Breaking News

ਪੰਜਾਬ ਚ ਇਥੇ ਮੀਂਹ ਨੇ ਕਰਾਤੀ ਧੰਨ ਧੰਨ – ਦੇਖੋ ਆਉਣ ਵਾਲੇ ਮੌਸਮ ਦਾ ਤਾਜਾ ਹਾਲ

ਦੇਖੋ ਆਉਣ ਵਾਲੇ ਮੌਸਮ ਦਾ ਤਾਜਾ ਹਾਲ

ਫ਼ਿਰੋਜ਼ਪੁਰ – ਸਵੇਰ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਨੇ ਹਰ ਪਾਸੇ ਜਲ-ਥਲ ਕਰ ਦਿੱਤੀ ਹੈ। ਨੀਵੇਂ ਖੇਤਰਾਂ ਅਤੇ ਨੀਵੇਂ ਬਾਜ਼ਾਰਾਂ ‘ਚ ਪਾਣੀ ਭਰ ਜਾਣ ਕਰਕੇ ਕਿਧਰੇ ਨਿਕਾਸੀ ਨਾ ਹੋਣ ਕਰਕੇ ਪਾਣੀ ਲੋਕਾਂ ਦੇ ਘਰਾਂ ਅੰਦਰ ਵੜ ਜਾਣ ਦੀਆਂ ਖ਼ਬਰਾਂ ਹਨ। ਭਾਰੀ ਮੀਂਹ ਕਾਰਨ ਕਈ ਲੋਕਾਂ ਦੇ ਘਰਾਂ ਦੀਆਂ ਕੰਧਾਂ ਅਤੇ ਕਮਰੇ ਡਿੱਗ ਪੈਣ ਦੀਆਂ ਵੀ ਖ਼ਬਰਾਂ ਹਨ। ਰੁਕਣ ਦਾ ਨਾਂ ਨਾ ਲੈ ਰਹੇ ਇਸ ਮੀਂਹ ਨੇ ਲੋਕਾਂ ਦੀ ਤੋਬਾ-ਤੋਬਾ ਕਰਵਾ ਦਿੱਤੀ ਹੈ ਅਤੇ ਮੀਂਹ ਬੰਦ ਹੋਣ ਦੀਆਂ ਸਭ ਅਰਦਾਸਾਂ ਕਰਨ ਲੱਗੇ ਹਨ।

ਆਉਣ ਵਾਲੇ ਮੌਸਮ ਦਾ ਹਾਲ :-
ਪੱਛਮੀ ਪੰਜਾਬ ‘ਤੇ ਸਥਿਤ ਕਮਜ਼ੋਰ “ਘੱਟ ਦਬਾਅ” ਦੇ ਸਿਸਟਮ ਤੇ ਵੈਸਟਰਨ ਡਿਸਟਰਬੇਂਸ ਦੇ ਸਾਂਝੇ ਮੋਰਚੇ ਸਦਕਾ ਵੀਰਵਾਰ ਦੁਪਹਿਰ ਤੋਂ ਪੰਜਾਬ ਚ ਸ਼ੁਰੂ ਹੋਈਆਂ ਤਕੜੀਆਂ ਬਰਸਾਤੀ ਗਤੀਵਿਧੀਆਂ, ਪੱਛਮੀ ਮਾਲਵਾ ਜਾਣੀ ਕਿ ਫਾਜਿਲਕਾ, ਅਬੋਹਰ, ਫਿਰੋਜ਼ਪੁਰ, ਮੱਖੂ, ਜੀਰਾ, ਫਰੀਦਕੋਟ, ਮੁਕਤਸਰ, ਬਠਿੰਡਾ ਦੇ ਇਲਾਕਿਆਂ ਚ ਸਾਰੀ ਰਾਤੀ ਤੇ ਅੱਜ ਸਵੇਰ ਤੱਕ ਜਾਰੀ ਰਹੀਆਂ। ਤੇਜ਼ ਬਰਸਾਤਾਂ ਦੇ ਅਜਿਹੇ ਘੰਟਿਆਂਬੱਧੀ ਲੰਮੇ ਦੌਰ “ਘੱਟ ਦਬਾਅ” ਦੇ ਸਿਸਟਮ ਸਦਕਾ ਹੀ ਦੇਖੇ ਜਾਂਦੇ ਹਨ।

ਜਿਸ ਦੌਰਾਨ ਸਿਸਟਮ ਦੀ ਮੌਜੂਦਗੀ ਵਾਲੇ ਹਿੱਸਿਆਂ ਚ ਬੱਦਲਾਂ ਦੇ ਬਣਨ ਤੇ ਵਰ੍ਹਨ ਦਾ ਸਿਲਸਿਲਾ ਕਈ ਘੰਟਿਆਂ ਤੱਕ ਲਗਾਤਾਰ ਜਾਰੀ ਰਹਿੰਦਾ ਹੈ। ਸ਼ਨੀਵਾਰ ਤੱਕ ਉਪਰੋਕਤ ਲਿਖੇ ਭਾਗਾਂ ਤੇ ਬਾਕੀ ਸੂਬੇ ਦੇ ਜਿਆਦਾਤਰ ਭਾਗਾਂ ਚ ਇਸੇ ਤੀਬਰਤਾ ਨਾਲ ਬਰਸਾਤਾਂ ਦੀ ਉਮੀਦ ਬਣੀ ਰਹੇਗੀ। ਐਤਵਾਰ ਤੋਂ ਕਾਰਵਾਈਆਂ ਚ ਕਮੀ ਆਵੇਗੀ ਤੇ ਪਹਿਲਾਂ ਜਿਕਰ ਕੀਤੇ ਅਨੁਸਾਰ ਸਤੰਬਰ ਦੇ ਦੂਜੇ ਹਫਤੇ ਪੱਛਮੀ ਹਵਾਵਾਂ ਸਦਕਾ ਸੂਬੇ ਚ ਨਮੀ ਘਟਣੀ ਸ਼ੁਰੂ ਹੋ ਜਾਵੇਗੀ।
-ਜਾਰੀ ਕੀਤਾ: 1:03pm, 4 ਸਤੰਬਰ, 2020 ਧੰਨਵਾਦ ਸਹਿਤ: ਪੰਜਾਬ ਦਾ ਮੌਸਮ

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …