Breaking News

ਖਿੱਚੋ ਤਿਆਰੀ – ਪੰਜਾਬ ਚ ਇਸ ਤਰੀਕ ਤੋਂ ਸਕੂਲ ਖੋਲ੍ਹਣ ਦੇ ਹੋ ਗਏ ਪੱਕੇ ਹੁਕਮ

ਆਈ ਤਾਜਾ ਵੱਡੀ ਖਬਰ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨੌਵੀਂ ਕਲਾਸ ਤੋਂ ਬਾਰ੍ਹਵੀਂ ਕਲਾਸ ਤੱਕ ਦੇ ਬੱਚਿਆਂ ਨੂੰ 15 ਅਕਤੂਬਰ ਤੋਂ ਮੁੜ ਸਕੂਲ ਆਉਣ ਦੀ ਇਜਾਜ਼ਤ ਦਿੱਤੀ ਸੀ। ਬੱਚਿਆਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਸਭ ਸਕੂਲਾਂ ਨੂੰ ਜਰੂਰੀ ਹਦਾਇਤਾਂ ਵੀ ਦਿੱਤੀਆਂ ਹਨ। ਕਰੋਨਾ ਮਹਾਮਾਰੀ ਦੇ ਚੱਲਦੇ ਹੋਏ ਸਰਕਾਰ ਦੇ ਹੁਕਮਾਂ ਅਨੁਸਾਰ ਸਿੱਖਿਆ ਸੰਸਥਾਂਵਾਂ ਨੂੰ15 ਅਕਤੂਬਰ ਤੋਂ ਖੋਲ੍ਹਿਆ ਜਾ ਰਿਹਾ ਸੀ। ਜਿਹੜੇ ਵਿਦਿਆਰਥੀ 9ਵੀਂ ਕਲਾਸ ਤੋ 12ਵੀ ਤੱਕ ਦੇ ਸਕੂਲ ਆਉਣਗੇ, ਉਹਨਾਂ ਵਿਦਿਆਰਥੀਆਂ ਦੇ ਮਾਪਿਆਂ ਦੀ ਸਹਿਮਤੀ ਹੋਣਾ ਬਹੁਤ ਜ਼ਰੂਰੀ ਹੈ।

ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਸੀ, ਕਿ ਪੰਜਾਬ ਸਕੂਲ ਅਜੇ ਨਹੀਂ ਖੁੱਲ੍ਹਣਗੇ। ਸਿੰਗਲਾ ਨੇ ਕਿਹਾ ਸਰਕਾਰ ਵੱਲੋਂ ਨਿਯਮਾਂ ਦਾ ਕੰਮ ਮੁਕੰਮਲ ਹੋਵੇਗਾ ਉਸ ਤੋਂ ਬਾਅਦ ਸਕੂਲ ਖੁਲਣ ਦੀ ਤਰੀਖ, ਬੱਚਿਆਂ ਅਤੇ ਅਧਿਆਪਕਾਂ ਲਈ ਮਾਪਦੰਡ ਜਾਰੀ ਕੀਤੇ ਜਾਣਗੇ।ਮਾਪਿਆਂ ਦੀ ਸਹਿਮਤੀ ਦਾ ਹੋਣਾ ਬਹੁਤ ਜ਼ਰੂਰੀ ਹੈ।ਸਿੱਖਿਆ ਮੰਤਰੀ ਨੇ ਕਿਹਾ ਕਿ ਜਦੋਂ ਵੀ ਸਕੂਲ ਖੋਲ੍ਹੇ ਜਾਣਗੇ ।ਉਨ੍ਹਾਂ ਦੇ ਨਾਲ ਹੀ ਕਾਲਜ ਯੂਨੀਵਰਸਿਟੀਆਂ ਵੀ ਖੋਲੀਆਂ ਜਾਣਗੀਆਂ। ਸਿੰਗਲਾ ਨੇ ਸਪਸ਼ਟ ਕੀਤਾ ਕਿ ਸਾਡੇ ਲਈ ਸਕੂਲ ਖੋਲ੍ਹਣਾ ਅਹਿਮ ਨਹੀਂ ਹੈ ਪਹਿਲਾਂ ਬੱਚਿਆਂ ਦੀ ਸਿਹਤ ਤੇ ਸੁਰੱਖਿਆ ਹੈ। ਪਰ ਹੁਣ ਸਿੱਖਿਆ ਵਿਭਾਗ ਵੱਲੋਂ19 ਅਕਤੂਬਰ ਤੋਂ ਸਕੂਲ ਖੋਲਣ ਦਾ ਐਲਾਨ ਕਰ ਦਿੱਤਾ ਗਿਆ ਹੈ,

ਜਿਸ ਨਾਲ ਸਕੂਲ ਸੰਸਥਾਵਾਂ ਵੀ ਖੁਸ਼ ਹਨ।ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋ ਸਕੂਲਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ, ਕਿ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦਾ ਪਾਲਣ ਵੀ ਜਰੂਰ ਕੀਤਾ ਜਾਵੇ। ਕਰੋਨਾ ਮਹਾਵਾਰੀ ਦੇ ਕਾਰਨ ਸਰਕਾਰ ਵੱਲੋਂ ਮਾਰਚ ਮਹੀਨੇ ਤੋਂ ਹੀ ਸਕੂਲ ਬੰਦ ਕਰ ਦਿੱਤੇ ਗਏ ਸਨ। ਹੁਣ 9ਵੀ ਤੋਂ ਲੈ ਕੇ ਬਾਰ੍ਹਵੀਂ ਸ਼੍ਰੇਣੀ ਤੱਕ ਦੇ ਵਿਦਿਆਰਥੀਆਂ ਹੁਣ 19 ਅਕਤੂਬਰ ਦਿਨ ਸੋਮਵਾਰ ਨੂੰ ਸਕੂਲ ਜਾ ਸਕਣਗੇ।

ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਰਾਜ ਵਿੱਚ ਸਕੂਲ 9ਵੀ ਤੋਂ 12ਵੀ ਜਮਾਤਾਂ ਲਈ 19 ਅਕਤੂਬਰ ਤੋਂ ਖੋਲ੍ਹੇ ਜਾਣ। ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਜਿਥੇ ਕਰੋਨਾ ਕੇਅਰ ਸੈਂਟਰ ਖੋਲ੍ਹੇ ਗਏ ਸਨ। ਉਨ੍ਹਾਂ ਸਕੂਲਾਂ ਅਤੇ ਹੋਸਟਲਾਂ ਨੂੰ ਸਾਫ਼ ਸਫ਼ਾਈ ਕਰਨ ਉਪਰੰਤ ਹੀ ਖੋਲ੍ਹਿਆ ਜਾਵੇ। ਹੁਕਮਾਂ ਵਿਚ ਗ੍ਰਹਿ ਵਿਭਾਗ ,ਸਿਹਤ ਵਿਭਾਗ ਵੱਲੋਂ ਕਰੋਨਾ ਨੂੰ ਲੈ ਕੇ ਜਾਰੀ ਕੀਤੀਆਂ ਗਈਆਂ ਹਦਾਇਤਾਂ ਦਾ ਪਾਲਣ ਕਰਨਾ ਜਰੂਰੀ ਹੋਵੇਗਾ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …