ਹੋ ਰਹੀਆਂ ਤਸਵੀਰਾਂ ਇਹ ਤਸਵੀਰਾਂ
ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੀ ਬਹਾਦਰੀ ਅਤੇ ਦਲੇਰੀ ਦੇ ਚਰਚੇ ਅੱਜ ਵੀ ਬਹੁਤ ਹੀ ਮਾਣ-ਸਨਮਾਨ ਨਾਲ ਹੁੰਦੇ ਹਨ। ਉਸ ਮਹਾਨ ਰਾਣੀ ਨੇ ਆਪਣੇ ਬੱਚੇ ਨੂੰ ਨਾਲ ਲੈ ਕੇ ਦੁ-ਸ਼-ਮ- ਣਾਂ ਨੂੰ ਚਿੱਤ ਕੀਤਾ ਸੀ। ਇਹੋ ਜਿਹੀਆਂ ਸ਼ਖਸੀਅਤਾਂ ਨੂੰ ਭੁੱਲ ਪਾਉਣਾ ਆਸਾਨ ਨਹੀਂ ਹੁੰਦਾ। ਇਹੋ ਜਿਹੀਆਂ ਬਹੁਤ ਸਾਰੀਆਂ ਔਰਤਾਂ ਦੀਆਂ ਘਟਨਾਵਾਂ ਸਾਨੂੰ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਜਿਨ੍ਹਾਂ ਨੇ ਆਪਣੀ ਹਿੰਮਤ ਮਿਹਨਤ ਤੇ ਦਲੇਰੀ ਸਦਕਾ ਕੁਝ ਨਵਾਂ ਹੀ ਇਤਿਹਾਸ ਸਿਰਜਿਆ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਇੱਕ ਹਿੰਮਤ ਤੇ ਦਲੇਰੀ ਵਾਲੀ ਐੱਸ ਡੀ ਐਮ ਦਾ । ਜਿਸ ਦੀ ਬਹਾਦਰੀ ਦੇ ਚਰਚੇ ਤਾਂ ਹਰ ਪਾਸੇ ਹੋ ਰਹੇ ਹਨ।
ਗਾਜ਼ੀਆਬਾਦ ਦੀ ਇਕ ਔਰਤ ਆਪਣੀ 24 ਦਿਨਾਂ ਦੀ ਧੀ ਦੇ ਨਾਲ ਅੰਤਰਰਾਸ਼ਟਰੀ ਲੜਕੀ ਬਾਲ ਦਿਵਸ ਤੇ ਕੰਮ ਕਰਦਿਆਂ ਦੀ ਫੋਟੋ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਹ ਔਰਤ ਮੋਦੀਨਗਰ ਦੀ ਸਬ-ਡਵੀਜ਼ਨਲ ਅਧਿਕਾਰੀ ਸੋਮਿਆ ਪਾਂਡੇ ਹੈ। ਇਹ ਆਈ ਏ ਐਸ ਅਧਿਕਾਰੀ ਆਪਣੀ ਧੀ ਨੂੰ ਗੋਦ ਵਿਚ ਲੈ ਕੇ ਕੰਮ ਕਰ ਰਹੀ ਹੈ, ਜਿਸ ਦੇ ਇਸ ਜਜ਼ਬੇ ਦੀ ਤਾਰੀਫ਼ ਪੂਰੇ ਦੇਸ਼ ਵਿਚ ਹੋ ਰਹੀ ਹੈ। ਇਸ ਦੌਰਾਨ ਸੋਮਿਆ ਪਾਂਡੇ ਨੇ ਦੱਸਿਆ ਕਿ ਪਰਿਵਾਰ ਸਮੇਤ ਦੇਸ਼ ਸੇਵਾ ਵੀ ਸਭ ਤੋਂ ਮਹੱਤਵਪੂਰਨ ਹੈ। ਲੋਕ ਉਹਨਾਂ ਦੀਆਂ ਫੋਟੋਆਂ ਤੇ ਵੀਡੀਓ ਸਾਂਝੀਆਂ ਕਰ ਕੇ ਆਪਣੀਆ ਟਿਪਣੀਆ ਸ਼ੇਅਰ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਗਰਭਵਤੀ ਔਰਤਾਂ ਲਈ ਜਾਰੀ ਗਾਈਡਲਾਈਨਾਂ ਦੇ ਮੁਤਾਬਕ ਉਨ੍ਹਾਂ ਨੇ ਦਫ਼ਤਰ ਵਿਚ ਕੰਮ ਕਰਨਾ ਸ਼ੁਰੂ ਕੀਤਾ। 17 ਸਤੰਬਰ ਨੂੰ ਉਸਨੇ ਇਕ ਬੇਟੀ ਨੂੰ ਜਨਮ ਦਿੱਤਾ ਸੀ। ਉਸ ਤੋਂ 15 ਦਿਨ ਬਾਅਦ ਦੁਬਾਰਾ ਹੁਣ ਫਿਰ ਤੋਂ ਆਪਣੇ ਕੰਮ ਤੇ ਪਰਤੇ ਹਨ। ਆਈ.ਏ.ਐਸ. ਸੋਮਿਆ ਪਾਂਡੇ ਨੂੰ ਤਕਰੀਬਨ ਇਕ ਸਾਲ ਪਹਿਲਾਂ ਮੋਦੀ ਨਗਰ ਦੀ ਡਿਪਟੀ ਕੁਲੈਕਟਰ ਬਣਾਇਆ ਗਿਆ ਸੀ।
ਸੋਮਿਆ ਪਾਂਡੇ ਨੇ ਦੇਸ਼ ਦੇ ਨਾਮਵਰ ਕਾਲਜ ਮੋਤੀ ਲਾਲ ਨਹਿਰੂ ਨੈਸ਼ਨਲ ਇੰਸਟੀਚਿਊਟ ਆਫ ਟੈਕਨੌਲਜੀ ਤੋਂ ਬੀ . ਟੈਂਕ ਵਿੱਚ ਇਲੈਕਟ੍ਰਿਕਲ ਇੰਜੀਨੀਅਰਿੰਗ ਵਿਚ ਸੋਨ ਤਗਮਾ ਪ੍ਰਾਪਤ ਕਰਨ ਤੋਂ ਬਾਅਦ ਆਪਣੀ ਪਹਿਲੀ ਕੋਸ਼ਿਸ਼ ਵਿਚ ਆਈ. ਏ. ਐਸ. ਦੀ ਪ੍ਰੀਖਿਆ ਵਿੱਚ ਸਫ਼ਲਤਾ ਹਾਸਲ ਕੀਤੀ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …