ਇੰਡੀਆ ਸਰਕਾਰ ਨੇ ਕੀਤਾ ਇਹ ਐਲਾਨ
ਕੋਰੋਨਾ ਕਾਰਨ ਦੇਸ਼ ਦੇ ਹਾਲਾਤ ਉਥਲ ਪੁਥਲ ਹੋਏ ਪਏ ਨੇ। ਤਰੱਕੀ ਦੇ ਰਾਹ ਚੱਲਦਿਆਂ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਆ ਜਾਣ ਕਾਰਨ ਘਾਟੇ ਵਿੱਚ ਜਾਣਾ ਸ਼ੁਰੂ ਹੋ ਗਿਆ। ਲੋਕਾਂ ਦੇ ਵਪਾਰ ਖ਼ਤਮ ਹੋ ਗਏ, ਇੱਥੋਂ ਤਕ ਕਿ ਰੋਜ਼ੀ ਰੋਟੀ ਦੇ ਵੀ ਲਾਲੇ ਪੈ ਗਏ। ਪਰ ਸਰਕਾਰ ਵੱਲੋਂ ਸਮੇਂ-ਸਮੇਂ ਤੇ ਲੋਕਾਂ ਨੂੰ ਮੁੜ ਤੋਂ ਪੈਰਾਂ ‘ਤੇ ਕਰਨ ਲਈ ਕਈ ਤਰਾਂ ਦੇ ਨਿਯਮ ਬਣਾਏ ਅਤੇ ਸੋਧ ਕੀਤੇ ਜਾਂਦੇ ਹਨ।
ਅਜਿਹੇ ਵਿਚ ਹੀ ਸਰਕਾਰ ਨੇ ਦੇਸ਼ ਵਾਸੀਆਂ ਨੂੰ ਵੱਡੀ ਰਾਹਤ ਦਿੰਦਿਆਂ ਇਨਕਮ ਟੈਕਸ ਰਿਟਰਨ ਭਰਨ ਦੀ ਆਖ਼ਰੀ ਤਾਰੀਖ਼ ਨੂੰ ਵਧਾ ਦਿੱਤਾ ਹੈ। ਵੈਸੇ ਹਰ ਸਾਲ ਇਨਕਮ ਟੈਕਸ ਅਦਾ ਕਰਨ ਦੀ ਆਖ਼ਰੀ ਤਾਰੀਖ਼ 31 ਮਾਰਚ ਹੁੰਦੀ ਹੈ ਜੋ ਹਲਾਤਾਂ ਨੂੰ ਦੇਖਦੇ ਹੋਏ ਇਕ ਵਾਰ ਵਧਾਈ ਜਾ ਸਕਦੀ ਹੈ। 2019-2020 ਚਾਲੂ ਵਿੱਤੀ ਵਰ੍ਹੇ ਲਈ ਕੋਰੋਨਾ ਵਾਇਰਸ ਕਾਰਨ ਇਸ ਤਾਰੀਖ਼ ਨੂੰ ਲੋਕਾਂ ਦੀ ਸੁਵਿਧਾ ਵਾਸਤੇ ਕਈ ਵਾਰ ਵਧਾਇਆ ਜਾ ਚੁੱਕਾ ਹੈ।
ਹੁਣ ਲੋਕ 31 ਦਸੰਬਰ 2020 ਤੱਕ ਆਪਣਾ ਬਣਦਾ ਇਨਕਮ ਟੈਕਸ ਜਮ੍ਹਾ ਕਰਵਾ ਸਕਦੇ ਹਨ। ਇਸੇ ਸਾਲ ਦੇ ਵਿੱਚ ਪਹਿਲਾਂ ਆਮਦਨ ਟੈਕਸ ਜਮ੍ਹਾਂ ਕਰਵਾਉਣ ਦੀ ਆਖਰੀ ਤਰੀਕ 31 ਮਾਰਚ ਸੀ ਜਿਸ ਨੂੰ ਵਧਾ ਕੇ 31 ਮਈ ਕਰ ਦਿੱਤਾ ਸੀ। ਪਰ ਕੋਰੋਨਾ ਵਾਇਰਸ ਕਾਰਨ ਹਾਲਾਤ ਠੀਕ ਨਾ ਹੋਣ ਕਰਕੇ ਇਸ ਨੂੰ ਮੁੜ ਤੋਂ ਵਧਾ ਕੇ 31 ਜੁਲਾਈ ਕੀਤਾ ਗਿਆ ਸੀ। ਜਿਸ ਤੋਂ ਬਾਅਦ ਇਹ ਤਾਰੀਖ਼ 30 ਨਵੰਬਰ ਹੋ ਗਈ। ਅਤੇ ਹੁਣ ਇਸ ਨੂੰ ਇੱਕ ਵਾਰ ਫੇਰ ਤੋਂ ਵਧਾ ਕੇ 31 ਦਸੰਬਰ 2020 ਕਰ ਦਿੱਤਾ ਗਿਆ ਹੈ।
ਇਹ ਸਾਰਾ ਕੁਝ ਸਰਕਾਰ ਵੱਲੋਂ ਆਪਣੇ ਟੈਕਸ ਦਾਤਾਵਾਂ ਨੂੰ ਕੋਰੋਨਾ ਕਾਲ ਵਿੱਚ ਰਾਹਤ ਦੇਣ ਲਈ ਕੀਤਾ ਗਿਆ। ਹੁਣ ਤੱਕ ਕੋਰੋਨਾ ਵਾਇਰਸ ਕਰਕੇ ਜੋ ਲੋਕ ਆਮਦਨ ਟੈਕਸ ਨਹੀਂ ਅਦਾ ਕਰ ਸਕੇ ਉਨ੍ਹਾਂ ਕੋਲ 31 ਦਸੰਬਰ ਤੱਕ ਟੈਕਸ ਜਮ੍ਹਾਂ ਕਰਵਾਉਣ ਦਾ ਆਖ਼ਰੀ ਮੌਕਾ ਹੋਵੇਗਾ। ਇਸ ਦਾ ਨੋਟੀਫਿਕੇਸ਼ਨ ਸਰਕਾਰ ਵੱਲੋਂ ਅਧਿਕਾਰਤ ਤੌਰ ਉੱਤੇ ਜਾਰੀ ਕੀਤਾ ਗਿਆ ਹੈ। ਇਸਦੇ ਨਾਲ ਹੀ ਉਹ ਲੋਕ ਜੋ ਆਡਿਟ ਕਰਨ ਤੋਂ ਪਿੱਛੋਂ ਆਮਦਨ ਟੈਕਸ ਰਿਟਰਨ ਦਾਖ਼ਲ ਕਰਦੇ ਹਨ ਉਨ੍ਹਾਂ ਲਈ ਇਸ ਵਾਰ ਦੀ ਆਖ਼ਰੀ ਤਾਰੀਖ਼ 31 ਜਨਵਰੀ 2021 ਹੋਵੇਗੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …