Breaking News

ਕਿਸਾਨ ਸੰਘਰਸ਼ : 21 ਜਨਵਰੀ ਬਾਰੇ ਆਈ ਇਹ ਵੱਡੀ ਖਬਰ , ਲੋਕਾਂ ਚ ਭਾਰੀ ਉਤਸ਼ਾਹ

ਆਈ ਤਾਜਾ ਵੱਡੀ ਖਬਰ

ਦੇਸ਼ ਦੇ ਵਿਚ ਚਲ ਰਿਹਾ ਖੇਤੀ ਅੰਦੋਲਨ ਅੱਜ 55ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਹੈ। ਪਰ ਹੁਣ ਤੱਕ ਵੀ ਇਸ ਮਸਲੇ ਦਾ ਹੱਲ ਦੂਰ ਦੂਰ ਤੱਕ ਦਿਖਾਈ ਨਹੀਂ ਦੇ ਰਿਹਾ। ਇਸ ਮਾਮਲੇ ਨਾਲ ਸਬੰਧਤ ਦੋਹਾਂ ਧਿਰਾਂ ਵੱਲੋਂ ਹੁਣ ਤੱਕ ਕਈ ਵਾਰ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਇਹ ਸਾਰੀਆਂ ਮੀਟਿੰਗਾਂ ਕਿਸੇ ਵੀ ਤਣ ਪੱਤਣ ਲੱਗਣ ਤੋਂ ਨਾਕਾਮ ਰਹੀਆਂ ਹਨ। ਇਸ ਧਰਨੇ ਦੌਰਾਨ ਹੁਣ ਤੱਕ 60 ਤੋਂ ਵੱਧ ਕਿਸਾਨ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਸ਼-ਹੀ-ਦ ਹੋ ਚੁੱਕੇ ਹਨ।

ਇਨ੍ਹਾਂ ਦੀ ਕੁ-ਰ-ਬਾ-ਨੀ ਨੂੰ ਯਾਦ ਕਰਦੇ ਹੋਏ ਇਨ੍ਹਾਂ ਦੇ ਪਰਿਵਾਰਾਂ ਦੀ ਮਾਲੀ ਮੱਦਦ ਬਹੁਤ ਸਾਰੇ ਹਿੰਮਤੀ ਲੋਕਾਂ ਵੱਲੋਂ ਕੀਤੀ ਜਾ ਚੁੱਕੀ ਹੈ। ਇਸੇ ਦੌਰਾਨ ਇਕ ਹੋਰ ਵੈਲਫੇਅਰ ਕਲੱਬ ਵੱਲੋਂ ਇਨ੍ਹਾਂ ਸ਼-ਹੀ-ਦਾਂ ਦੇ ਪਰਿਵਾਰਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪ੍ਰਾਪਤ ਹੋ ਰਹੀ ਜਾਣਕਾਰੀ ਅਨੁਸਾਰ ਸਾਂਝ ਐਂਡ ਬਾਜਵਾ ਐੱਨ ਆਰ ਆਈ ਵੈਲਫੇਅਰ ਕਲੱਬ ਨੱਥੂ ਚਾਹਲ ਦੀ ਟੀਮ ਵੱਲੋਂ ਇਕ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਇਸ ਖੇਤੀ ਅੰਦੋਲਨ ਦੀ ਖਾਤਿਰ ਸ਼-ਹੀ-ਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਕੀਤੀ ਜਾਵੇਗੀ।

ਇਸ ਮਦਦ ਵਾਸਤੇ ਵੈਲਫੇਅਰ ਕਲੱਬ ਨੱਥੂ ਚਾਹਲ ਦੀ ਟੀਮ ਵੱਲੋਂ ਦਿੱਲੀ ਦੀ ਸਰਹੱਦ ਉੱਪਰ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਦੀ ਸ਼ੁਰੂਆਤ 21 ਜਨਵਰੀ 2021 ਨੂੰ ਕਰ ਦਿੱਤੀ ਜਾਵੇਗੀ ਜਿਸ ਵਿੱਚ ਚੋਟੀ ਦੀਆਂ 8 ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਨ੍ਹਾਂ ਮੈਚਾਂ ਵਿੱਚੋਂ ਜੇਤੂ ਰਹਿਣ ਵਾਲੇ ਖਿਡਾਰੀ ਅਤੇ ਟੀਮਾਂ ਨੂੰ ਇਨਾਮਾਂ ਦੇ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਕਬੱਡੀ ਕੱਪ ਦੇ ਵਿਚ ਆਉਣ ਵਾਲੇ ਖਿਡਾਰੀਆਂ ਵਾਸਤੇ ਰਹਿਣ ਲਈ ਅਤੇ ਖਾਣ-ਪੀਣ ਵਾਸਤੇ ਉਚਿਤ ਪ੍ਰਬੰਧ ਵੈਲਫੇਅਰ ਕਲੱਬ ਵੱਲੋਂ ਕੀਤੇ ਗਏ ਹਨ।

ਦੱਸਣਯੋਗ ਹੈ ਕਿ ਕਿਸਾਨ ਬੀਤੇ ਕਾਫੀ ਲੰਬੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਨੂੰ ਘੇਰ ਕੇ ਆਪਣਾ ਰੋਸ ਪ੍ਰਦਰਸ਼ਨ ਜਤਾ ਰਹੇ ਹਨ। ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀਆਂ ਹੁਣ ਤੱਕ ਕਈ ਬੈਠਕਾਂ ਹੋ ਚੁੱਕੀਆਂ ਹਨ ਪਰ ਇਹਨਾਂ ਵਿੱਚ ਇਸ ਖੇਤੀ ਅੰਦੋਲਨ ਦੇ ਮਸਲੇ ਦਾ ਹੱਲ ਨਜ਼ਰ ਨਹੀਂ ਆਇਆ। 19 ਜਨਵਰੀ ਨੂੰ ਕੀਤੀ ਜਾਣ ਵਾਲੀ ਮੀਟਿੰਗ ਰੱਦ ਕਰਕੇ ਹੁਣ 20 ਜਨਵਰੀ ਨੂੰ ਕੀਤੀ ਜਾਵੇਗੀ। ਇਹ ਮੀਟਿੰਗ ਵਿਗਿਆਨ ਭਵਨ ਦੇ ਵਿੱਚ ਦੁਪਹਿਰ 2 ਵਜੇ ਸੱਦੀ ਗਈ ਹੈ ਜਿਸ ਵਿਚ 40 ਦੇ ਕਰੀਬ ਕਿਸਾਨ ਆਗੂ ਸ਼ਾਮਲ ਹੋਣ ਦੇ ਲਈ ਆਉਣਗੇ।

Check Also

ਮਸ਼ਹੂਰ ਅਦਾਕਾਰਾ ਨਾਲ ਵਾਪਰਿਆ ਭਿਆਨਕ ਹਾਦਸਾ , ਪ੍ਰਸ਼ੰਸਕਾਂ ਨੂੰ ਕਿਹਾ ਅਰਦਾਸਾਂ ਕਰੋ

ਆਈ ਤਾਜਾ ਵੱਡੀ ਖਬਰ  ਹਰੇਕ ਕਲਾਕਾਰ ਇਹ ਕੋਸ਼ਿਸ਼ ਕਰਦਾ ਹੈ ਕਿ ਉਹ ਆਪਣੀ ਅਦਾਕਾਰੀ ਦੇ …