ਆਈ ਤਾਜਾ ਵੱਡੀ ਖਬਰ
ਵਿਸ਼ਵ ਭਰ ਵਿੱਚ ਗੈਸ ਸਿਲੰਡਰਾਂ ਦੀ ਖ਼ਪਤ ਦਿਨੋ-ਦਿਨ ਵਧਦੀ ਜਾ ਰਹੀ ਹੈ, ਰਸੋਈ ਗੈਸ ਤੋਂ ਲੈ ਕੇ ਕਾਰਾਂ ਵਿਚ ਵੀ ਇਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਤਾਂ ਜੋ ਪ੍ਰਦੂਸ਼ਣ ਨੂੰ ਵਧਣ ਤੋਂ ਰੋਕਿਆ ਜਾ ਸਕੇ। ਸਰਕਾਰ ਵੱਲੋਂ ਹਰ ਘਰ ਨੂੰ ਮੁਫ਼ਤ ਗੈਸ ਸਲੰਡਰ ਦੇਣ ਦੀ ਸਕੀਮ ਤੋਂ ਬਾਅਦ ਪੂਰੇ ਭਾਰਤ ਵਿੱਚ ਐਲ ਪੀ ਜੀ ਸਲੰਡਰ ਖਪਤਕਾਰਾਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ। ਸਰਕਾਰ ਵੱਲੋਂ ਲੋਕਾਂ ਵਿੱਚ ਗੈਸ ਸਿਲੰਡਰਾਂ ਦੇ ਇਸਤੇਮਾਲ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਸਾਰੀਆਂ ਸਕੀਮਾਂ ਲਾਗੂ ਕੀਤੀਆਂ ਜਾਂਦੀਆਂ ਹਨ ਅਤੇ ਇਸ ਦੌਰਾਨ ਸਿਲੰਡਰਾਂ ਦੀਆਂ ਕੀਮਤਾਂ ਸਮੇਂ ਸਮੇਂ ਤੇ ਘਟਾਈਆਂ ਵੀ ਜਾਂਦੀਆਂ ਰਹਿੰਦੀਆਂ ਹਨ ਤਾਂ ਜੋ ਸਾਰੇ ਲੋਕਾਂ ਨੂੰ ਸਲੈਂਡਰਾ ਦਾ ਲਾਭ ਪ੍ਰਾਪਤ ਹੋ ਸਕੇ।
ਪੇਟੀਐੱਮ ਵੱਲੋਂ ਗੈਸ ਸਿਲੰਡਰਾਂ ਦੀ ਬੁਕਿੰਗ ਤੇ ਮੁਨਾਫਾ ਦੇਣ ਦੀ ਇਕ ਵੱਡੀ ਜਾਣਕਾਰੀ ਦਿੱਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੇਟੀਐੱਮ ਵੱਲੋਂ ਇੱਕ ਆਫਰ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਗਾਹਕਾਂ ਨੂੰ ਰੀਚਾਰਜ ਅਤੇ ਪੇਬਿੱਲ ਆਪਸ਼ਨ ਤੇ ਜਾ ਕੇ ਬੁੱਕ ਆ ਸਿਲੰਡਰ ਤੇ ਟੈਪ ਕਰ ਕੇ ਸਿਲੰਡਰ ਦਾ ਬਿਊਰੋ ਭਰਨਾ ਪਵੇਗਾ ਜਿਸ ਤੇ FIRSTLPG ਪ੍ਰੋਮੋ ਕੋਡ ਮਿਲੇਗਾ। ਇਸ ਪ੍ਰਕਿਰਿਆ ਦੌਰਾਨ ਗਾਹਕਾਂ ਨੂੰ 800 ਰੁਪਏ ਤੱਕ ਦਾ ਕੈਸ਼ ਬੈਕ ਪ੍ਰਾਪਤ ਹੋ ਸਕੇਗਾ।
ਪੇਟੀਐੱਮ ਵੱਲੋਂ ਇਹ ਸਹੂਲਤਾਂ ਇੰਡੀਅਨ ਗੈਸ, ਭਾਰਤ ਗੈਸ ਅਤੇ ਐਚ ਪੀ ਗੈਸ ਦਿਆਂ ਸਲੈਂਡਰਾ ਨੂੰ ਬੁੱਕ ਕਰਨ ਤੇ ਹੀ ਦਿੱਤੀਆਂ ਜਾ ਰਹੀਆਂ ਹਨ। ਜੂਨ 2021 ਵਿੱਚ 14.2 ਕਿਲੋਗ੍ਰਾਮ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ਦਿੱਲੀ ਵਿੱਚ 809 ਰੁਪਏ ਹੈ ਅਤੇ ਪੇਟੀਐਮ ਦੁਆਰਾ ਰਸੋਈ ਗੈਸ ਸਲੰਡਰ ਬੁੱਕ ਕਰਵਾਉਣ ਤੇ ਪੇਟੀਐੱਮ ਵੱਲੋਂ 800 ਰੁਪਏ ਦਾ ਕੈਸ਼ ਬੈਕ ਗਾਹਕਾਂ ਨੂੰ ਮਿਲ ਸਕਦਾ ਹੈ। ਪੇਟੀਐਮ ਦੁਆਰਾ ਜਾਰੀ ਕੀਤੀ ਗਈ ਇਹ ਸਕੀਮ ਸਿਰਫ 30 ਜੂਨ 2021 ਤੱਕ ਹੀ ਸੀਮਿਤ ਹੈ।
ਪੇ ਟੀ ਐਮ ਦੇ ਇਸ ਐਲਪੀਜੀ ਸਿਲੰਡਰ ਬੁਕਿੰਗ ਕੈਸ਼ ਬੈਕ ਦੇ ਆਫਰ ਦਾ ਲਾਭ ਪ੍ਰਾਪਤ ਕਰਨ ਲਈ FIRSTLPG ਪਰੋਮੋ ਕੋਡ ਪ੍ਰੋਮੋ ਸੈਕਸ਼ਨ ਵਿੱਚ ਭਰਨਾ ਜ਼ਰੂਰੀ ਹੈ। ਮਹਿੰਗੇ ਗੈਸ ਸਿਲੰਡਰਾਂ ਤੋਂ ਬਚਣ ਲਈ ਪੇਟੀਐੱਮ ਵੱਲੋਂ ਜਾਰੀ ਕੀਤਾ ਗਿਆ ਇਹ ਆਫਰ ਸਿਰਫ ਅਗਲੇ ਦੋ ਦਿਨਾਂ ਲਈ ਹੀ ਬਾਕੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …