ਆਈ ਤਾਜਾ ਵੱਡੀ ਖਬਰ
ਕੇਂਦਰ ਸਰਕਾਰ ਵਲੋਂ ਕਿਸਾਨਾਂ ਦੇ ਲਈ 3 ਖੇਤੀ ਬਿਲ ਲਿਆਂਦੇ ਗਏ ਸਨ ਜਿਹਨਾਂ ਦਾ ਕਿਸਾਨਾਂ ਵਲੋਂ ਲਗਾ ਤਾਰ 2 ਮਹੀਨਿਆਂ ਤੋਂ ਵਿਰੋਧ ਕੀਤਾ ਜਾ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਨੇ ਇਹਨਾਂ ਕਨੂੰਨਾਂ ਦੇ ਵਿਰੁੱਧ ਦਿੱਲੀ ਬਾਡਰ ਤੇ ਡੇਰੇ ਲਗਾਏ ਹੋਏ ਹਨ ਜਿਸ ਨਾਲ ਕੇਂਦਰ ਸਰਕਾਰ ਹੁਣ ਕਿਸਾਨਾਂ ਨਾਲ ਲਗਾ ਤਾਰ ਮੀਟਿੰਗ ਕਰ ਰਹੀ ਹੈ ਤਾ ਜੋ ਕਿਸਾਨਾਂ ਨੂੰ ਕਿਸੇ ਵੀ ਤਰਾਂ ਨਾਲ ਮਨਾਇਆ ਜਾ ਸਕੇ
ਪਰ ਹੁਣ ਕਿਸਾਨਾਂ ਨੇ ਇਹ ਐਲਾਨ ਕੀਤਾ ਹੋਇਆ ਹੈ ਕੇ ਉਹ ਇਹਨਾਂ ਕਨੂੰਨਾਂ ਵਿਚ ਕੋਈ ਬਦਲਾਅ ਨਹੀਂ ਚਾਹੁੰਦੇ ਸਗੋਂ ਇਹਨਾਂ ਕਨੂੰਨਾਂ ਨੂੰ ਰੱਦ ਕਰਨ ਦੀ ਹੀ ਮੰਗ ਹੈ। ਪਰ ਸਰਕਾਰ ਲਗਾ ਤਾਰ ਕਹਿ ਰਹੀ ਹੈ ਕੇ ਉਹ ਕਨੂੰਨਾਂ ਨੂੰ ਰੱਦ ਨਹੀਂ ਕਰ ਸਕਦੀ ਇਹਨਾਂ ਦੇ ਵਿਚ ਬਦਲਾਵ ਕਰ ਸਕਦੀ ਹੈ। ਇਹਨਾਂ ਕਨੂੰਨਾਂ ਦੇ ਸਿਲ ਸਲੇ ਵਿਚ ਪਿਛਲੇ ਕਈ ਦਿਨਾਂ ਤੋਂ ਮੀਟਿੰਗ ਚਲ ਰਹੀਆਂ ਹਨ। ਅਗਲੀ ਮੀਟਿੰਗ ਸਰਕਾਰ ਨੇ 9 ਦਿਸੰਬਰ ਦੀ ਰੱਖੀ ਸੀ। ਪਰ ਅੱਜ ਭਾਰਤ ਬੰਦ ਦਾ ਅਸਰ ਦੇਖ ਕੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨ ਜਥੇ ਬੰਦੀਆਂ ਨਾਲ ਇਕ ਸਪੈਸ਼ਲ ਮੀਟਿੰਗ ਕਰਨ ਦਾ ਸਦਾ ਕਿਸਾਨਾਂ ਨੂੰ ਦਿੱਤਾ ਸੀ
ਜਿਸ ਵਿੱਚ 13 ਕਿਸਾਨ ਜਥੇ ਬੰਦੀਆਂ ਸ਼ਾਮਲ ਹੋਈਆਂ ਸਨ। ਇਹਨਾਂ ਜਥੇਬੰਦੀਆਂ ਨੇ ਅਮਿਤ ਸ਼ਾਹ ਦੇ ਗ੍ਰਹਿ ਵਿਖੇ ਮੀਟਿੰਗ ਕਰਨੀ ਸੀ ਪਰ ਅਚਾਨਕ ਕਿਸੇ ਕਾਰਨ ਇਸ ਮੀਟਿੰਗ ਘਰ ਦੀ ਜਗ੍ਹਾ ਇਕ ਸਰਕਾਰੀ ਭਵਨ ਵਿਚ ਰਖੀ ਗਈ। ਹੁਣੇ ਹੁਣੇ ਤਕਰੀਬਨ ਸਵਾ 2 ਘੰਟੇ ਚਲੀ ਇਹ ਮੀਟਿੰਗ ਖਤਮ ਹੋ ਗਈ ਹੈ। ਜਿਸ ਵਿਚੋਂ ਬਾਹਰ ਆ ਕੇ ਕਿਸਾਨਾਂ ਨੇ ਦੱਸਿਆ
ਹੈ ਕੇ ਇਸ ਮੀਟਿੰਗ ਵਿਚ ਵੀ ਸਰਕਾਰ ਵਲੋਂ ਬਿੱਲਾਂ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਅਤੇ ਇਸ ਮੀਟਿੰਗ ਵਿਚ ਕੋਈ ਵੀ ਨਤੀਜਾ ਨਹੀਂ ਨਿਲਕ ਸਕਿਆ। ਹੁਣ ਕਿਸਾਨ ਅਗੇ ਦੀ ਕਾਰਵਾਈ ਕੀ ਕਰਦੇ ਹਨ ਇਹ ਦੇਖਣਾ ਹੋਵੇਗਾ, ਕਿਸਾਨ ਮੀਟਿੰਗ ਖ-ਤ- ਮ ਹੋਣ ਦੇ ਤੁਰੰਤ ਬਾਅਦ ਵਾਪਿਸ ਸਿੰਘੂ ਬਾਡਰ ਵੱਲ ਨਿਕਲ ਗਏ ਹਨ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …