Breaking News

ਅੰਬਾਨੀ ਦੀ ਕੰਪਨੀ ਨੇ ਲਗਾਇਆ ਧਰਨੇ ਚ ਇਹ ਜੁਗਾੜ, ਸਿੰਘੂ ਬਾਡਰ ਤੇ ਰੰਗੇ ਹਥੀ ਫੜੇ ਗਏ ਬੰਦੇ

ਆਈ ਤਾਜਾ ਵੱਡੀ ਖਬਰ

ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਥੇ ਹੀ ਕਾਰਪੋਰੇਟ ਘਰਾਣਿਆਂ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ। 26 ਨਵੰਬਰ ਤੋਂ ਕਿਸਾਨ ਜਥੇਬੰਦੀਆਂ ਦਿੱਲੀ ਦੀਆਂ ਸਰਹੱਦਾਂ ਤੇ ਬੈਠ ਕੇ ਸੰਘਰਸ਼ ਕਰ ਰਹੀਆਂ ਹਨ। ਕਿਸਾਨ ਜਥੇ ਬੰਦੀਆਂ ਵੱਲੋਂ ਰਿਲਾਇੰਸ ਦੇ ਪੈਟਰੌਲ ਪੰਪ ਅਤੇ ਮਾਲਜ਼ ਨੂੰ ਬੰਦ ਕਰਕੇ ਧਰਨੇ ਦਿੱਤੇ ਜਾ ਰਹੇ ਹਨ। ਇਸਦੇ ਨਾਲ ਹੀ ਜੀਓ ਟਾਵਰ ਦੇ ਵੀ ਬਿਜਲੀ ਕੁਨੈਕਸਨਾਂ ਨੂੰ ਕੱਟ- ਦਿੱਤਾ ਗਿਆ ਹੈ। ਜਿਸ ਕਾਰਨ ਕੰਪਨੀ ਨੂੰ ਬਹੁਤ ਜ਼ਿਆਦਾ ਘਾਟਾ ਪੈ ਗਿਆ ਹੈ।

ਜਿੱਥੇ ਸਭ ਲੋਕਾਂ ਵੱਲੋਂ ਅੰਬਾਨੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਮੁਕੇਸ਼ ਅੰਬਾਨੀ ਦੁਨੀਆਂ ਦੇ ਅਮੀਰਾਂ ਦੀ ਟੋਪ 10 ਲਿਸਟ ਵਿੱਚੋਂ ਬਾਹਰ ਹੋ ਗਏ ਹਨ। ਮੁਕੇਸ਼ ਅੰਬਾਨੀ ਹੁਣ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਨਹੀਂ ਰਹੇ ਹਨ। ਭਾਰਤ ਵਿੱਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਕਾਰਨ ਮੁਕੇਸ਼ ਅੰਬਾਨੀ ਵੱਲੋਂ ਮੁੰਬਈ ਵਿਚ ਬੈਠੇ ਹੀ ਜੁਗਾੜ ਲਾਇਆ ਗਿਆ ਹੈ ਤੇ ਸਿੰਘੂ ਬਾਰਡਰ ਉਪਰ ਦੋ ਬੰਦਿਆਂ ਨੂੰ ਰੰਗੇ ਹੱਥੀਂ ਫੜਿਆ ਗਿਆ ਹੈ। ਇਹ ਵਿਅਕਤੀ ਸਿੰਘੂ ਬਾਰਡਰ ਦੇ ਉੱਪਰ ਰਿਲਾਇੰਸ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਪਰਚੇ ਵੰਡ ਰਹੇ ਸਨ।

ਫੜੇ ਗਏ ਨੌਜਵਾਨਾਂ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਪਰਚੇ ਵੰਡਣ ਦੇ ਕੰਮ ਬਦਲੇ 300 ਰੁਪਏ ਦਿਹਾੜੀ ਦਿੱਤੀ ਗਈ ਹੈ। ਇਹ ਪਰਚੇ ਭਾਰੀ ਗਿਣਤੀ ਵਿੱਚ ਲਿਆਂਦੇ ਗਏ ਹਨ। ਜੋ ਸਿੰਘੂ ਬਾਰਡਰ ਉਪਰ ਵੰਡੇ ਜਾ ਰਹੇ ਸਨ। ਇਹਨਾ ਪੇਪਰ ਉੱਪਰ ਪ੍ਰਿੰਟਿੰਗ ਪ੍ਰੈਸ ਦਾ ਕੋਈ ਵੀ ਪਤਾ ਨਹੀਂ ਹੈ। ਇਨ੍ਹਾਂ ਨੌਜਵਾਨਾਂ ਨੂੰ ਸਕੂਟਰ ਉਪਰ ਤਾਇਨਾਤ ਵਲੰਟੀਅਰਾਂ ਵੱਲੋ ਪਰਚੇ ਵੰਡਣ ਦੌਰਾਨ ਫੜਿਆ ਗਿਆ ਸੀ। ਜਿਨ੍ਹਾਂ ਨੂੰ ਪੁੱਛ ਪੜਤਾਲ ਤੋਂ ਬਾਅਦ ਜਥੇ ਬੰਦੀਆਂ ਦੇ ਹੁਕਮ ਅਨੁਸਾਰ ਛੱਡ ਦਿੱਤਾ ਗਿਆ ਹੈ।
ਦੇਖੋ ਮੌਕੇ ਦੀ ਵੀਡੀਓ

ਇਨ੍ਹਾਂ ਨੌਜਵਾਨਾਂ ਵੱਲੋਂ ਵੰਡੇ ਜਾ ਰਹੇ ਪਰਚਿਆਂ ਨੂੰ ਵੀ ਵਲੰਟੀਅਰਾਂ ਵੱਲੋਂ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਇਸ ਬਾਰੇ ਜਥੇ ਬੰਦੀਆਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਇਸ ਵਿੱਚ ਨੌਜਵਾਨਾਂ ਦਾ ਕੋਈ ਵੀ ਦੋਸ਼ ਨਹੀਂ। ਇਹ ਵੀ ਸਾਡੇ ਬੱਚੇ ਹਨ ਅਤੇ ਇਹ ਸਿਰਫ਼ ਕੰਮ ਕਰਨ ਦੇ ਮਕਸਦ ਨਾਲ ਹੀ ਆਏ ਸਨ। ਜਥੇ ਬੰਦੀਆਂ ਨੇ ਦੱਸਿਆ ਕਿ ਸਾਡੇ ਵਲੰਟੀਅਰ ਕਾਫੀ ਚੌਕਸੀ ਨਾਲ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੀ ਬਾਜ਼ ਵਰਗੀ ਨਜ਼ਰ ਤੋਂ ਕੋਈ ਵੀ ਸ਼ਰਾਰਤੀ ਅਨਸਰ ਬੱਚ ਨਹੀਂ ਸਕਦਾ।

Check Also

72 ਵਰ੍ਹਿਆਂ ਦੀ ਉਮਰ ਚ ਇਹ ਔਰਤ ਕਰਦੀ ਮਾਡਲਿੰਗ ਤੇ ਨਹੀਂ ਕਰਦੀ ਮੇਕਅੱਪ, 3 ਸਟੈਪ ਦੀ ਰੁਟੀਨ ਤੇ ਜਾਦੂ ਤੇ ਕਰਦੀ ਭਰੋਸਾ

ਆਈ ਤਾਜਾ ਵੱਡੀ ਖਬਰ  ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਮਨੁੱਖ ਆਪਣੇ ਸ਼ੌਂਕ …