Breaking News

ਸਾਵਧਾਨ – ਪੰਜਾਬ ਦੇ ਮੌਸਮ ਦੇ ਬਾਰੇ ਆਈ ਤਾਜਾ ਵੱਡੀ ਇਹ ਅਪਡੇਟ, ਹੋ ਜਾਵੋ ਤਿਆਰ

ਪੰਜਾਬ ਦੇ ਮੌਸਮ ਦੇ ਬਾਰੇ ਆਈ ਤਾਜਾ ਵੱਡੀ ਇਹ ਅਪਡੇਟ

ਇਸ ਸਾਲ ਮੌਨਸੂਨ ਨੇ ਬਰਸਾਤਾਂ ਦਾ ਏਨਾ ਜਲਵਾ ਨਹੀਂ ਦਿਖਾਇਆ ਜਿਨ੍ਹਾਂ ਅਨੁਮਾਨ ਲਗਾਇਆ ਜਾ ਰਿਹਾ ਸੀ। ਪੰਜਾਬ ਚ ਵੀ ਬਰਸਾਤ ਏਨੀ ਜਿਆਦਾ ਮਾਤਰਾ ਵਿਚ ਦੇਖਣ ਨੂੰ ਨਹੀਂ ਮਿਲ ਸਕੀ। 2 ਅਕਤੂਬਰ ਨੂੰ ਮੌਨਸੂਨ ਦੀ ਸਮਾਪਤੀ ਹੋ ਚੁਕੀ ਹੈ। ਅਤੇ ਹੁਣ ਮੀਂਹ ਦੀ ਘਟ ਹੀ ਉਮੀਦ ਕੀਤੀ ਜਾ ਸਕਦੀ ਹੈ। ਹੁਣ ਆਉਣ ਵਾਲੇ ਮੌਸਮ ਦੇ ਬਾਰੇ ਵਿਚ ਮੌਸਮ ਵਿਗਿਆਨੀਆਂ ਨੇ ਵੱਡਾ ਦਾਵਾ ਕੀਤਾ ਹੈ।

ਇਸ ਸਾਲ ਆਮ ਨਾਲੋਂ ਕਿਤੇ ਜਿਆਦਾ ਠੰਢ ਪੈਣ ਦੀ ਉਮੀਦ ਜਤਾਈ ਜਾ ਰਹੀ ਹੈ। ਕਿਓੰਕੇ ਮੌਸਮ ਵਿਭਾਗ ਨੇ ਅਨੁਮਾਨ ਲਗਾਇਆ ਹੈ ਕੇ’ ਲਾ ਨੀਨਾ’ ਦੇ ਹਾਲਤ ਬਣ ਰਹੇ ਹਨ। ਜਿਸਦਾ ਕਰਕੇ ਇਸ ਵਾਰ ਸਰਦੀ ਲੰਮਬੀ ਜਾ ਸਕਦੀ ਹੈ ਅਤੇ ਸਰਦੀਆਂ ਦਾ ਮੌਸਮ ਜਿਆਦਾ ਸਮਾਂ ਰਹਿਣ ਦੀ ਪੂਰੀ ਉਮੀਦ ਬਣ ਰਹੀ ਹੈ। ਇਸ ਦੇ ਨਾਲ ਹੀ ਇਸਵਾਰ ਕੜਾਕੇ ਦੀ ਸਰਦੀ ਪਵੇਗੀ। ਇਸ ਵਾਰ ਮਾਨਸੂਨ ਦੀ ਵਿਦਾਇਗੀ ਕੁਝ ਸਮਾਂ ਪਹਿਲਾਂ ਹੀ ਹੋ ਗਈ ਹੈ

ਪਿੱਛਲੇ ਸਾਲ 10 ਅਕਤੂਬਰ ਤਕ ਮੌਨਸੂਨ ਚਲਿਆ ਸੀ ਪਰ ਇਸ ਸਾਲ 2 ਅਕਤੂਬਰ ਨੂੰ ਹੀ ਵਿਦਾਇਗੀ ਹੋ ਗਈ ਹੈ। ਅਜਿਹੇ ਹਾਲਾਤਾਂ ਦੇ ਵਿਚ ਠੰਢ ਦਾ ਪਹਿਲਾਂ ਆਉਣਾ ਸੁਭਾਵਿਕ ਹੀ ਹੈ ਆਉਣ ਵਾਲੇ 10 -12 ਦਿਨਾਂ ਦੇ ਵਿਚ ਪੰਜਾਬ ਵਿਚ ਠੰਢ ਆਪਣਾ ਜਲਵਾ ਦਿਖਾਉਣਾ ਸ਼ੁਰੂ ਕਰ ਦਵੇਗੀ। ਅਤੇ ਤਾਪਮਾਨ ਘਟਨਾ ਸ਼ੁਰੂ ਹੋ ਜਾਵੇਗਾ। ਅਜਿਹੇ ਵਿਚ ਇਹ ਕਹਿਣਾ ਠੀਕ ਹੋਵੇਗਾ ਕੇ ਹੁਣ ਗਰਮੀਆਂ ਦਾ ਸਮਾਂ ਲੰਘ ਗਿਆ ਹੈ ਅਤੇ ਸਰਦੀਆਂ ਦੀ ਸ਼ੁਰੂਆਤ ਹੋ ਗਈ ਹੈ।

ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਤੁਹਾਨੂੰ ਸਹੀ ਜਾਣਕਾਰੀ ਉਪਲੱਭਧ ਕਰਾਈ ਜਾਵੇ ਪਰ ਕਈ ਵਾਰ ਮੌਸਮ ਆਪਣੀ ਰੂਪ ਰੇਖਾ ਬਦਲ ਲੈਂਦਾ ਹੈ ਜਿਸ ਨਾਲ ਸਾਰੇ ਲਗਾਏ ਹੋਏ ਅਨੁਮਾਨ ਸਹੀ ਸਾਬਤ ਨਹੀ ਹੋ ਪਾਉਂਦੇ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …