Breaking News

ਅਮਰੀਕਾ ਤੋਂ ਆਈ ਇਹ ਵੱਡੀ ਖਬਰ – ਪੰਜਾਬ ਚ ਛਾਈ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਪੰਜਾਬੀ ਵਿੱਚ ਇੱਕ ਕਵਿਤਾ ਹੈ ਜਿਸ ਦੀਆਂ ਸਤਰਾਂ ਹਨ ਕਿ – ਮਾਂ ਬੋਲੀ ਨੂੰ ਕਰੋ ਪਿਆਰ, ਸਦਾ ਕਰੋ ਇਸ ਦਾ ਸਤਿਕਾਰ, ਭਾਂਵੇ ਰਹੋ ਸਦਾ ਘਰ ਆਪਣੇ, ਭਾਵੇਂ ਰਹੋ ਸਮੁੰਦਰੋਂ ਪਾਰ। ਇਸ ਸਤਰਾਂ ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਨੇ ਜਿਨ੍ਹਾਂ ਵਿੱਚ ਪੰਜਾਬੀ ਮਾਂ ਬੋਲੀ ਨੂੰ ਪਿਆਰ, ਅਦਬ ਅਤੇ ਸਤਿਕਾਰ ਦੇਣ ਦੀ ਗੱਲ ਕੀਤੀ ਗਈ ਹੈ। ਪੰਜਾਬ ਦੇ ਵਿੱਚ ਅਤੇ ਕੁਝ ਵਿੱਦਿਅਕ ਅਦਾਰਿਆਂ ਵਿੱਚ ਪੰਜਾਬੀ ਮਾਂ ਬੋਲੀ ਬੋਲਣ ‘ਤੇ ਭਾਰੀ ਜੁਰਮਾਨੇ ਲਗਾਏ ਗਏ ਹਨ ਅਤੇ ਜੰਮੂ-ਕਸ਼ਮੀਰ ਵਿੱਚ ਵੀ ਪੰਜਾਬੀ ਭਾਸ਼ਾ ਦੇ ਖਾ- ਤ- ਮੇ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ।

ਪਰ ਪੰਜਾਬੀਆਂ ਦਾ ਉਸ ਵੇਲੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਸੱਤ ਸਮੁੰਦਰੋਂ ਪਾਰ ਇਕ ਖੁਸ਼ਖਬਰੀ ਸੁਣਨ ਨੂੰ ਮਿਲੀ। ਇਹ ਖੁਸ਼ਖਬਰੀ ਅਮਰੀਕਾ ਤੋਂ ਆ ਰਹੀ ਹੈ ਜਿੱਥੇ ਮਾਂ ਬੋਲੀ ਪੰਜਾਬੀ ਨੂੰ ਸਰਕਾਰੀ ਤੌਰ ਤੇ ਮਾਣ ਸਤਿਕਾਰ ਮਿਲਣਾ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ ਅਸੀਂ ਕੈਨੇਡਾ ਅਤੇ ਇੰਗਲੈਂਡ ਵਿਚ ਪੰਜਾਬੀ ਭਾਸ਼ਾ ਨੂੰ ਮਿਲਦੇ ਭਰਵੇਂ ਹੁੰਗਾਰੇ ਅਤੇ ਪਿਆਰ ਦੀਆਂ ਗੱਲਾਂ ਆਮ ਹੀ ਸੁਣਦੇ ਰਹੇ ਹਾਂ। ਪਰ ਹੁਣ ਅਮਰੀਕਾ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਮਿਲਣਾ ਸ਼ੁਰੂ ਹੋ ਗਿਆ ਹੈ।

ਪੰਜਾਬੀ ਬੋਲੀ ਨੂੰ ਇਹ ਮਾਣ ਸਤਿਕਾਰ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਹੋਣ ਜਾ ਰਹੀਆਂ 3 ਨਵੰਬਰ ਦੀਆਂ ਚੋਣਾਂ ਦੌਰਾਨ ਮਿਲਿਆ। ਜਿੱਥੇ ਬੈਲਟ ਪੇਪਰ ਉੱਪਰ ਨਿਸ਼ਾਨ ਲਗਾਉਣ ਤੋਂ ਬਾਅਦ ਇਕੱਠੇ ਕਰਨ ਲਈ ਵੱਖ-ਵੱਖ ਥਾਵਾਂ ‘ਤੇ ਰੱਖੇ ਗਏ ਅਧਿਕਾਰਿਤ ਬਕਸਿਆਂ ਉਪਰ ਪੰਜਾਬੀ ਮਾਂ ਬੋਲੀ ਵਿੱਚ ਵੀ ਜਾਣਕਾਰੀ ਲਿਖੀ ਗਈ ਹੈ। ਭਾਵੇਂ ਇਹ ਸਾਰਾ ਕੁਝ ਅਮਰੀਕਾ ਦੇ ਪੰਜਾਬੀਆਂ ਦੀ ਭਰਵੀਂ ਵਸੋਂ ਵਾਲੇ ਸ਼ਹਿਰ ਕੈਲੇਫੋਰਨੀਆ ਵਿੱਚ ਕੀਤਾ ਗਿਆ ਹੈ ਪਰ ਫਿਰ ਵੀ ਇਸ ਦੀ ਸਮੁੱਚੇ ਪੰਜਾਬੀ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ ਹੈ।

ਇਸ ਗੱਲ ਦਾ ਸਿਹਰਾ ਜੈਕਾਰਾ ਮੂਵਮੈਂਟ ਦੇ ਸਿਰ ਬੱਝਦਾ ਹੈ। ਇਸ ਦੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿੱਖ ਆਗੂ ਭਾਈ ਜਸਜੀਤ ਸਿੰਘ ਨੇ ਦੱਸਿਆ ਕਿ ਇਹ ਸੰਸਥਾ ਅਮਰੀਕਾ ਵਿਚ ਜੰਮੇ-ਪਲੇ ਨੌਜਵਾਨ ਲੜਕੇ-ਲੜਕੀਆਂ ਦੀ ਹੈ ਜੋ ਪੰਜਾਬੀ ਭਾਸ਼ਾ ਦੇ ਨਾਲ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਯੋਗ ਉਪਰਾਲੇ ਕਰਦੀ ਆ ਰਹੀ ਹੈ। ਇਸ ਤੋਂ ਪਹਿਲਾਂ ਇਹ ਗੱਲ ਵੀ ਯਾਦ ਰੱਖਣ ਯੋਗ ਹੈ ਕਿ ਕੈਲੀਫੋਰਨੀਆ ਪ੍ਰਾਂਤ ਦੇ ਟਰਾਂਸਪੋਰਟ ਵਿਭਾਗ ਨੇ ਡਰਾਈਵਰ ਲਾਇਸੈਂਸ ਬਣਾਉਣ ਵਾਸਤੇ ਲਈ ਜਾਂਦੀ ਲਿਖਤੀ ਪ੍ਰੀਖਿਆ ਪੰਜਾਬੀ ਵਿੱਚ ਪਹਿਲਾਂ ਤੋਂ ਹੀ ਪ੍ਰਵਾਨ ਕੀਤੀ ਹੋਈ ਹੈ। ਜਿਸ ਦਾ ਸਮੂਹ ਪੰਜਾਬੀ ਭਾਈਚਾਰੇ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ ਸੀ।

Check Also

ਖੁਸ਼ੀਆਂ ਬਦਲੀਆਂ ਮਾਤਮ ਚ , ਵਿਆਹ ਵਾਲੇ ਦਿਨ ਹੋਈ ਲਾੜੀ ਦੀ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਜਦੋਂ ਕਿਸੇ ਘਰ ਵਿੱਚ ਵਿਆਹ ਹੁੰਦਾ ਹੈ ਤਾਂ ਉਸ ਘਰ ਦੇ …