Breaking News

ਦੇਖੋ ਕਿੰਨੀ ਜਾਇਦਾਦ ਦੇ ਮਾਲਕ ਨੇ ਪ੍ਰਧਾਨ ਮੰਤਰੀ ਮੋਦੀ – ਬੈਂਕ ਬੈਲੇਂਸ ਅਤੇ ਪੂਰੀ ਸੰਪਤੀ ਦਾ ਤਾਜਾ ਵੇਰਵਾ

ਬੈਂਕ ਬੈਲੇਂਸ ਅਤੇ ਪੂਰੀ ਸੰਪਤੀ ਦਾ ਤਾਜਾ ਵੇਰਵਾ

ਬਹੁਤ ਸਾਰੇ ਦੇਸ਼ਾਂ ਦਾ ਮੁਖੀ ਉਥੋਂ ਦਾ ਪ੍ਰਧਾਨ ਮੰਤਰੀ ਹੁੰਦਾ ਹੈ। ਜੋ ਆਪਣੇ ਦੇਸ਼ ਦੀ ਸਾਰੀ ਵਾਗਡੋਰ ਸੰਭਾਲਦਾ ਹੈ।ਜਨਤਾ ਉਸ ਦੁਆਰਾ ਲਾਗੂ ਕੀਤੇ ਗਏ ਫੈਸਲੇ ਦਾ ਸਤਿਕਾਰ ਕਰਦੀ ਹੈ। ਕਿਉਂਕਿ ਉਹ ਲੋਕਾਂ ਦਾ ਹੀ ਰਾਜ ਹੁੰਦਾ ਹੈ ਤੇ ਲੋਕਾਂ ਦੁਆਰਾ ਚੁਣਿਆ ਗਿਆ ਹੁੰਦਾ ਹੈ। ਪਰ ਬਹੁਤ ਸਾਰੇ ਪ੍ਰਧਾਨ ਮੰਤਰੀ ਇਸ ਤਰਾਂ ਦੇ ਹੁੰਦੇ ਨੇ ਜਿਨ੍ਹਾਂ ਦੀ ਬੈਂਕ ਬੈਂਲੇਸ ਤੇ ਸੰਪੱਤੀ ਬਾਰੇ ਪੂਰੀ ਜਾਣਕਾਰੀ ਨਹੀਂ ਹੁੰਦੀ।

ਨਾ ਹੀ ਇਹ ਪਤਾ ਹੁੰਦਾ ਹੈ ਕਿ ਉਸ ਕੋਲ ਕਿੰਨੀ ਜਾਇਦਾਦ ਹੈ। ਅੱਜ ਤੁਹਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੈਂਕ ਬੈਲੰਸ ਤੇ ਪੂਰੀ ਸੰਪੱਤੀ ਤੇ ਕਿੰਨੀ ਜਾਇਦਾਦ ਦੇ ਮਾਲਕ ਹਨ ਦੀ ਜਾਣਕਾਰੀ ਦਿੱਤੀ ਜਾਵੇਗੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2.85 ਕਰੋੜ ਰੁਪਏ ਦੀ ਚੱਲ ਅਚੱਲ ਸੰਪਤੀ ਹੈ। ਦਰਅਸਲ ਹੁਣ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਸਾਰੇ ਮੰਤਰੀ ਮੰਡਲ ਨੇ ਜਾਇਦਾਦ ਘੋਸ਼ਿਤ ਕਰਨਾ ਲਾਜ਼ਮੀ ਹੋ ਗਿਆ ਹੈ।

ਪ੍ਰਧਾਨ ਮੰਤਰੀ ਮੋਦੀ ਦੀ ਦੌਲਤ ਬੈਂਕ ,ਡਾਕਘਰ ਅਤੇ ਕੁਝ ਹੋਰ ਸੁਰੱਖਿਅਤ ਥਾਵਾਂ ਤੇ ਨਿਵੇਸ਼ ਤੋਂ ਵਧੀ ਹੈ।ਉਨ੍ਹਾਂ ਨੂੰ ਬੈਂਕਾਂ ਵਿਚ ਜਮ੍ਹਾਂ ਰਾਸ਼ੀ ਤੋ 3.3 ਲੱਖ ਰਿਟਰਨ ਪ੍ਰਾਪਤ ਹੋਏ ਹਨ।ਪ੍ਰਧਾਨ ਮੰਤਰੀ ਕੋਲ ਕੁੱਲ ਚੱਲ ਜਾਇਦਾਦ ਇਕ ਕਰੋੜ 75 ਲੱਖ 63 ਹਜ਼ਾਰ 618 ਰੁਪਏ ਹੈ। 30 ਜੂਨ ਤਕ ਉਹਨਾਂ ਕੋਲ ਸਿਰਫ 38 ਹਜ਼ਾਰ 450 ਰੁਪਏ ਦੀ ਨਗਦੀ ਸੀ। ਜੀਵਨ ਬੀਮਾ ਪਾਲਿਸੀ ਵਿੱਚ 1 ਲੱਖ 50 ਹਜ਼ਾਰ957 ਰੁਪਏ ਅਤੇ ਟੈਕਸ ਬਚਾਉਣ ਵਾਲੇ ਇਨਫ਼ਰਾ ਬਾਂਡ ਲਈ 20 ਹਜ਼ਾਰ ਰੁਪਏ ਲੱਗੇ ਹਨ।ਪਿਛਲੇ ਸਾਲ ਦੇ ਮੁਕਾਬਲੇ ਚੱਲ ਜਾਇਦਾਦ ਵਿੱਚ 26.26 ਫੀਸਦੀ ਦਾ ਵਾਧਾ ਹੋਇਆ ਹੈ।

ਗਾਂਧੀਨਗਰ ਦੇ ਸੈਕਟਰ 1 ਵਿੱਚ 35 31 ਵਰਗ ਫੁੱਟ ਦਾ ਪਲਾਟ ਹੈ। ਜਿਸ ਦੀ ਕੀਮਤ 1.1ਕਰੋੜ ਹੈ। ਪ੍ਰਧਾਨ ਮੰਤਰੀ ਕੋਲ ਸੋਨੇ ਦੀਆਂ ਚਾਰ ਹੁੰਦੀਆਂ ਹਨ ਜਿਨ੍ਹਾਂ ਦੀ ਕੀਮਤ 1.5 ਲੱਖ ਰੁਪਏ ਹੈ। ਪ੍ਰਧਾਨ ਮੰਤਰੀ ਮੋਦੀ ਤੇ ਕੋਈ ਕਰਜ਼ਾ ਨਹੀਂ ਹੈ ਤੇ ਨਾ ਹੀ ਉਨਾਂ ਕੋਲ ਕੋਈ ਪ੍ਰਾਈਵੇਟ ਕਾਰ ਹੈ। 30 ਜੂਨ 2020 ਤੱਕ ਪ੍ਰਧਾਨ ਮੰਤਰੀ ਮੋਦੀ ਦੀ ਦੌਲਤ ਵਿੱਚ 36 ਲੱਖ ਰੁਪਏ ਦਾ ਵਾਧਾ ਹੋਇਆ ਹੈ । ਖੁਦ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਜਾਇਦਾਦ ਘੋਸ਼ਿਤ ਕੀਤੀ ਹੈ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …