Breaking News

ਸੁਪ੍ਰੀਮ ਕੋਰਟ ਨੇ ਔਰਤਾਂ ਦੇ ਹੱਕ ਚ ਸੁਣਾਇਆ ਇਹ ਵੱਡਾ ਫੈਸਲਾ, ਔਰਤਾਂ ਚ ਖੁਸ਼ੀ

ਆਈ ਤਾਜਾ ਵੱਡੀ ਖਬਰ

ਸਾਡੇ ਗੁਰੂਆਂ-ਪੀਰਾਂ ਵੱਲੋਂ ਵੀ ਔਰਤ ਨੂੰ ਜੱਗ ਜਨਣੀ ਦਾ ਦਰਜਾ ਦਿੱਤਾ ਗਿਆ ਹੈ। ਇਕ ਔਰਤ ਹੀ ਹੈ ਜੋ ਘਰ ਨੂੰ ਸਵਰਗ ਬਣਾ ਕੇ ਰੱਖਦੀ। ਅੱਜ ਦੀ ਔਰਤ ਮਰਦ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਵਾਲੀ ਔਰਤ ਹੈ। ਅੱਜ ਔਰਤਾਂ ਨੇ ਹਰ ਖੇਤਰ ਵਿੱਚ ਬਹੁਤ ਤਰੱਕੀ ਕੀਤੀ ਹੈ। ਆਪਣੀ ਮਿਹਨਤ ਅਤੇ ਹਿੰਮਤ ਸਦਕਾ ਮਰਦਾਂ ਨੂੰ ਪਿੱਛੇ ਛੱਡਦੇ ਹੋਏ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਹਨ। ਗੱਲ ਕੀਤੀ ਜਾਵੇ ਔਰਤਾ ਦੇ ਹੱਕ ਦੀ ਤਾ ਉਸ ਨੂੰ ਕਈ ਬਾਰ ਬਣਦਾ ਹੱਕ ਤੇ ਸਤਿਕਾਰ ਨਹੀਂ ਦਿੱਤਾ ਜਾਂਦਾ।

ਜਿਸ ਦੇ ਕਰਕੇ ਔਰਤਾਂ ਨੂੰ ਘਰੇਲੂ ਹਿੰ- ਸਾ ਤੇ ਮਾਨਸਿਕ ਤਣਾਅ ਦੇ ਵਿੱਚੋਂ ਵੀ ਗੁਜ਼ਰਨਾ ਪੈਂਦਾ ਹੈ। ਪਰ ਹੁਣ ਸੁਪਰੀਮ ਕੋਰਟ ਵੱਲੋਂ ਔਰਤਾਂ ਦੇ ਹੱਕ ਵਿੱਚ ਇੱਕ ਬਹੁਤ ਵੱਡਾ ਫੈਸਲਾ ਸੁਣਾਇਆ ਗਿਆ ਹੈ। ਸਭ ਔਰਤਾ ਵਿੱਚ ਇਸ ਫੈਸਲੇ ਨੂੰ ਲੈ ਕੇ ਬਹੁਤ ਖੁਸ਼ੀ ਪਾਈ ਜਾ ਰਹੀ ਹੈ। ਸੁਪਰੀਮ ਕੋਰਟ ਵੱਲੋਂ ਇਕ ਬਹੁਤ ਹੀ ਇਤਿਹਾਸਕ ਫੈਸਲਾ ਲਿਆ ਗਿਆ ਹੈ। ਇਸ ਫੈਸਲੇ ਦੇ ਵਿੱਚ ਇੱਕ ਨੂੰਹ ਨੂੰ ਆਪਣੇ ਸੱਸ-ਸਹੁਰੇ ਦੇ ਘਰ ਵਿਚ ਰਹਿਣ ਦਾ ਅਧਿਕਾਰ , ਇਹ ਫੈਸਲਾ ਸੁਪਰੀਮ ਕੋਰਟ ਨੇ ਨੂੰਹ ਦੇ ਪੱਖ ਵਿਚ ਵੀਰਵਾਰ ਨੂੰ ਇੱਕ ਇਤਿਹਾਸਕ ਫੈਸਲਾ ਦਿਤਾ ਹੈ।

ਜਿਸ ਨਾਲ ਸਭ ਔਰਤਾਂ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਹੈ। ਇਸ ਫੈਸਲੇ ਦੇ ਤਹਿਤ ਔਰਤ ਨੂੰ ਆਪਣੇ ਪਤੀ ਦੇ ਮਾਤਾ-ਪਿਤਾ ਦੇ ਘਰ ਵਿਚ ਰਹਿਣ ਦਾ ਅਧਿਕਾਰ ਹੈ। ਕੋਰਟ ਨੇ ਕਿਹਾ ਹੈ ਕੇ ਪਤੀ ਦੀ ਵੱਖ ਵੱਖ ਜਾਇਦਾਦ ਚ ਹੀ ਨਹੀਂ ਸਗੋਂ ਸਾਂਝੇ ਘਰ ਚ ਵੀ ਬੇਟੀ ਦਾ ਅਧਿਕਾਰ ਹੈ। ਜਸਟਿਸ ਅਸ਼ੋਕ ਭੂਸ਼ਣ ਦੀ ਪ੍ਰਧਾਨਗੀ ਵਾਲੀ 3 ਜੱਜਾਂ ਦੀ ਬੈਂਚ ਨੇ ਤਰੁਣ ਬਤਰਾ ਮਾਮਲੇ ਚ ਦੋ ਜੱਜਾਂ ਦੇ ਫ਼ੈਸਲੇ ਨੂੰ ਠੁਕਰਾ ਦਿੱਤਾ ਹੈ।ਹੁਣ ਤਿੰਨ ਮੈਂਬਰੀ ਬੈਂਚ ਨੇ ਤਰੁਣ ਬੱਤਰਾ ਦੇ ਫ਼ੈਸਲੇ ਨੂੰ ਠੁਕਰਾਉਂਦੇ ਹੋਏ 6 ਤੋਂ 7 ਸਵਾਲਾਂ ਦੇ ਜਵਾਬ ਦਿੱਤੇ ਹਨ।

ਤਰੁਣ ਬੱਤਰਾ ਮਾਮਲੇ ਵਿਚ ਦੋ ਜੱਜਾਂ ਦੀ ਬੈਂਚ ਨੇ ਕਿਹਾ ਸੀ ,ਕਿ ਕਾਨੂੰਨ ਚ ਬੇਟੀਆਂ ਆਪਣੇ ਪਤੀ ਦੇ ਮਾਤਾ-ਪਿਤਾ ਭਾਵ ਸੱਸ-ਸਹੁਰੇ ਦੀ ਮਲਕੀਅਤ ਵਾਲੀ ਜਾਇਦਾਦ ਵਿੱਚ ਨਹੀਂ ਰਹਿ ਸਕਦੀ ਹੈ।ਪਰ ਹੁਣ ਔਰਤਾਂ ਦੇ ਹੱਕ ਵਿੱਚ ਸੁਣਾਇਆ ਗਿਆ ਸੁਪਰੀਮ ਕੋਰਟ ਦਾ ਇਹ ਫੈਸਲਾ ਔਰਤਾਂ ਦੀ ਬਹੁਤ ਵੱਡੀ ਜਿੱਤ ਹੈ।

Check Also

ਕੰਪਨੀ ਦਾ ਵਿਗਿਆਪਨ ਦੇਖ ਹਰੇਕ ਹੋ ਰਿਹਾ ਹੈਰਾਨ , ਦਰੱਖਤ ਨੂੰ ਗਲੇ ਲਗਾਉਣ ਦੇ 1500 ਰੁਪਏ

ਆਈ ਤਾਜਾ ਵੱਡੀ ਖਬਰ  ਕਿਸੇ ਵੀ ਕੰਮ ਨੂੰ ਪ੍ਰਫੁੱਲਤ ਕਰਨ ਦੇ ਲਈ ਵਿਗਿਆਪਨ ਦਾ ਪ੍ਰਚਾਰ …