Breaking News

ਸਾਵਧਾਨ ਅਮਰੀਕਾ ਤੋਂ ਪੰਜਾਬੀਆਂ ਦੇ ਗੜ ਚ 3 ਹਫਤਿਆਂ ਲਈ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪੂਰੀ ਦੁਨੀਆਂ ਦੇ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵਿਚ ਲਗਾਤਾਰ ਪਸਾਰ ਹੋ ਰਿਹਾ ਹੈ। ਰੋਜ਼ਾਨਾ ਹੀ ਲੱਖਾਂ ਦੀ ਗਿਣਤੀ ਵਿੱਚ ਕੋਰੋਨਾ ਦੇ ਨਵੇਂ ਮਰੀਜ਼ ਦੇਖਣ ਵਿਚ ਮਿਲ ਰਹੇ ਹਨ। ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਇਸ ਲਾਗ ਦੀ ਬਿਮਾਰੀ ਉਪਰ ਕਾਬੂ ਪਾਉਣ ਲਈ ਜੁੱਟੀਆਂ ਹੋਈਆਂ ਹਨ। ਦੁਨੀਆਂ ਦੇ ਤਮਾਮ ਦੇਸ਼ਾਂ ਦੇ ਵਿਗਿਆਨੀ ਇਸ ਬੀਮਾਰੀ ਦਾ ਇਲਾਜ ਲੱਭਣ ਲਈ ਪਰੀਖਣ ਕਰ ਰਹੇ ਹਨ ਪਰ ਅਜੇ ਤੱਕ ਵੀ ਇਸ ਬਿਮਾਰੀ ਦਾ ਤੋੜ ਨਹੀਂ ਮਿਲਿਆ‌।

ਅਮਰੀਕਾ ਦੇ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਸੰਖਿਆ ਸਭ ਤੋਂ ਵੱਧ ਹੈ ਅਤੇ ਇੱਥੋਂ ਦੇ ਇਲਾਕੇ ਕੈਲੀਫੋਰਨੀਆ ਦੇ ਵਿੱਚ ਇਕ ਵਾਰ ਫਿਰ ਤੋਂ ਇਸ ਬਿਮਾਰੀ ਨੇ ਤੇਜ਼ੀ ਫੜ ਲਈ ਹੈ। ਜਿਸ ਤੋਂ ਬਚਾਅ ਕਰਨ ਵਾਸਤੇ ਕੈਲੀਫ਼ੋਰਨੀਆ ਦੇ ਗਵਰਨਰ ਗੇਵਿਨ ਨਿਊਸਮ ਨੇ ਸੰਬੰਧਤ ਇਲਾਕੇ ਵਿੱਚ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਰੋਜ਼ਾਨਾ ਹੀ ਹਜ਼ਾਰਾਂ ਲੋਕ ਇੱਥੇ ਪਾਜ਼ਿਟਿਵ ਆ ਰਹੇ ਹਨ ਅਤੇ ਮਰਨ ਵਾਲਿਆਂ ਦੀ ਸੰਖਿਆ ਵੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ।

ਮੌਜੂਦਾ ਸਮੇਂ ਦੌਰਾਨ ਅਮਰੀਕਾ ਵਿਚ ਡੇਢ ਕਰੋੜ ਤੋਂ ਵੱਧ ਇਸ ਬਿਮਾਰੀ ਨਾਲ ਸੰਕ੍ਰਮਿਤ ਮਰੀਜ਼ ਹਨ ਜਦ ਕਿ 2 ਲੱਖ 80 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਅੰਕੜਿਆਂ ਨੂੰ ਦੇਖਦੇ ਹੋਏ ਕੈਲਫੋਰਨੀਆ ਦੇ ਵਿਚ ਗਵਰਨਰ ਵੱਲੋ 3 ਹਫਤੇ ਦੀਆਂ ਸਖ਼ਤ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ। ਜਿਸ ਤਹਿਤ ਬਾਰ, ਸੈਲੂਨ, ਟੈਟੂ ਸ਼ਾਪ ਅਤੇ ਰੈਸਟੋਰੈਂਟਾਂ ਸਮੇਤ ਉਨ੍ਹਾਂ ਸਾਰੇ ਕਾਰੋਬਾਰਾਂ ਨੂੰ ਬੰਦ ਕਰ ਦਿੱਤਾ ਹੈ

ਜਿਨ੍ਹਾਂ ਵਿੱਚ ਲੋਕਾਂ ਦਾ ਇਕੱਠ ਹੋ ਜਾਂਦਾ ਹੈ। ਇਸ ਐਲਾਨ ਵਿਚ ਲੋਕਾਂ ਦੇ ਮਾਸਕ ਪਹਿਨਣ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਆਦੇਸ਼ ਦਾ ਪ੍ਰਭਾਵ 2 ਕਰੋੜ 3 ਲੱਖ ਤੋਂ ਜਿਆਦਾ ਲੋਕਾਂ ਉੱਪਰ ਹੋਇਆ ਹੈ। ਹਾਲ ਹੀ ਦੇ ਦਿਨਾਂ ਦੌਰਾਨ ਇਕੱਠੇ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਬੀਤੇ ਐਤਵਾਰ ਨੂੰ ਕੈਲੇਫੋਰਨੀਆ ਵਿੱਚ 30 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਸਨ। ਜਦ ਕਿ ਉਸ ਤੋਂ ਇੱਕ ਦਿਨ ਪਹਿਲਾਂ ਸ਼ਨੀਵਾਰ ਨੂੰ ਇਹ ਗਿਣਤੀ 22 ਹਜ਼ਾਰ ਸੀ। ਕੈਲੀਫੋਰਨੀਆ ਸੂਬੇ ਦੇ ਵਿਚ ਹੁਣ ਤਕ ਇਸ ਬਿਮਾਰੀ ਨਾਲ ਪੀੜਿਤ ਲੋਕਾਂ ਦੀ ਗਿਣਤੀ 13 ਲੱਖ 50 ਹਜ਼ਾਰ ਨੂੰ ਪਾਰ ਕਰ ਚੁੱਕੀ ਹੈ।

Check Also

ਬੰਦੇ ਦੀ ਕਿਸਮਤ ਨੇ ਰਾਤੋ ਰਾਤ ਮਾਰੀ ਪਲਟੀ , ਹੁਣ 30 ਸਾਲਾਂ ਤੱਕ ਹਰੇਕ ਮਹੀਨੇ ਮਿਲਦੇ ਰਹਿਣਗੇ 10 ਲੱਖ ਰੁਪਏ

ਆਈ ਤਾਜਾ ਵੱਡੀ ਖਬਰ  ਕਹਿੰਦੇ ਹਨ ਜੇਕਰ ਕਿਸਮਤ ਚੰਗੀ ਹੋਵੇ ਤਾਂ, ਮਨੁੱਖ ਆਪਣੀ ਜ਼ਿੰਦਗੀ ਦੇ …