Breaking News

ਪੰਜਾਬ ਚ ਇਥੇ ਕਰਫਿਊ ਅਤੇ ਲਾਕ ਡਾਊਨ ਬਾਰੇ ਨਵੇਂ ਹੁਕਮ ਹੋਏ ਲਾਗੂ

ਆਈ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਦੀ ਤੇਜੀ ਨੂੰ ਦੇਖ ਕੇ ਸਾਰੇ ਪਾਸੇ ਹੀ ਕਈ ਤਰਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ। ਪੰਜਾਬ ਚ ਵੀ ਪੰਜਾਬ ਸਰਕਾਰ ਦੁਆਰਾ ਕਈ ਤਰਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ। ਪੰਜਾਬ ਦੇ ਵਿਚ ਕੋਰੋਨਾ ਨੂੰ ਠੱਲ ਪਾਉਣ ਲਈ ਪਹਿਲਾਂ ਕਰਫਿਊ ਲਗਾਇਆ ਗਿਆ ਸੀ ਜੋ ਕੇ ਕਈ ਦਿਨਾਂ ਤੱਕ ਚਲਦਾ ਰਿਹਾ ਸੀ ਫਿਰ ਪੰਜਾਬ ਸਰਕਾਰ ਨੇ ਕਰਫਿਊ ਸਿਰਫ ਵੀਕ ਐਂਡ ਦਾ ਹੀ ਰਹਿਣ ਦਿੱਤਾ ਸੀ ਜਿਸ ਨੂੰ ਵੀ ਪਿਛਲੇ ਦਿਨੀ ਹਟਾ ਦਿੱਤਾ ਗਿਆ ਹੈ।

ਜ਼ਿਲ੍ਹਾ ਮੈਜਿਸਟ੍ਰੇਟ ਤਰਨਤਾਰਨ ਕੁਲਵੰਤ ਸਿੰਘ ਨੇ ਧਾਰਾ 144 ਤਹਿਤ ਕੋਵਿਡ-19 ਦੇ ਮੱਦੇਨਜ਼ਰ ਅਨਲਾਕ 5.0 ਤਹਿਤ ਸੋਧੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਹੁਕਮਾਂ ਅਨੁਸਾਰ ਨੋਟੀਫਾਈ ਕੀਤੇ ਗਏ ਕੋਨਟੇਟਮੈਂਟ ਜੋਨ ਅੰਦਰ 31 ਅਕਤੂਬਰ 2020 ਤੱਕ ਤਾਲਾਬੰਦੀ ਬੰ ਦਿ ਸ਼ਾਂ ਜਾਰੀ ਰਹਿਣਗੀਆਂ। ਜਦ ਕਿ ਕੋਨਟੇਨਮੈਂਟ ਜੋਨ ਤੋਂ ਬਾਹਰ ਰਾਤ ਦਾ ਕਰਫ਼ਿਊ ਅਤੇ ਐਤਵਾਰ ਦੀ ਤਾਲਾਬੰਦੀ ਨੂੰ ਹਟਾ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਕੋਨਟੇਨਮੈਂਟ ਜੋਨ ਤੋਂ ਬਾਹਰ ਦੁਕਾਨਾਂ ਆਦਿ ਦੇ ਖੁੱਲ੍ਹਣ ਬੰਦ ਹੋਣ ‘ਤੇ ਵੀ ਹੁਣ ਕੋਈ ਬੰ ਦਿ – ਸ਼ ਨਹੀਂ ਹੋਵੇਗੀ। ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਅਨੁਸਾਰ ਹੁਣ ਜ਼ਿਲ੍ਹੇ ‘ਚ ਵਿਆਹ ਤੇ ਸਸਕਾਰ ਮੌਕੇ ਵਿਅਕਤੀਆਂ ਦੇ ਸ਼ਾਮਲ ਹੋਣ ਦੀ ਹੱਦ ਵਧਾ ਕੇ 100 ਕਰ ਦਿੱਤੀ ਹੈ। ਇਸ ਦੇ ਨਾਲ ਹੀ ਕਾਰ ‘ਚ ਤਿੰਨ ਵਿਅਕਤੀਆਂ ਦੇ ਸਵਾਰ ਹੋਣ ਅਤੇ ਬੱਸਾਂ ਵਿਚ 50 ਫੀਸਦੀ ਸਵਾਰੀਆਂ ਦੀ ਸਮਰੱਥਾ ਵਿਚ ਵੀ ਢਿੱਲ ਦੇ ਦਿੱਤੀ ਹੈ ਬਸ਼ਰਤੇ ਸਫ਼ਰ ਦੌਰਾਨ ਤਾਕੀਆਂ ਖੁੱਲੀਆਂ ਹੋਣ ਅਤੇ ਯਾਤਰੀਆਂ ਦੇ ਮਾਸਕ ਪਾਇਆ ਹੋਵੇ। ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਮਾਸਕ ਪਹਿਨਣ ਦੀ ਲਾਜ਼ਮੀ ਸ਼ਰਤ ਦੀ ਉ ਲੰ ਘ – ਣਾ ਕਰਨ ਵਾਲਿਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇਗੀ।

ਹੁਣ ਪੰਜਾਬ ਚ ਰੋਜਾਨਾ ਕੋਰੋਨਾ ਦੇ ਪੌਜੇਟਿਵ ਕੇਸਾਂ ਦੇ ਵਿਚ ਕਮੀ ਆ ਰਹੀ ਹੈ ਜੋ ਕੇ ਇੱਕ ਵੱਡੀ ਰਾਹਤ ਦੀ ਗਲ੍ਹ ਹੈ ਇਸਦੇ ਨਾਲ ਹੀ ਹੁਣ ਪੰਜਾਬ ਚ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਿਚ ਵੀ ਵਾਧਾ ਹੋ ਰਿਹਾ ਹੈ ਉਮੀਦ ਕੀਤੀ ਜਾ ਰਹੀ ਹੈ ਕੇ ਹੁਣ ਜਲਦੀ ਹੀ ਪਰਮਾਤਮਾ ਨੇ ਕਿਰਪਾ ਕੀਤੀ ਤਾਂ ਸਭ ਕੁਝ ਪਹਿਲਾਂ ਵਾਂਗ ਠੀਕ ਹੋ ਜਾਵੇਗਾ।

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …