ਆਈ ਤਾਜਾ ਵੱਡੀ ਖਬਰ
ਪੰਜਾਬ ਦੇ ਵਿੱਚ ਜਿਵੇਂ-ਜਿਵੇਂ ਮੌਸਮੀ ਤਿਉਹਾਰਾਂ ਦਾ ਸੀਜ਼ਨ ਨਜ਼ਦੀਕ ਆ ਰਿਹਾ ਹੈ, ਉਸਦੇ ਨਾਲ ਹੀ ਮੌਸਮ ਦੇ ਮਿਜਾਜ਼ ਵਿਚ ਵੀ ਤਬਦੀਲੀ ਆ ਰਹੀ ਹੈ। ਇਸ ਵਾਰ ਮੌਸਮ ਨੇ ਬਹੁਤ ਜਲਦੀ ਕਰਵਟ ਬਦਲੀ ਹੈ। ਤਿਉਹਾਰੀ ਸੀਜ਼ਨ ਤੇ ਆਉਣ ਦੇ ਨਾਲ ਹੀ ਬਜ਼ਾਰ ਦੇ ਵਿੱਚ ਲੋਕਾਂ ਨੂੰ ਲੁਭਾਉਣ ਲਈ ਨਵੇਂ ਨਵੇਂ ਆਫਰ ਸ਼ੁਰੂ ਹੋ ਜਾਂਦੇ ਹਨ, ਆਫਰ ਦੇ ਚੱਲਦੇ ਹੋਏ ਲੋਕੀਂ ਖ਼ੂਬ ਖਰੀਦਦਾਰੀ ਵੀ ਕਰਦੇ ਹਨ।ਬਹੁਤ ਸਾਰੀਆਂ ਸਕੀਮਾਂ ਦੁਕਾਨਦਾਰਾਂ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਹਨ। ਇਸ ਵਾਰ ਜੋ ਖਬਰ ਆਈ ਹੈ ਉਹ ਹੈ ਘਰ ਵਿੱਚ ਰੱਖੇ ਸੋਨੇ ਤੇ ਕਮਾਈ ਕਰਨ ਦੀ ਸਕੀਮ।
ਅਕਸਰ ਦੇਖਿਆ ਜਾਂਦਾ ਹੈ ਕਿ ਕੁਝ ਲੋਕਾਂ ਕੋਲ ਸੋਨਾ ਹੁੰਦਾ ਹੈ, ਉਹ ਉਸ ਨੂੰ ਲਾਕਰ ਵਿੱਚ ਜਮਾਂ ਕਰਵਾ ਦਿੰਦੇ ਹਨ।ਪੁਰਾਣੇ ਬਜ਼ੁਰਗ ਤਾਂ ਇਹ ਵੀ ਮੰਨਦੇ ਸਨ ਉਨ੍ਹਾਂ ਸੋਨਾ ਔਖੇ ਵੇਲੇ ਕੰਮ ਆਉਣ ਵਾਲੀ ਚੀਜ਼ ਹੈ ।ਕਈ ਲੋਕ ਸੁਰੱਖਿਆ ਵਜੋਂ ਬੈਂਕ ਵਿੱਚ ਸੋਨਾ ਰੱਖਦੇ ਹਨ, ਤੇ ਉਨ੍ਹਾਂ ਨੂੰ ਇਸ ਦੀ ਕੀਮਤ ਵੀ ਚੁਕਾਣੀ ਪੈਂਦੀ ਹੈ।ਸੋਨਾ ਅਕਸਰ ਇਨਵੈਸਟਮੈਂਟ ਲਈ ਚੰਗੀ ਆਪਸ਼ਨ ਮੰਨਿਆ ਜਾਂਦਾ ਹੈ।
ਸਟੇਟ ਬੈਂਕ ਆਫ ਇੰਡੀਆ ਹੁਣ ਗੋਲਡ ਤੇ ਪੈਸੇ ਕਮਾਉਣ ਲਈ ਲੋਕਾਂ ਲਈ ਇੱਕ ਸਕੀਮ ਚਲਾ ਰਹੀ ਹੈ । ਇਸ ਸਕੀਮ ਤਹਿਤ ਘੱਟੋ-ਘੱਟ 30 ਗ੍ਰਾਮ ਸੋਨਾ ਜਮ੍ਹਾ ਕਰਵਾਉਣਾ ਜ਼ਰੂਰੀ ਹੈ। ਇਸ ਸਕੀਮ ਦੇ ਤਹਿਤ ਬੈਂਕ ਵਿਚ ਗੋਲਡ ਜਮ੍ਹਾਂ ਕਰ ਕੇ ਵਿਆਜ ਦਾ ਫਾਇਦਾ ਵੀ ਲਿਆ ਜਾ ਸਕਦਾ ਹੈ।ਵੱਧ ਤੋਂ ਵੱਧ ਗੋਲਡ ਜਮਾਂ ਕਰਵਾਉਣ ਦੀ ਕੋਈ ਸੀਮਾ ਤੈਅ ਨਹੀਂ ਕੀਤੀ ਗਈ ।ਇਸ ਸਕੀਮ ਤਹਿਤ ਗੋਲਡ 995 ਸ਼ੁੱਧਤਾ ਵਾਲਾ ਹੀ ਹੋਣਾ ਚਾਹੀਦਾ ਹੈ ।
ਇਹ ਸਕੀਮ ਸਟੇਟ ਬੈਂਕ ਆਫ ਇੰਡੀਆ ਵੱਲੋਂ ਤਿੰਨ ਹਿੱਸਿਆਂ ਵਿਚ ਵੰਡੀ ਗਈ ਹੈ। ਪਹਿਲੀ ਕੈਟਾਗਿਰੀ ਸ਼ਾਰਟ ਟਰਮ ਬੈਂਕ ਡਿਪੌਜ਼ਿਟ ਬੈਂਕ ਮੁਤਾਬਕ ਗੋਲਡ 1-3 ਸਾਲ ਲਈ ,ਦੂਜੀ ਕੈਟਾਗਿਰੀ ਮੀਡੀਅਮ ਗਵਰਨਮੈਂਟ ਡਿਪੌਜਿਟ 5-7 ਸਾਲ ਲਈ, ਅਤੇ ਤੀਜੀ ਕੈਟਾਗਿਰੀ ਲਾਂਗ ਟਰਮ ਗਵਰਨਮੈਂਟ ਡਿਪੋਜਿਟ ਤਹਿਤ 12-15 ਸਾਲ ਲਈ ਗੋਲਡ ਫਿਕਸਡ ਕਰ ਸਕਦੇ ਹੋ। ਇਸ ਸਕੀਮ ਦੇ ਤਹਿਤ ਲੌਕਰ ਚ ਗੋਲਡ ਰੱਖਣ ਦੀ ਬਜਾਏ ਪੈਸੇ ਕਮਾ ਸਕਦੇ ਹਨ। ਸਟੇਟ ਬੈਂਕ ਆਫ ਇੰਡੀਆ ਗੋਲਡ ਤੋਂ ਪੈਸੇ ਕਮਾਉਣ ਲਈ ਰਿਵੈਪਡ ਗੋਲਡ ਡਿਪੋਜਿਟ ਸਕੀਮ ਚਲਾ ਰਿਹਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …