Breaking News

ਪੰਜਾਬ ਚ ਕੈਪਟਨ ਨੇ ਕਰਤਾ ਇਹ ਵੱਡਾ ਐਲਾਨ, ਇਹਨਾਂ ਲੋਕਾਂ ਦੀ ਲੱਗ ਗਈ ਲਾਟਰੀ

ਆਈ ਤਾਜਾ ਵੱਡੀ ਖਬਰ

ਇਨਸਾਨ ਨੂੰ ਧਰਤੀ ਉਪਰ ਜੀਣ ਵਾਸਤੇ ਤਿੰਨ ਮੁੱਢਲੀਆਂ ਲੋੜਾਂ ਦੀ ਜ਼ਰੂਰਤ ਹੁੰਦੀ ਹੈ। ਇਨ੍ਹਾਂ ਤਿੰਨਾਂ ਲੋੜਾਂ ਦੇ ਵਿਚ ਰੋਟੀ, ਕੱਪੜਾ ਅਤੇ ਮਕਾਨ ਸ਼ਾਮਲ ਹਨ। ਇਨਸਾਨ ਆਪਣੀ ਰੋਜ਼ਾਨਾ ਦੀ ਭੁੱਖ ਮਿਟਾਉਣ ਦੇ ਲਈ ਰੋਟੀ ਦਾ ਸਹਾਰਾ ਲੈਂਦਾ ਹੈ। ਆਪਣਾ ਤਨ ਢੱਕਣ ਅਤੇ ਵੱਖ ਵੱਖ ਮੌਸਮਾਂ ਦੇ ਤਾਪਮਾਨ ਤੋਂ ਆਪਣੇ ਸਰੀਰ ਨੂੰ ਬਚਾਉਣ ਦੇ ਲਈ ਕੱਪੜੇ ਦਾ ਇਸਤੇਮਾਲ ਕਰਦਾ ਹੈ। ਪਰ ਉਸ ਨੂੰ ਇੱਕ ਪੱਕੀ ਜਗ੍ਹਾ ਉਪਰ ਰਹਿਣ ਵਾਸਤੇ ਰੈਣ ਬਸੇਰੇ ਭਾਵ ਮਕਾਨ ਦੀ ਜ਼ਰੂਰਤ ਹੁੰਦੀ ਹੈ। ਅੱਜ ਵੀ ਦੇਸ਼ ਅੰਦਰ ਬਹੁਤ ਸਾਰੇ ਸ਼ਹਿਰਾਂ ਵਿਚ ਲੋਕ ਝੁੱਗੀ ਝੌਂਪੜੀਆਂ ਦੇ ਵਿੱਚ ਰਹਿਣ ਲਈ ਮ-ਜ਼-ਬੂ-ਰ ਹਨ।

ਪਰ ਪੰਜਾਬ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਇੱਕ ਅਹਿਮ ਐਲਾਨ ਕਰਦੇ ਹੋਏ ਇਹਨਾਂ ਦੀਆਂ ਝੁੱਗੀ ਝੌਂਪੜੀਆਂ ਨੂੰ ਮਕਾਨਾਂ ਦੇ ਵਿੱਚ ਤਬਦੀਲੀ ਕਰਨ ਦਾ ਹੁਕਮ ਜਾਰੀ ਕੀਤਾ ਹੈ। ਜਿਸ ਵਿਚ ਝੁੱਗੀ ਝੌਂਪੜੀ ਵਿਕਾਸ ਪ੍ਰੋਗਰਾਮ ਬਸੇਰਾ ਦੇ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਪਟਿਆਲਾ, ਬਠਿੰਡਾ ਅਤੇ ਫਾਜ਼ਿਲਕਾ ਦੇ ਵਿਚ ਝੁੱਗੀ ਝੌਂਪੜੀਆਂ ਦੇ ਨਿਵਾਸੀਆਂ ਨੂੰ ਮਾਲਕਾਨਾ ਹੱਕ ਦਿੱਤੇ ਜਾਣਗੇ। ਇਸ ਗੱਲ ਦਾ ਐਲਾਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿਨ ਬੁੱਧਵਾਰ ਨੂੰ ਇਕ ਉੱਚ ਪੱਧਰੀ ਵਰਚੂਅਲ ਮੀਟਿੰਗ ਦੌਰਾਨ ਕੀਤਾ ਗਿਆ।

ਜਿਸ ਦੇ ਨਾਲ 10 ਝੁੱਗੀ ਝੌਂਪੜੀਆਂ ਦੇ ਵਿੱਚ ਰਹਿਣ ਵਾਲੇ ਤਕਰੀਬਨ 2,816 ਵਿਅਕਤੀਆਂ ਨੂੰ ਲਾਭ ਪੁੱਜੇਗਾ। ਪੰਜਾਬ ਦੇ ਅੰਦਰ ਚੱਲ ਰਹੀ ਇੱਕ ਸਕੀਮ ਪੰਜਾਬ ਸਲੱਮ ਡਿਵੈਲਪਰਜ਼ ਪ੍ਰੋਪਰਾਈਟਰੀ ਰਾਈਟਸ ਐਕਟ 1 ਅਪ੍ਰੈਲ 2020 ਦੇ ਤਹਿਤ ਝੁੱਗੀ ਝੌਂਪੜੀ ਵਿਚ ਰਹਿਣ ਵਾਲੇ ਲੋਕਾਂ ਦੇ ਸ਼ਹਿਰੀ ਖੇਤਰ ਦੇ ਹਿੱਸੇ ਵਿਚਲੀ ਜ਼ਮੀਨ ਵਾਲੇ ਘਰ ਇਸ ਸਕੀਮ ਲਈ ਪਾਤਰ ਹੋਣਗੇ। ਪਰ ਜਿਨ੍ਹਾਂ ਲਾਭ ਪਾਤਰੀਆਂ ਨੂੰ ਮਕਾਨਾਂ ਦੇ ਹੱਕ ਮਿਲਣਗੇ ਉਹ ਆਉਣ ਵਾਲੇ 30 ਸਾਲਾਂ ਤੱਕ ਇਸ ਜ਼ਮੀਨ ਨੂੰ ਕਿਸੇ ਦੇ

ਨਾਮ ਨਹੀਂ ਕਰ ਸਕਦੇ ਭਾਵ ਕਿ ਨਹੀਂ ਵੇਚ ਸਕਦੇ। ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਰੀ ਸਥਾਨਕ ਸਰਕਾਰਾਂ ਦੇ ਵਿਚ 243 ਦੇ ਕਰੀਬ ਝੁੱਗੀ-ਝੋਂਪੜੀਆਂ ਹਨ ਜਿਨ੍ਹਾਂ ਦੇ ਵਿੱਚ 1 ਲੱਖ ਨਿਵਾਸੀ ਰਹਿ ਰਹੇ ਹਨ। ਪੰਜਾਬ ਦੀ ਸੂਬਾ ਸਰਕਾਰ ਵੱਲੋਂ ਕੀਤੇ ਗਏ ਇਸ ਅਹਿਮ ਐਲਾਨ ਦੇ ਨਾਲ ਝੁੱਗੀ ਝੌਂਪੜੀ ਵਿੱਚ ਰਹਿਣ ਵਾਲੇ ਲੋਕਾਂ ਦੇ ਚਿਹਰਿਆਂ ਉਪਰ ਰੌਣਕ ਆ ਗਈ ਹੈ।

Check Also

ਸੋਸ਼ਲ ਮੀਡੀਆ ਤੇ ਮਸ਼ਹੂਰ ਬਿਊਟੀ ਕੁਇਨ ਦਾ ਗੋਲੀਆਂ ਮਾਰ ਕੀਤਾ ਗਿਆ ਕਤਲ , ਮੌਤ ਦਾ ਕਾਰਨ ਬਣੀ ਇਕ ਪੋਸਟ

ਆਈ ਤਾਜਾ ਵੱਡੀ ਖਬਰ  ਸੋਸ਼ਲ ਮੀਡੀਆ ਅੱਜ ਕੱਲ ਦੇ ਸਮੇਂ ਵਿੱਚ ਹਰੇਕ ਮਨੁੱਖ ਦੇ ਲਈ …