Breaking News

ਮਸ਼ਹੂਰ ਪੰਜਾਬੀ ਗਾਇਕ ਜੱਸੀ ਜਸਰਾਜ ਬਾਰੇ ਹੁਣੇ ਆਈ ਮਾੜੀ ਖਬਰ

ਆਈ ਤਾਜਾ ਵੱਡੀ ਖਬਰ

ਸੂਬੇ ਅੰਦਰ ਖ਼ੇਤੀ ਕਾਨੂੰਨਾ ਵਿਰੁੱਧ ਜਾਰੀ ਸੰਘਰਸ਼ ਵਿਚ ਕਾਫ਼ੀ ਦਿਨਾਂ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਵਾਸੀ ਪੰਜਾਬੀਆਂ ਵੱਲੋਂ ਤੇ ਗਾਇਕ ਕਲਾਕਾਰਾਂ ਵੱਲੋਂ ਲਗਾਤਾਰ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ,ਕਿਸਾਨ ਜਥੇਬੰਦੀਆਂ ਦਾ ਪੂਰਨ ਸਮਰਥਨ ਕਰ ਰਹੇ ਹਨ। ਜਿੱਥੇ ਖੇਤੀ ਕਨੂੰਨਾਂ ਦੇ ਵਿਰੁੱਧ ਇਸ ਸੰਘਰਸ਼ ਵਿੱਚ ਪੰਜਾਬੀ ਗਾਇਕਾਂ ਵੱਲੋਂ ਸਾਥ ਦੇਣ ਕਰਕੇ,

ਸਭ ਪਾਸੇ ਚਰਚਾ ਹੋ ਰਹੀ ਹੈ।ਇਸ ਔਖੀ ਘੜੀ ਦੇ ਵਿੱਚ ਗਾਇਕ ਆਪਣੀ ਗਾਇਕੀ ਛੱਡ ਕੇ ਕਿਸਾਨਾਂ ਦਾ ਸਾਥ ਦੇ ਰਹੇ ਹਨ। ਉਥੇ ਹੀ ਕੁਝ ਗਾਇਕਾਂ ਖਿਲਾਫ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਕੇਸ ਦਰਜ ਹੋ ਰਹੇ ਹਨ। ਪਿਛਲੇ ਦਿਨੀਂ ਦੋ ਪੰਜਾਬੀ ਗਾਇਕਾਂ ਤੇ ਅਦਾਕਾਰਾ ਤੇ ਉਨ੍ਹਾਂ ਦੇ ਗੀਤਾਂ ਵਿੱਚ ਭ-ੜ-ਕਾ- ਉ ਸ਼ਬਦਾਂ ਦੀ ਵਰਤੋਂ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਇਕ ਵਾਰ ਫਿਰ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ।ਪੰਜਾਬੀ ਗਾਇਕੀ ਤੇ ਰਾਜਨੀਤਿਕ ਜੱਸੀ ਜਸਰਾਜ ਦਾ, ਜੋ ਵਿਅੰਗਆਤਮਕ ਤਰੀਕੇ ਨਾਲ ਲਗਾਏ ਗਏ ਇਕ ਨਾਅਰੇ ਕਾਰਨ ਮੁ-ਸੀ-ਬ-ਤ ਵਿੱਚ ਫਸ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵਿਵਾਦ ਜੱਸੀ ਜਸਰਾਜ ਦੇ ਸੋਸ਼ਲ ਮੀਡੀਆ ਤੇ ਕੀਤੇ ਗਏ ਇਕ ਲਾਈਵ ਕਰਕੇ ਹੋਇਆ ਹੈ। ਜਿਸ ਵਿਚ ਜੱਸੀ ਜਸਰਾਜ ਨੇ ਭਗਤ ਸਿੰਘ ਜੀ ਦੇ ਬਾਰੇ ਵਿੱਚ ,’ਭਗਤ ਸਿੰਘ ਮੁਰਦਾਬਾਦ ‘ਦੇ ਨਾਅਰੇ ਲਗਾਏ ਸਨ।ਭਗਤ ਸਿੰਘ ਖਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ਕਾਰਨ ਜੱਸੀ ਜਸਰਾਜ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਵਿਅੰਗਆਤਮਕ ਤਰੀਕੇ ਨਾਲ ਲਗਾਏ ਇਹ ਨਾਅਰੇ ਹੁਣ ਜੱਸੀ ਜਸਰਾਜ ਲਈ ਮੁ-ਸੀ-ਬ- ਤ ਬਣ ਗਏ ਹਨ।ਦੱਸ ਦਈਏ ਕਿ ਇਕ ਮਾਮਲਾ ਅਮਰ ਸ਼ਹੀਦ ਸੁਖਦੇਵ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵੱਲੋਂ ਦਰਜ ਕਰਵਾਇਆ ਗਿਆ ਹੈ।ਜੱਸੀ ਜਸਰਾਜ ਦੁਆਰਾ ਲਗਾਏ ਗਏ ਇਸ ਨਾਅਰੇ ਕਰਕੇ ਲੋਕਾਂ ਵਿੱਚ ਵੀ ਕਾਫੀ ਰੋਸ ਪਾਇਆ ਜਾ ਰਿਹਾ ਹੈ। ਜੱਸੀ ਜਸਰਾਜ ਦੇ ਖਿਲਾਫ ਇਹ ਸ਼ਿਕਾਇਤ ਦਰਜ ਕਰਵਾਈ ਗਈ ਹੈ ,

ਜਿਸ ਵਿੱਚ ਲਿਖਿਆ ਹੈ ਕਿ ਸ਼ਹੀਦ ਭਗਤ ਸਿੰਘ ਖਿਲਾਫ਼ ਇਤਰਾਜ਼ਯੋਗ ਟਿੱਪਣੀ ਕਰਕੇ ਆਜ਼ਾਦੀ ਘੁਲਾਟੀਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਜਿਸ ਤੇ ਚਲਦਿਆਂ ਹੋਇਆਂ ਜੱਸੀ ਜਸਰਾਜ ਤੇ ਐਫ .ਆਈ. ਆਰ. ਦਰਜ ਹੋ ਗਈ ਹੈ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …