Breaking News

ਹੁਣੇ ਹੁਣੇ ਕਿਸਾਨ ਅੰਦੋਲਨ ਬਾਰੇ ਇਸ ਦੇਸ਼ ਦੇ ਮੰਤਰੀ ਵਲੋਂ ਆ ਗਈ ਇਹ ਖਬਰ ,ਸਾਰੇ ਪਾਸੇ ਹੋ ਗਈ ਚਰਚਾ

ਤਾਜਾ ਵੱਡੀ ਖਬਰ

ਮੌਜੂਦਾ ਸਮੇਂ ਵਿਦੇਸ਼ਾਂ ਤੋਂ ਕਈ ਤਰ੍ਹਾਂ ਦੇ ਬਿਆਨ ਭਾਰਤ ਵਿੱਚ ਚੱਲ ਰਹੇ ਇਕ ਮਸਲੇ ਦੇ ਸੰ-ਬੰ-ਧ ਵਿੱਚ ਆ ਰਹੇ ਹਨ। ਇੱਥੇ ਵਿਦੇਸ਼ਾਂ ਵਿਚ ਵੱਸਦੇ ਹੋਏ ਭਾਰਤੀ ਮੂਲ ਦੇ ਕਈ ਲੋਕਾਂ ਤੋਂ ਇਲਾਵਾ ਵਿਦੇਸ਼ੀ ਲੋਕਾਂ ਵੱਲੋਂ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਇਹਨਾਂ ਵਿੱਚ ਕਈ ਉੱਚ ਰੁਤਬੇ ਵਾਲੇ ਲੋਕ ਵੀ ਸ਼ਾਮਲ ਹਨ ਜੋ ਆਪਣੇ ਬਿਆਨਾਂ ਨੂੰ ਸੋਸ਼ਲ ਮੀਡੀਆ ਜ਼ਰੀਏ ਦਰਸਾ ਰਹੇ ਹਨ। ਬਹੁਤ ਸਾਰੇ ਵਿਦੇਸ਼ੀ ਕਲਾਕਾਰ ਅਤੇ ਸਾਂਸਦ ਵੀ ਆਪਣੇ ਬਿਆਨਾਂ ਨੂੰ ਦਰਜ ਕਰਵਾਉਣ ਵਿੱਚ ਪਿੱਛੇ ਨਹੀਂ ਹਟ ਰਹੇ।

ਇਹ ਸਾਰਾ ਮਸਲਾ ਭਾਰਤ ਦੇ ਅੰਦਰ ਸੋਧ ਕਰ ਜਾਰੀ ਕੀਤੇ ਗਏ ਖੇਤੀ ਕਾ-ਨੂੰ-ਨਾਂ ਦੇ ਨਾਲ ਜੁੜਿਆ ਹੋਇਆ ਹੈ। ਜਿਥੇ ਇਨ੍ਹਾਂ ਤਮਾਮ ਲੋਕਾਂ ਵੱਲੋਂ ਖੇਤੀ ਅੰਦੋਲਨ ਦੇ ਤਹਿਤ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਕੇਂਦਰ ਸਰਕਾਰ ਦਾ ਪੱਖ ਪੂਰਿਆ ਜਾ ਰਿਹਾ ਹੈ। ਹੁਣ ਬ੍ਰਿਟਿਸ਼ ਸਰਕਾਰ ਦਾ ਇਸ ਬਾਰੇ ਆਖਣਾ ਹੈ ਕਿ ਇਹ ਖੇਤੀਬਾੜੀ ਸੁਧਾਰ ਕਾ-ਨੂੰ-ਨ ਭਾਰਤ ਦੀ ਘਰੇਲੂ ਨੀਤੀ ਦਾ ਮੁੱਦਾ ਹਨ। ਇਹ ਵਿਚਾਰ ਇੱਕ ਜਵਾਬ ਦੇ ਰੂਪ ਵਿੱਚ ਬ੍ਰਿਟੇਨ ਦੇ ਮੰਤਰੀ ਨਿਗੇਲ ਐਡਮਜ਼ ਵੱਲੋਂ ਦਰਸਾਏ ਗਏ ਹਨ।

ਜਿੱਥੇ ਬ੍ਰਿਟੇਨ ਸੰਸਦ ਦੇ ਵਿਚ ਇੱਕ ਲਿਖਤੀ ਪ੍ਰਸ਼ਨ ਪੁੱਛਿਆ ਗਿਆ ਸੀ ਜਿਸ ਦਾ ਜਵਾਬ ਦਿੰਦੇ ਹੋਏ ਨਿਗੇਲ ਐਡਮਜ਼ ਨੇ ਕਿਹਾ ਕਿ ਅਸੀਂ ਭਾਰਤ ਅਤੇ ਇੱਥੇ ਇੰਗਲੈਂਡ ਵਿੱਚ ਇਨ੍ਹਾਂ ਚਿੰਤਾਵਾਂ ਤੋਂ ਜਾਣੂੰ ਹਾਂ ਕਿ ਇਹ ਸੁਧਾਰ ਕਿਸਾਨੀ ਭਾਈਚਾਰੇ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਹ ਖੇਤੀ ਬਾੜੀ ਸੁਧਾਰ ਭਾਰਤੀ ਅਧਿਕਾਰੀਆਂ ਲਈ ਘਰੇਲੂ ਨੀਤੀ ਦਾ ਮੁੱਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਵਿਦੇਸ਼ੀ ਹੁਕਮਰਾਨਾਂ ਵੱਲੋਂ ਇਸ ਅੰਦੋਲਨ ਦੇ ਸੰਬੰਧ ਵਿੱਚ ਆਪਣੇ ਵਿਚਾਰ ਪੇਸ਼ ਕੀਤੇ ਜਾ ਚੁੱਕੇ ਹਨ।

ਇਨ੍ਹਾਂ ਦੇ ਵਿੱਚੋਂ ਕੁਝ ਪ੍ਰਮੁੱਖ ਸ਼ਖਸੀਅਤਾਂ ਵਿਚੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਅਮਰੀਕਨ ਪੌਪ ਸਟਾਰ ਰਿਹਾਨਾ, ਅਮਰੀਕੀ ਉਪ ਰਾਸ਼ਟਰਪਤੀ ਦੀ ਭਤੀਜੀ ਅਤੇ ਗ੍ਰੇਟਾ ਥਨਬਰਗ ਵੱਲੋਂ ਆਪਣੇ ਵਿਚਾਰਾਂ ਨੂੰ ਟਵਿੱਟਰ ਦੇ ਜ਼ਰੀਏ ਪੇਸ਼ ਕੀਤਾ ਜਾ ਚੁੱਕਾ ਹੈ। ਜਿਸ ਉੱਪਰ ਕੇਂਦਰ ਸਰਕਾਰ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਸਖ਼ਤ ਸ਼ਬਦਾਂ ਵਿੱਚ ਆਖਿਆ ਹੈ ਕਿ ਇਹ ਇੱਕ ਰਾਸ਼ਟਰ ਦਾ ਅੰਦਰੂਨੀ ਮਾਮਲਾ ਹੈ ਅਤੇ ਇਸ ਵਿੱਚ ਕਿਸੇ ਵੀ ਬਾਹਰੀ ਵਿਅਕਤੀ ਜਾਂ ਸੰਸਥਾ ਵੱਲੋਂ ਕਿਸੇ ਕਿਸਮ ਦੀ ਬਿਆਨਬਾਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ।

Check Also

ਕੰਪਨੀ ਦਾ ਵਿਗਿਆਪਨ ਦੇਖ ਹਰੇਕ ਹੋ ਰਿਹਾ ਹੈਰਾਨ , ਦਰੱਖਤ ਨੂੰ ਗਲੇ ਲਗਾਉਣ ਦੇ 1500 ਰੁਪਏ

ਆਈ ਤਾਜਾ ਵੱਡੀ ਖਬਰ  ਕਿਸੇ ਵੀ ਕੰਮ ਨੂੰ ਪ੍ਰਫੁੱਲਤ ਕਰਨ ਦੇ ਲਈ ਵਿਗਿਆਪਨ ਦਾ ਪ੍ਰਚਾਰ …