਸਟਾਫ ਨੂੰ ਆਨਲਾਈਨ ਟਚਿੰਗ, ਕੌਂਸਲਿੰਗ ਤੇ ਉਸ ਨਾਲ ਸਬੰਧਤ ਕੰਮਾਂ ਲਈ ਇਕ ਸਮੇਂ ‘ਚ ਸਕੂਲ ਬੁਲਾਇਆ ਜਾ ਸਕਦਾ ਹੈ। – ਕੰਟੇਨਮੈਂਟ ਜ਼ੋਨ ਤੋਂ ਬਾਹਰ ਵਾਲੇ ਸਕੂਲਾਂ ‘ਚ ਅਧਿਆਪਕਾਂ ਲਈ 9ਵੀਂ ਤੋਂ 12ਵੀਂ ਤਕ ਦੇ ਵਿਦਿਆਰਥੀਆਂ ਨੂੰ ਸਕੂਲ ਜਾਣ ਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਪਰ ਇਸ ਲਈ ਉਨ੍ਹਾਂ ਦੇ ਮਾਤਾ-ਪਿਤਾ ਦਾ ਲਿਖਤੀ ਰੂਪ ‘ਚ ਸਹਿਮਤ ਹੋਣਾ ਜ਼ਰੂਰੀ ਹੈ।

– ਉੱਚ ਸਿੱਖਿਆ ਸੰਸਥਾਵਾਂ ‘ਚ ਸਿਰਫ਼ ਪੀਐੱਚਡੀ ਤੇ ਤਕਨੀਕੀ ਤੇ ਪ੍ਰੋਫੈਸ਼ਨਲ ਕੋਰਸਾਂ ਦੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਪ੍ਰੋਗਗਸ਼ਾਲਾ/ਤਕਨੀਕੀ ਕੰਮਾਂ ਦੀ ਜ਼ਰੂਰਤ ਹੁੰਦੀ ਹੈ। ਉੱਚ ਸਿੱਖਿਆ ਵਿਭਾਗ (ਡੀਐੱਚਈ) ਵੱਲੋਂ ਗ੍ਰਹਿ ਮੰਤਰਾਲੇ ਦੀ ਸਲਾਹ ਨਾਲ ਸਥਿਤੀ ਦੇ ਮੁਲਾਂਕਣ ਦੇ ਆਧਾਰ ‘ਤੇ ਅਤੇ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਕੋਵਿਡ-19 ਦੀਆਂ ਘਟਨਾਵਾਂ ਨੂੰ ਧਿਆਨ ‘ਚ ਰੱਖਦਿਆਂ ਮਨਜ਼ੂਰੀ ਦਿੱਤੀ ਜਾਵੇਗੀ।

Check Also

ਮਸ਼ਹੂਰ ਅਦਾਕਾਰਾ ਨਾਲ ਵਾਪਰਿਆ ਭਿਆਨਕ ਹਾਦਸਾ , ਪ੍ਰਸ਼ੰਸਕਾਂ ਨੂੰ ਕਿਹਾ ਅਰਦਾਸਾਂ ਕਰੋ

ਆਈ ਤਾਜਾ ਵੱਡੀ ਖਬਰ  ਹਰੇਕ ਕਲਾਕਾਰ ਇਹ ਕੋਸ਼ਿਸ਼ ਕਰਦਾ ਹੈ ਕਿ ਉਹ ਆਪਣੀ ਅਦਾਕਾਰੀ ਦੇ …