ਆਈ ਤਾਜਾ ਵੱਡੀ ਖਬਰ
ਦੇਸ਼ ਵਿਚ ਬਰਸਾਤ ਨਾ ਹੋਣ ਕਾਰਨ ਲੋਕਾਂ ਨੂੰ ਭਿ-ਆ-ਨ-ਕ ਗਰਮੀ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉਥੇ ਹੀ ਲੋਕਾਂ ਨੂੰ ਬਿਜਲੀ ਦੀ ਸਪਲਾਈ ਪ੍ਰਭਾਵਤ ਹੋਣ ਨਾਲ ਵੀ ਕਈ ਮੁਸ਼ਕਿਲਾਂ ਦਰਪੇਸ਼ ਆਈਆਂ ਹਨ ਅਤੇ ਕਈ ਕਾਰੋਬਾਰ ਵੀ ਇਸ ਬਿਜਲੀ ਦੇ ਕਾਰਨ ਠੱਪ ਹੋ ਗਏ। ਪਰ ਕੁਛ ਦਿਨਾਂ ਤੋਂ ਹੋਣ ਵਾਲੀ ਇਸ ਬਰਸਾਤ ਨਾਲ ਸਮੱਸਿਆ ਵਿੱਚ ਰਾਹਤ ਵੇਖੀ ਜਾ ਰਹੀ ਹੈ। ਜਿਸ ਨਾਲ ਉਦਯੋਗ ਜਗਤ ਵਿੱਚ ਵੀ ਮੁੜ ਤੋਂ ਕੰਮ ਦੀ ਚਾਲ ਬਣ ਚੁੱਕੀ ਹੈ। ਬਰਸਾਤ ਹੋਣ ਨਾਲ ਜਿੱਥੇ ਲੋਕਾਂ ਨੂੰ ਭਾਰੀ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਇਹ ਬਰਸਾਤ ਬੀਜੀ ਗਈ ਝੋਨੇ ਦੀ ਫਸਲ ਲਈ ਲਾਹੇਵੰਦ ਸਾਬਤ ਹੋ ਰਹੀ ਹੈ।
ਹੁਣ ਇੱਥੇ ਅਸਮਾਨੀ ਬਿਜਲੀ ਪੈਣ ਨਾਲ ਹੋਈਆਂ 7 ਮੌਤਾਂ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਜਿੱਥੇ ਪੰਜਾਬ ਵਿੱਚ ਬਹੁਤ ਜਗ੍ਹਾ ਉਪਰ ਬਰਸਾਤ ਅਤੇ ਅਸਮਾਨੀ ਬਿਜਲੀ ਨਾਲ ਕਈ ਘਟਨਾਵਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਉੱਥੇ ਹੀ ਹੁਣ ਬਿਹਾਰ ਤੋਂ ਸਾਹਮਣੇ ਆਈ ਖਬਰ ਵਿਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਬਿਹਾਰ ਦੇ ਵੱਖ-ਵੱਖ ਖੇਤਰਾਂ ਵਿਚ ਹੋਈਆਂ ਘਟਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ ਜਿਥੇ ਬਾਂਕਾ ਵਿਚ ਬਿਜਲੀ ਡਿਗਣ ਦੀ ਪਹਿਲੀ ਘਟਨਾ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅਮਰਗੜ੍ਹ ਥਾਣਾ ਖੇਤਰ ਦੇ ਪਿੰਡ ਵਿੱਚ ਅਸਮਾਨੀ ਬਿਜਲੀ ਪੈਣ ਕਾਰਨ ਇੱਕ ਨਬਾਲਗ ਅਤੇ ਇੱਕ ਬਜ਼ੁਰਗ ਦੀ ਮੌਤ ਹੋ ਗਈ। ਇਸ ਤਰ੍ਹਾਂ ਹੀ ਪੰਦਰਵਾੜਾ ਥਾਣਾ ਖੇਤਰ ਦੇ ਅਧੀਨ ਆਉਂਦੇ ਪਿੰਡ ਵਿੱਚ ਇਕ 55 ਸਾਲਾ ਦੀ ਔਰਤ , ਅਤੇ ਇਕ ਹੋਰ ਪਿੰਡ ਦੇ ਪਿਓ-ਪੁੱਤਰ ਦੀ ਮੌਤ ਵੀ ਅਸਮਾਨੀ ਬਿਜਲੀ ਪੈਣ ਕਾਰਨ ਹੋ ਗਈ ਹੈ। ਇਹ ਪਿਉ ਪੁੱਤਰ ਉਸ ਸਮੇਂ ਅਸਮਾਨੀ ਬਿਜਲੀ ਦੀ ਚਪੇਟ ਵਿਚ ਆ ਗਏ ਜਦੋਂ ਗਊਆਂ ਨੂੰ ਚਰਾਉਣ ਲਈ ਖੇਤਾਂ ਵਿੱਚ ਗਏ ਹੋਏ ਸਨ।
ਉਸ ਸਮੇਂ ਬਰਸਾਤ ਤੋਂ ਬਚਣ ਲਈ ਇੱਕ ਦਰੱਖਤ ਦੇ ਹੇਠਾਂ ਇਹਨਾਂ ਵੱਲੋਂ ਮੌਸਮ ਦੇ ਸਹੀ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਇਸ ਘਟਨਾ ਕਾਰਨ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ 12 ਸਾਲਾਂ ਦਾ ਸੰਨੀ ਕੁਮਾਰ ਆਪਣੀਆਂ ਦੋ ਵਿਆਹੀਆਂ ਹੋਈਆਂ ਭੈਣਾਂ ਦਾ ਇਕਲੌਤਾ ਭਰਾ ਸੀ। ਇਸ ਤਰ੍ਹਾਂ ਹੀ ਧੁਰਾਇਆ ਥਾਣਾ ਖੇਤਰ ਦੇ ਦੋ ਵੱਖ ਵੱਖ ਪਿੰਡਾਂ ਵਿੱਚ ਵੀ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਹੈ। ਮੌਸਮ ਦੇ ਅਚਾਨਕ ਬਦਲਾਅ ਕਾਰਨ ਇਹ 7 ਮੌਤਾਂ ਹੋਈਆਂ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …