ਆਈ ਤਾਜਾ ਵੱਡੀ ਖਬਰ
ਸ਼ਰਾਰਤੀ ਅਨਸਰਾਂ ਵੱਲੋਂ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਸੁਣ ਕੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਨਸਾਨ ਨਾਲ ਸ਼ਰਾਰਤ ਕੀਤੀ ਜਾਵੇ ,ਇਹ ਅਸੀ ਮੰਨ ਸਕਦੇ ਹਾਂ। ਜੇ ਜੀਵਨ ਸੱਚ ਹੈ ਤਾਂ ਮੌਤ ਵੀ ਇੱਕ ਅਟਲ ਸੱਚ ਹੈ। ਜੇ ਇਨਸਾਨ ਦੇ ਉਸ ਅਸਲ ਘਰ ਨਾਲ ਸ਼ਰਾਰਤ ਕੀਤੀ ਜਾਵੇ,ਜਿੱਥੇ ਇਨਸਾਨ ਨੂੰ ਇਸ ਇਨਸਾਨੀ ਰੂਪ ਤੋਂ ਮੁਕਤੀ ਮਿਲਦੀ ਹੈ।ਅਜਿਹੇ ਮਾਮਲਿਆਂ ਨੂੰ ਸੁਣ ਕੇ ਬਹੁਤ ਹੈਰਾਨੀ ਹੁੰਦੀ ਹੈ।ਸਮਾਜ ਵਿੱਚ ਕੁਝ ਅਜਿਹੇ ਲੋਕ ਵੀ ਹਨ ਜੋ ਮੌਤ ਦੇ ਇਸ ਪਰਮ ਸੱਚ ਨੂੰ ਖੇਡ ਚ ਬਦਲਣ ਤੋਂ ਬਾਜ਼ ਨਹੀਂ ਆਉਂਦੇ।
ਅਜਿਹੀ ਹੀ ਘਟਨਾਂ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਹੈ ਸ਼ਮਸ਼ਾਨਘਾਟ ਦੇ ਦਾਨ ਪਾਤਰ ਨਾਲ। ਇਹ ਘਟਨਾ ਹੁਸ਼ਿਆਰਪੁਰ ਦੇ ਹਰਿਆਣਾ ਰੋਡ ਤੇ ਸਥਿਤ ਇਤਿਹਾਸਕ ਸ਼ਿਵ ਪੁਰੀ ਸ਼ਮਸ਼ਾਨਘਾਟ ਦੀ ਹੈ। ਜਿੱਥੇ ਸ਼ਮਸ਼ਾਨਘਾਟ ਦੇ ਬਾਹਰ ਲੱਗੇ ਦਾਨ ਪਾਤਰ ਨੂੰ ਖੋਲ੍ਹਣ ਤੇ ਉਸ ਵਿਚੋਂ ਅਜਿਹੀਆਂ ਚੀਜ਼ਾਂ ਵੇਖ ਕੇ ਲੋਕ ਹੈਰਾਂਨ ਰਹਿ ਗਏ, ਜਿਸ ਬਾਰੇ ਸੋਚ ਵੀ ਨਹੀ ਸਕਦੇ ਸੀ। ਸੰਤ ਨਗਰੀ ਅਤੇ ਛੋਟੀ ਕਾਂਸ਼ੀ ਦੇ ਨਾਂ ਨਾਲ ਜਾਣੀ ਜਾਂਦੀ ਇਹ ਸ਼ਮਸ਼ਾਨ ਘਾਟ, ਪੰਜਾਬ ਹੀ ਨਹੀਂ ਸਗੋਂ ਪੰਜਾਬ ਤੋਂ ਬਾਹਰ ਵੀ ਆਪਣੀ ਖਾਸ ਵਿਸ਼ੇਸ਼ਤਾਵਾਂ ਦੀ ਵਜਾ ਨਾਲ ਜਾਣੀ ਜਾਂਦੀ ਹੈ।
ਵੀਰਵਾਰ ਨੂੰ ਜਦੋਂ ਕਮੇਟੀ ਮੈਂਬਰਾਂ ਵੱਲੋਂ ਸਭ ਮੈਂਬਰਾਂ ਦੀ ਹਾਜ਼ਰੀ ਵਿੱਚ ਦਾਨ ਪਾਤਰ ਨੂੰ ਖੋਲ੍ਹਿਆ ਗਿਆ ਅਤੇ ਨਗਦੀ ਦੀ ਗਿਣਤੀ ਹੋਈ ਤਾਂ, ਗਿਣਨ ਵਾਲਿਆ ਦੀ ਨਜ਼ਰ ਚਮਚਮਾਉਂਦੇ ਹੋਏ ਨੋਟਾਂ ਤੇ ਪਈ ਤਾਂ, ਇਹ ਵੇਖਕੇ ਹੈਰਾਨ ਰਹਿ ਗਏ ਕਿ ਇਹ ਬੱਚਿਆਂ ਦੇ ਖੇਡਣ ਲਈ ਬਣੇ ਚੂਰਨ ਵਾਲੇ ਨੋਟ ਹਨ। ਸ਼ਰਾਰਤੀ ਅਨਸਰਾਂ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦੇਣਾ ਧਾਰਮਿਕ ਭਾਵਨਾਵਾਂ ਅਤੇ ਪਰੰਪਰਾਵਾਂ ਦੇ ਖਿਲਵਾੜ ਕਰਨ ਦੇ ਬਰਾਬਰ ਹੈ।
ਇਸ ਸ਼ਮਸ਼ਾਨਘਾਟ ਦੇ ਸੇਵਾਦਾਰ ਮਹੰਤ ਮਾਸਟਰ ਵਿਜੇ ਕੁਮਾਰ ਅਤੇ ਸੰਸਥਾ ਦੇ ਪ੍ਰਧਾਨ ਅਰੁਣ ਕੁਮਾਰ ਗੁਪਤਾ ਨੇ ਦੱਸਿਆ ਕਿ ਕੈਬਨਿਟ ਮੰਤਰੀ ਸੁੰਦਰਸ਼ਾਮ ਅਰੋੜਾ ਦੇ ਵਿਸ਼ੇਸ਼ ਯੋਗਦਾਨ ਅਤੇ ਦਾਨੀ ਸਜਣਾ ਦੀ ਸਹਾਇਤਾ ਨਾਲ ਸ਼ਮਸ਼ਾਨ ਘਾਟ ਦੇ ਸੁੰਦਰੀਕਰਨ ਦਾ ਕੰਮ ਚੱਲ ਰਿਹਾ ਹੈ।ਜਿੱਥੇ ਘੱਟ ਕੀਮਤ ਤੇ ਦਾਹ ਸੰਸਕਾਰ ਲਈ ਲੱਕੜਾਂ ਦਾ ਪ੍ਰਬੰਧ ,ਅਤੇ ਲੱਕੜੀ ਰੱਖਣ ਲਈ ਹਾਲ ਦੀ ਉਸਾਰੀ, ਹੱਡ ਰੱਖਣ ਲਈ ਵਿਸ਼ੇਸ਼ ਸਥਾਨ, ਸੰਦਰ ਡਿਊੜੀ ਦੇ ਉਸਾਰੀ ਦਾ ਕੰਮ ਚੱਲ ਰਿਹਾ ਹੈ । ਇਸ ਸਭ ਦੇ ਚੱਲਦੇ ਹੋਏ ਸ਼ਰਾਰਤੀ ਅਨਸਰਾਂ ਵੱਲੋਂ ਅਜੇਹੀ ਘਟਨਾਵਾਂ ਨੂੰ ਅੰਜ਼ਾਮ ਦੇਣਾ ਸ਼ਮਸ਼ਾਨਘਾਟ ਦਾ ਨਿਰਾਦਰ ਹੈ। ਇਸ ਘਟਨਾ ਦੀ ਸਾਰੀ ਕਮੇਟੀ ਵੱਲੋਂ ਸਖਤ ਨਿੰਦਾ ਕੀਤੀ ਗਈ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …