ਤਾਜਾ ਵੱਡੀ ਖਬਰ
ਇਨਸਾਨ ਆਪਣੇ ਜੀਵਨ ਕਾਲ ਦੌਰਾਨ ਕੰ-ਮ ਕਾਜ ਕਰ ਕੇ ਆਪਣੇ ਲਈ ਚਾਰ ਪੈਸੇ ਜੋੜਦਾ ਹੈ ਤਾਂ ਜੋ ਉਹ ਉਸ ਦੇ ਜ਼ਰੂਰਤ ਵਾਲੇ ਸਮੇਂ ਵਿੱਚ ਕੰ-ਮ ਆ ਸਕਣ। ਇਸ ਕਮਾਈ ਗਈ ਰਕਮ ਨੂੰ ਸੁਰੱਖਿਅਤ ਰੱਖਣ ਵਾਸਤੇ ਉਹ ਬੈਂਕ ਦਾ ਸਹਾਰਾ ਲੈਂਦਾ ਹੈ। ਬੈਂਕ ਦੇ ਵਿਚ ਪੈਸੇ ਜਮ੍ਹਾਂ ਕਰਵਾ ਕੇ ਉਹ ਇਨਸਾਨ ਆਪਣੇ-ਆਪ ਨੂੰ ਵੀ ਸੁਰੱਖਿਅਤ ਮਹਿਸੂਸ ਕਰਦਾ ਹੈ। ਪਰ ਅਜੋਕੇ ਸਮੇਂ ਦੇ ਵਿਚ ਆਧੁਨਿਕ ਤਕਨੀਕ ਦੇ ਆ ਜਾਣ ਕਾਰਨ ਇਸ ਸੁਰੱਖਿਆ ਦੇ ਵਿਚ ਵੀ ਸੰਨ੍ਹ ਲੱਗਣ ਦੀ ਆਸ਼ੰਕਾ ਬਣੀ ਰਹਿੰਦੀ ਹੈ।
ਬੈਂਕ ਖਾਤੇ ਵਿੱਚੋਂ ਜਦੋਂ ਕਿਸੇ ਕਾਰਨ ਪੈਸੇ ਕੱਟ ਹੋ ਜਾਣ ਤਾਂ ਉਕਤ ਵਿਅਕਤੀ ਬਹੁਤ ਚਿੰਤਾ ਦੇ ਵਿਚ ਆ ਜਾਂਦਾ ਹੈ। ਪਰ ਜੇਕਰ ਬੈਂਕ ਖਾਤੇ ਦੇ ਵਿਚ ਅਚਾਨਕ ਹੀ 50 ਲੱਖ ਅਤੇ ਬਾਅਦ ਵਿੱਚ 2 ਕਰੋੜ ਰੁਪਏ ਆ ਜਾਣ ਤਾਂ ਇਹ ਉਸ ਤੋਂ ਵੀ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣ ਜਾਂਦਾ ਹੈ। ਇੱਕ ਅਜਿਹੀ ਹੀ ਘ-ਟ-ਨਾ ਝਾਰਖੰਡ ਦੇ ਅਾਦਿਤਯਪੁਰ ਦੇ ਰਹਿਣ ਵਾਲੇ ਮਨੋਜ ਕੁਮਾਰ ਦੇ ਨਾਲ ਵਾਪਰੀ ਜਿਸ ਨੇ ਉਸ ਦੀ ਰਾਤਾਂ ਦੀ ਨੀਂਦ ਉਡਾ ਦਿਤੀ।
ਉਸ ਦੇ ਖਾਤੇ ਵਿਚ ਅਚਾਨਕ ਹੀ ਜਨਵਰੀ ਮਹੀਨੇ ਪਹਿਲਾਂ 50 ਲੱਖ ਰੁਪਏ ਅਤੇ ਉਸ ਤੋਂ ਬਾਅਦ ਫਰਵਰੀ ਮਹੀਨੇ ਦੀ ਸ਼ੁਰੂਆਤ ਵਿੱਚ ਹੀ 2 ਕਰੋੜ ਰੁਪਏ ਆ ਗਏ। ਇਸ ਦੇ ਨਾਲ ਸਬੰਧਤ ਮੈਸੇਜ ਵੀ ਉਸ ਦੇ ਮੋਬਾਈਲ ਫੋਨ ਉੱਪਰ ਆਏ ਜਿਸ ਤੋਂ ਬਾਅਦ ਉਸ ਨੇ ਏਟੀਐੱਮ ‘ਤੇ ਜਾ ਕੇ ਚੈੱਕ ਕੀਤਾ ਤਾਂ ਅੱਗੋਂ ਉਸ ਦਾ ਖਾਤਾ ਬਲਾਕ ਹੋਇਆ ਮਿਲਿਆ। ਜਦੋਂ ਉਸ ਨੇ ਮਿੰਨੀ ਸਟੇਟਮੈਂਟ ਕੱਢਵਾਈ ਤਾਂ ਸਾਰੀ ਸੱਚਾਈ ਉਸ ਦੇ ਸਾਹਮਣੇ ਆ ਗਈ।
ਇੰਨੀ ਵੱਡੀ ਰਕਮ ਉਸ ਦੇ ਖਾਤੇ ਵਿਚ ਦੋ ਵਾਰ ਆਈ ਜਿਸ ਤੋਂ ਬਾਅਦ ਉਸ ਨੇ ਅਗਲੇ ਦਿਨ ਆਪਣੀ ਬੈਂਕ ਸ਼ਾਖਾ ਵਿੱਚ ਸੰਪਰਕ ਕੀਤਾ ਅਤੇ ਆਪਣਾ ਅਧਾਰ ਨੰਬਰ ਅਤੇ ਫੋਟੋ ਲਗਾ ਕੇ ਫਾਰਮ ਭਰਿਆ। ਅਜਿਹਾ ਕਰਨ ਤੋਂ ਬਾਅਦ ਉਸ ਦੇ ਖਾਤੇ ਵਿੱਚੋਂ ਉਕਤ ਰਕਮ ਚਲੀ ਗਈ ਅਤੇ ਉਸ ਦਾ ਖਾਤਾ ਮੁੜ ਤੋਂ ਚਾਲੂ ਹੋ ਗਿਆ। ਮਨੋਜ ਕੁਮਾਰ ਨੇ ਆਖਿਆ ਕਿ ਇੰਨੇ ਪੈਸੇ ਆਉਣ ਦੇ ਨਾਲ ਉਹ ਬਹੁਤ ਪ੍ਰੇਸ਼ਾਨ ਹੋ ਗਿਆ ਸੀ। ਉਸ ਨੇ ਬੈਂਕ ਦੇ ਕਾਫ਼ੀ ਚੱਕਰ ਲਗਾਏ ਪਰ ਇਸ ਸੰਬੰਧੀ ਅਧਿਕਾਰੀਆਂ ਨੇ ਵੀ ਕੋਈ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ। ਇਸ ਸਬੰਧੀ ਸਟੇਟ ਬੈਂਕ ਦੇ ਖੇਤਰੀ ਮੈਨੇਜਰ ਸੰਜੇ ਕੁਮਾਰ ਝਾਅ ਨੇ ਦੱਸਿਆ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਪਰ ਫਿਰ ਵੀ ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਸਭ ਕੁਝ ਕਿਵੇਂ ਵਾਪਰਿਆ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …