ਆਈ ਤਾਜਾ ਵੱਡੀ ਖਬਰ
ਕਿਸਾਨੀ ਅੰਦੋਲਨ ਚ ਹੁਣ ਤਕ ਹਰ ਕੋਈ ਆਪਣੀ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ, ਓਥੇ ਹੀ ਇਸ ਸਮੇਂ ਦੀ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਇੱਕ ਵੱਡੇ ਅਤੇ ਉੱਘੇ ਸਿਆਸਤਦਾਨ ਵਲੋਂ ਹੁਣੇ ਹੁਣੇ ਕਿਸਾਨ ਅੰਦੋਲਨ ਬਾਰੇ ਇੱਕ ਵੱਡੀ ਗੱਲ ਆਖੀ ਗਈ ਹੈ, ਜਿਸ ਨੇ ਕਈਆਂ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ। ਦਰਅਸਲ ਭਗਵੰਤ ਮਾਨ ਵਲੋਂ ਇਹ ਵੱਡੀ ਗੱਲ ਆਖੀ ਗਈ ਹੈ, ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ, ਆਮ ਆਦਮੀ ਪਾਰਟੀ ਦੇ ਦਿੱਗਜ ਦਾ ਕਹਿਣਾ ਹੈ ਕਿ
ਉਹਨਾਂ ਦੀ ਪਾਰਟੀ ਦਿੱਲੀ ਚ ਟਰੈਕਟਰ ਰੈਲੀ ਜੌ ਗਣਤੰਤਰ ਦਿਹਾੜੇ ਤੇ ਹੋਣ ਜਾ ਰਹੀ ਹੈ ਉਸ ਚ ਸ਼ਾਮਿਲ ਹੋਣਗੇ, ਅਤੇ ਕਿਸਾਨਾਂ ਦਾ ਖੁੱਲ੍ਹੇ ਤੌਰ ਤੇ ਸਮਰਥਨ ਕਰਣਗੇ। 26 ਜਨਵਰੀ ਨੂੰ ਦਿੱਲੀ ’ਚ ਕੀਤੀ ਜਾ ਰਹੀ ਟਰੈਕਟਰ ਪਰੇਡ ਵਿੱਚ ਪਾਰਟੀ ਨੇ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਸੰਸਦ ਮੈਂਬਰ ਭਗਵੰਤ ਮਾਨ ਦੇ ਇਹ ਸ਼ਬਦ ਨੇ ਉਹਨਾਂ ਦਾ ਕਹਿਣਾ ਹੈ ਕਿ ‘ਆਪ’ ਦੇ ਵਲੰਟੀਅਰ ਹਰ ਪਿੰਡ ਵਿੱਚੋਂ ਟਰੈਕਟਰ ਲੈ ਕੇ ਗਣਤੰਤਰ ਦਿਹਾੜੇ ਦੀ ਪਰੇਡ ਵਿੱਚ ਸ਼ਾਮਲ ਹੋਣਗੇ। ਓਹ ਕਿਸਾਨਾਂ ਨਾਲ ਖੜੇ ਨੇ।
ਇਸ ਮੌਕੇ ਤੇ ਉਹਨਾਂ ਦਾ ਕਹਿਣਾ ਸੀ ਕਿ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਵਾਲੇ ਟਰੈਕਟਰ ਜਥੇ ਦੀ ਅਗਵਾਈ ਉਹਨਾਂ ਦੀ ਪਾਰਟੀ ਦੇ ਵਿਧਾਇਕਾਂ ਵੱਲੋਂ ਕੀਤੀ ਜਾਵੇਗੀ। ਅਤੇ ਸਰਕਾਰ ਵੀ ਇਹ ਮਾਰਚ ਕਰਨ ਤੋਂ ਨਹੀਂ ਰੋਕ ਸਕਦੀ। ਭਗਵੰਤ ਮਾਨ ਨੇ ਕਿਹਾ ਕਿ ਇਸ ਅੰਦੋਲਨ ਵਿੱਚ ਉਹਨਾਂ ਦੀ ਪਾਰਟੀ ਸਿਆਸੀ ਧਿਰ ਵਜੋਂ ਨਹੀਂ ਇਸ ਮਾਰਚ ਚ ਸ਼ਮੂਲੀਅਤ ਨਹੀਂ ਕਰੇਗੀ, ਸਗੋ ਲੋਕਾਂ ਲਈ, ਕਿਸਾਨਾਂ ਲਈ ਸ਼ਾਮਿਲ ਹੋਵੇਗੀ, ਪਾਰਟੀ ਦੇ ਜੌ ਵਾਲੰਟੀਅਰ ਨੇ ਉਹ ਇੱਕ ਕਿਸਾਨ, ਕਿਰਤੀ ਹੋਣ ਦੇ ਨਾਤੇ ਇਸ ਅੰਦੋਲਨ ਚ ਅਤੇ ਮਾਰਚ ਚ ਸ਼ਮੂਲੀਅਤ ਕਰਨਗੇ ।
ਓਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਪਾਰਟੀ’ ਇੱਕ ਆਮ ਵਿਅਕਤੀਆਂ ਦੀ ਪਾਰਟੀ ਹੈ, ਜਿਸ ਚ ਜ਼ਿਆਦਾਤਰ ਉਹਨਾਂ ਦੇ ਵਰਕਰ ਕਿਸਾਨ ਤੇ ਕਿਰਤੀ ਹਨ। ਜਿਸ ਕਰਕੇ ਓਹਨਾ ਦੇ ਵਰਕਰ ਇਸ ਚ ਸ਼ਾਮਿਲ ਹੋਣਗੇ । ਭਗਵੰਤ ਮਾਨ ਦਾ ਕਹਿਣਾ ਸੀ ਕਿ ਕਿਸਾਨਾਂ ਵੱਲੋਂ ਆਪਣੀ ਹੋਂਦ ਨੂੰ ਆਪਣੀ ਪਹਿਚਾਣ ਨੂੰ ਬਚਾਉਣ ਲਈ ਸ਼ਾਂਤਮਈ ਲ- ੜੀ ਜਾ ਰਹੀ ਹੈ ਅਤੇ ਉਹ ਕਿਸਾਨਾਂ ਦੇ ਨਾਲ ਨੇ , ਮਾਨ ਨੇ ਕਿਹਾ ਕਿ ਇਹ ਸ਼ਾਂਤਮਈ ਅੰਦੋਲਨ ਵਿਸ਼ਵ ਦਾ ਸਭ ਤੋਂ ਵੱਡਾ ਅਤੇ ਵੱਖਰਾ ਅੰਦੋਲਨ ਬਣ ਕੇ ਸਾਹਮਣੇ ਆਇਆ ਹੈ।
ਮਾਨ ਦਾ ਕਹਿਣਾ ਸੀ ਕਿ ਇਹ ਲ-ੜਾ- ਈ ਸਿਰਫ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਹੀ ਨਹੀਂ ਹੈ, ਆਪਣੇ ਹੱਕਾਂ ਅਤੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ ਵੀ ਹੈ। ਇਸ ਮੌਕੇ ਤੇ ਜਿੱਥੇ ਉਹਨਾਂ ਨੇ ਇਸ ਅੰਦੋਲਨ ਦੀ ਹਿਮਾਇਤ ਕੀਤੀ ਉਥੇ ਹੀ ਕਿਹਾ ਕਿ ਸ਼ਾਂਤਮਈ ਢੰਗ ਨਾਲ ਟਰੈਕਟਰ ਮਾਰਚ ਕੱਢਣਾ ਕਿਸਾਨਾਂ ਦਾ ਸੰਵਿਧਾਨਕ ਹੱਕ ਹੈ ਅਤੇ ਇਸਨੂੰ ਰੋਕਿਆ ਨਹੀਂ ਜਾ ਸਕਦਾ, ਸਰਕਾਰ ਕਿਸਾਨਾਂ ਤੇ ਦਬਾਅ ਨਹੀਂ ਬਣਾ ਸਕਦੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …