ਆਈ ਤਾਜਾ ਵੱਡੀ ਖਬਰ
ਜਿੱਥੋਂ ਭਾਰਤ ਵਿੱਚ ਕਰੋਨਾ ਵਾਇਰਸ ਮਾਹਵਾਰੀ ਦਾ ਪਸਾਰ ਹੋਇਆ ਹੈ। ਉਸ ਸਮੇਂ ਤੋਂ ਹੀ ਭਾਰਤ ਦੇ ਵਿਚ ਤਾਲਾਬੰਦੀ ਕਰ ਦਿੱਤੀ ਗਈ । ਇਸ ਦੌਰਾਨ ਸੜਕੀ, ਰੇਲ, ਤੇ ਹਵਾਈ ਆਵਾਜਾਈ ਬੰਦ ਕਰ ਦਿੱਤੀ ਗਈ ਜਿਸ ਨਾਲ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਹੋਈ। ਮਾਰਚ ਤੋਂ ਹੀ ਇੰਟਰਨੈਸ਼ਨਲ ਫਲਾਈਟਾਂ ਬੰਦ ਕਰਨ ਦੇ ਨਾਲ ਬਹੁਤ ਸਾਰੇ ਯਾਤਰੀ ਦੂਸਰੇ ਦੇਸ਼ਾਂ ਵਿੱਚ ਫਸ ਗਏ। ਬਹੁਤ ਸਾਰੇ ਭਾਰਤੀ ਵਿਦੇਸ਼ਾਂ ਤੋਂ ਆਏ ਤੇ ਵਾਪਸ ਆਪਣੇ ਰੁਜ਼ਗਾਰ ਲਈ ਨਾ ਜਾ ਸਕੇ। ਇਸ ਕਰੋਨਾ ਮਹਾਂਮਾਰੀ ਦੀ ਮਾਰ ਸਾਰੀ ਦੁਨੀਆਂ ਤੇ ਐਸੀ ਪਈ, ਕਿ ਸਭ ਨੂੰ ਹੁਣ ਪੈਰਾਂ ਸਿਰ ਹੋਣ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਰੋਨਾ ਕੇਸਾਂ ਦੇ ਵਿਚ ਆਈ ਕਮੀ ਨੂੰ ਵੇਖਦੇ ਹੋਏ ਬੱਸ, ਰੇਲ ਆਵਾਜਾਈ ਨੂੰ ਪ੍ਰਵਾਨਗੀ ਦਿੱਤੀ ਗਈ। ਉਸ ਤਰ੍ਹਾਂ ਹੀ ਹੋਣ ਹਵਾਈ ਸੇਵਾਵਾਂ ਵੀ ਸ਼ੁਰੂ ਹੋ ਗਈਆਂ ਹਨ। ਇਸ ਨਾਲ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ ਹੈ। 21 ਨਵੰਬਰ ਤੋਂ ਇੰਟਰਨੈਸ਼ਨਲ ਫਲਾਈਟਸ ਲਈ ਇਕ ਹੋਰ ਬਹੁਤ ਵੱਡੀ ਖਬਰ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਟਾਟਾ ਸਮੂਹ ਦੀ ਹਵਾਬਾਜ਼ੀ ਕੰਪਨੀ ਵਿਸਤਾਰਾ ਦਿੱਲੀ ਤੋਂ ਲੰਡਨ ਵਿਚਕਾਰ 21 ਨਵੰਬਰ ਤੋਂ ਉਡਾਣਾਂ ਦੀ ਗਿਣਤੀ ਵਧਾਏਗੀ। ਹੁਣ ਤੱਕ ਕੰਪਨੀ ਹਫਤੇ ਚ4 ਉਡਾਣਾਂ ਭਰਦੀ ਹੈ।
ਹੁਣ ਟਾਟਾ ਸਮੂਹ ਦੀ ਕੰਪਨੀ ਨੇ ਕਿਹਾ ਹੈ ਕਿ ਦਸੰਬਰ ਤੋਂ ਉਹ ਇਸ ਮਾਰਗ ਤੇ ਰੋਜਾਨਾ ਸੇਵਾ ਉਪਲੱਬਧ ਕਰਾਏਗੀ। ਵਿਸਤਾਰਾ ਭਾਰਤ ਅਤੇ ਬ੍ਰਿਟੇਨ ਵਿਚਕਾਰ ਹੋਏ ਦੋ-ਪੱਖੀ ਵਿਸ਼ੇਸ਼ ਉਡਾਣ ਸਮਝੌਤੇ ਦਾ ਹਿੱਸਾ ਹੈ।ਕੰਪਨੀ ਦੇ ਮੁੱਖ ਵਣਜ ਅਧਿਕਾਰੀ ਵਿਨੋਦ ਕੰਨਣ ਨੇ ਕਿਹਾ ਹੈ ਕਿ ਉਡਾਣਾਂ ਦੀ ਗਿਣਤੀ ਵਧਾਉਣਾ ਇਸ ਮਾਰਗ ਤੇ ਸਾਡੀ ਸੰਚਾਲਨ ਸਮਰੱਥਾ ਨੂੰ ਦਰਸਾਉਂਦਾ ਹੈ। ਇਨ੍ਹਾਂ ਇੰਟਰਨੈਸ਼ਨਲ ਉਡਾਣਾਂ ਨਾਲ ਬਹੁਤ ਸਾਰੇ ਯਾਤਰੀਆਂ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਉਹ ਹੁਣ ਵਾਪਸ ਪਰਤ ਸਕਣਗੇ।
ਉਂਝ ਭਾਰਤ ਵਿੱਚ 30 ਮਾਰਚ ਤੋਂ ਕੌਮਾਂਤਰੀ ਉਡਾਣਾਂ ਦਾ ਸੰਚਾਲਨ ਬੰਦ ਹੈ।ਮਾਰਚ ਤੋਂ ਉਡਾਣਾ ਬੰਦ ਹੋਣ ਕਾਰਨ ਬਹੁਤ ਸਾਰੇ ਯਾਤਰੀ ਦੂਸਰੇ ਦੇਸ਼ਾਂ ਦੇ ਵਿਚ ਫਸ ਗਏ ਸਨ। ਕੰਪਨੀ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਕਿਹਾ ਹੈ ਕਿ 21 ਨਵੰਬਰ ਤੋਂ ਉਹ ਦਿੱਲੀ ਲੰਡਨ ਮਾਰਗ ਤੇ ਉਡਾਣਾਂ ਚਲਾਏਗੀ।ਇਨ੍ਹਾਂ ਉਡਾਨਾਂ ਦੇ ਸ਼ੁਰੂ ਹੋਣ ਨਾਲ ਇੰਗਲੈਂਡ ਤੋਂ ਭਾਰਤ ਅਤੇ ਭਾਰਤ ਤੋਂ ਇੰਗਲੈਂਡ ਜਾਣ ਵਾਲੇ ਲੋਕਾਂ ਨੂੰ ਇਸ ਫੈਸਲੇ ਨਾਲ ਬਹੁਤ ਰਾਹਤ ਮਹਿਸੂਸ ਹੋਈ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …