ਸੁਸ਼ਾਂਤ ਦੇ ਪ੍ਰੀਵਾਰ ਤੇ ਹੁਣ ਪੈ ਗਈ ਵੱਡੀ ਬਿਪਤਾ
ਇੱਕ ਦੇ ਬਾਅਦ ਇੱਕ ਸਿਲਸਿਲੇਵਾਰ ਤਰੀਕੇ ਦੇ ਨਾਲ ਦੁੱਖ ਭਰੀਆ ਖਬਰਾਂ ਦੇਖਣ ਅਤੇ ਸੁਣਨ ਵਿਚ ਮਿਲ ਰਹੀਆਂ ਹਨ। ਬੀਤੇ ਦਿਨੀਂ ਧਾਰਮਿਕ, ਰਾਜਨੀਤਿਕ, ਖੇਡ ਜਗਤ ,ਸਾਹਿਤ, ਕਲਾ ਅਤੇ ਫ਼ਿਲਮੀ ਜਗਤ ਵਿੱਚੋਂ ਕਈ ਮਸ਼ਹੂਰ ਹਸਤੀਆਂ ਸਾਡੇ ਲਈ ਬੀਤਿਆ ਹੋਇਆ ਕੱਲ ਬਣ ਗਈਆਂ। ਮਰਹੂਮ ਫਿਲਮ ਅਭਿਨੇਤਾ ਸੁਸ਼ਾਂਤ ਸਿੰਘ ਦੀ ਮੌਤ ਦੇ ਸਦਮੇ ਤੋਂ ਪਰਿਵਾਰ ਬਾਹਰ ਵੀ ਨਹੀਂ ਨਿੱਕਲ ਪਾਇਆ , ਕਿ ਉਸ ਪਰਿਵਾਰ ਤੇ ਇਕ ਹੋਰ ਮੁਸੀਬਤ ਆ ਗਈ ਹੈ।
ਸੁਸ਼ਾਂਤ ਸਿੰਘ ਤੇ ਚਚੇਰੇ ਭਰਾ ਨੂੰ ਵੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।ਮਿਲੀ ਜਾਣਕਾਰੀ ਅਨੁਸਾਰ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੇ ਚਚੇਰੇ ਭਰਾ ਅਤੇ ਬਿਹਾਰ ਦੇ ਸੁਪੌਲ ਜ਼ਿਲੇ ਦੇ ਭਾਜਪਾ ਵਿਧਾਇਕ ਉਮੀਦਵਾਰ ਨੀਰਜ ਸਿੰਘ ਬਬਲੂ ਬੀਤੇ ਦਿਨੀਂ ਛਾਤੀ ਦਰਦ ਦੀ ਸ਼ਕਾਇਤ ਹੋਈ ਸੀ।ਮਿਲੀ ਜਾਣਕਾਰੀ ਮੁਤਾਬਕ ਨੀਰਜ ਨੂੰ ਦਿਲ ਦਾ ਦੌਰਾ ਪਿਆ ਹੈ। ਨੀਰਜ ਸਿੰਘ ਬਬਲੂ ਨੂੰ ਸਥਾਨਕ ਡਾਕਟਰਾਂ ਨੇ ਪਟਨਾ ਰੈਫਰ ਕਰ ਦਿੱਤਾ ਹੈ। ਜਿਸ ਨੂੰ ਪਟਨਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਫ਼ਿਲਹਾਲ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਨੀਰਜ ਹਸਪਤਾਲ ਵਿੱਚ ਹੈ ਤੇ ਉਸ ਦਾ ਇਲਾਜ ਚੱਲ ਰਿਹਾ ਹੈ। ਦੱਸ ਦਈਏ ਕਿ ਭਾਜਪਾ ਵਿਧਾਇਕ ਨੀਰਜ ਸਿੰਘ ਨੇ ਸੁਸ਼ਾਂਤ ਸਿੰਘ ਮੌਤ ਮਾਮਲੇ ਵਿੱਚ ਆਵਾਜ਼ ਚੁੱਕੀ ਸੀ।ਉਨ੍ਹਾਂ ਨੇ ਕਈ ਵਾਰ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਵਿਅਕਤੀਗਤ ਰੂਪ ਨਾਲ ਇਸ ਮਾਮਲੇ ਦੀ ਜਾਂਚ ਸੀ ਬੀ ਆਈ ਤੋਂ ਕਰਵਾਉਣ ਦੀ ਮੰਗ ਵੀ ਕੀਤੀ ਸੀ।
ਬਿਹਾਰ ਦੇ ਵਿੱਚ ਤਿੰਨ ਪੜਾਵਾਂ ਵਿੱਚ ਹੁਣ ਚੋਣਾਂ ਹੋਣਗੀਆਂ। ਪਹਿਲੇ ਪੜਾਅ ਵਿੱਚ 28 ਅਕਤੂਬਰ ਨੂੰ 71 ਸੀਟਾਂ ਤੇ, ਦੂਜੇ ਪੜਾਅ ਤਹਿਤ 3 ਨਵੰਬਰ ਨੂੰ 94 ਸੀਟਾਂ ਤੇ, 7 ਨਵੰਬਰ ਨੂੰ ਤੀਜੇ ਪੜਾਅ ਵਿੱਚ 78 ਸੀਟਾਂ ਤੇ ਵੋਟਿੰਗ ਹੋਵੇਗੀ। 10 ਨਵੰਬਰ ਨੂੰ ਗਿਣਤੀ ਹੋਵੇਗੀ ਤੇ ਨਤੀਜੇ ਵੀ ਸਾਹਮਣੇ ਆਉਣਗੇ। ਬਿਹਾਰ ਵਿਚ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ 35 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।
ਇਸ ਸੂਚੀ ਵਿਚ ਸੁਸ਼ਾਂਤ ਸਿੰਘ ਰਾਜਪੂਤ ਦੇ ਚਚੇਰੇ ਭਰਾ ਨੀਰਜ ਬੱਬਲੂ ਨੂੰ ਵੀ ਟਿਕਟ ਦਿੱਤੀ ਗਈ ਹੈ। ਨੀਰਜ ਸਿੰਘ ਇਸ ਸੀਟ ਤੋਂ ਤਿੰਨ ਵਾਰ ਵਿਧਾਇਕ ਰਹੇ ਹਨ। ਨੀਰਜ ਨੂੰ ਛਾਤਾਪੁਰ ਵਿਧਾਨ ਸਭਾ ਤੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …