ਹੋ ਗਿਆ ਇਹ ਐਲਾਨ
ਕੋਰੋਨਾ ਵਾਇਰਸ ਦਾ ਕਰਕੇ ਸਾਰੇ ਪਾਸੇ ਕਈ ਤਰਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ। ਹੁਣ ਵੀ ਰੋਜਾਨਾ ਲੱਖਾਂ ਦੀ ਗਿਣਤੀ ਵਿਚ ਪੌਜੇਟਿਵ ਕੋਰੋਨਾ ਦੇ ਕੇਸ ਆ ਰਹੇ ਹਨ ਪਰ ਫਿਰ ਵੀ ਇਹਨਾਂ ਪਾਬੰਦੀਆਂ ਦੇ ਵਿਚ ਕਾਫੀ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਇਸ ਵਾਇਰਸ ਦਾ ਕਰਕੇ ਬਹੁਤੇ ਦੇਸ਼ਾਂ ਨੇ ਆਪੋ ਆਪਣੇ ਮੁਲਕਾਂ ਵਿਚ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਤੇ ਪਾਬੰਦੀਆਂ ਲਗਾਈਆਂ ਹੋਈਆਂ ਸਨ। ਅਜਿਹੀ ਹੀ ਪਾਬੰਦੀ ਕਨੇਡਾ ਵਿਚ ਵੀ ਲਗਾਈ ਗਈ ਸੀ ਹੁਣ ਕਨੇਡਾ ਤੋਂ ਇੱਕ ਵੱਡੀ ਖਬਰ ਆ ਰਹੀ ਹੈ ਇਦੇਸ਼ੀ ਯਾਤਰੀਆਂ ਦੇ ਬਾਰੇ ਵਿਚ।
ਕੈਨੇਡਾ ‘ਚ ਕੋਰੋਨਾ ਕਾਲ ਦੌਰਾਨ ਜਿਨ੍ਹਾਂ ਲੋਕਾਂ ਨੂੰ ਇਕੱਲਾਪਣ ਲੱਗ ਰਿਹਾ ਹੈ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਤਰਸ ਦੇ ਆਧਾਰ ‘ਤੇ ਆਉਣ ਦੀ ਛੋਟ ਦਿੱਤੀ ਜਾ ਰਹੀ ਹੈ। ਟਰੂਡੋ ਸਰਕਾਰ ਨੇ ਸਰਹੱਦ ਪਾਰ ਯਾਤਰਾ ਪਾਬੰਦੀਆਂ ‘ਚ ਢਿੱਲ ਦੇਣ ਦਾ ਫ਼ੈਸਲਾ ਕੀਤਾ ਹੈ, ਜਿਸ ਤਹਿਤ ਹੁਣ ਪਰਿਵਾਰ ਦੇ ਨੇੜਲੇ ਮੈਂਬਰਾਂ ਨੂੰ ਕੈਨੇਡਾ ‘ਚ ਦਾਖ਼ਲ ਹੋਣ ਦੀ ਮਨਜ਼ੂਰੀ ਦਿੱਤੀ ਜਾਵੇਗੀ, ਨਾਲ ਹੀ ਦੇਸ਼ ‘ਚ ਦਾਖ਼ਲ ਹੋਣ ਵਾਲਿਆਂ ਦੀ ਨਿਗਰਾਨੀ ਵੀ ਵਧਾਈ ਜਾਵੇਗੀ।
ਹਾਲਾਂਕਿ, ਕੈਨੇਡਾ ਦੀ ਸਰਹੱਦ ਗੈਰ ਜ਼ਰੂਰੀ ਯਾਤਰਾ ਲਈ ਘੱਟੋ-ਘੱਟ ਇਕ ਮਹੀਨੇ ਤੱਕ ਲਈ ਬੰਦ ਰਹੇਗੀ ਪਰ ਟਰੂਡੋ ਸਰਕਾਰ ਨੇ ਪਰਿਵਾਰਕ ਮੈਂਬਰਾਂ ਨੂੰ ਤਰਸ ਦੇ ਆਧਾਰ ‘ਤੇ ਦੇਸ਼ ‘ਚ ਆਉਣ ਦੀ ਮਨਜ਼ੂਰੀ ਦੇਣ ਦੇ ਨਾਲ-ਨਾਲ ਕੌਮਾਂਤਰੀ ਵਿਦਿਆਰਥੀਆਂ ਨੂੰ ਵੀ ਕੁਝ ਮਾਪਦੰਡਾਂ ਨਾਲ ਇਸ ‘ਚ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ। ਇਮੀਗ੍ਰੇਸ਼ਨ, ਸ਼ਰਨਾਰਥੀ ਤੇ ਸਿਟੀਜ਼ਨਸ਼ਿਪ ਮੰਤਰੀ ਮਾਰਕੋ ਮੈਂਡੀਸਿਨੋ, ਲੋਕ ਸੁਰੱਖਿਆ ਮੰਤਰੀ ਬਿਲ ਬਲੇਅਰ ਅਤੇ ਸਿਹਤ ਮੰਤਰੀ ਪੈਟੀ ਹਾਜ਼ਦੂ ਨੇ ਕਿਹਾ ਕਿ ਕੈਨੇਡਾ ਦੇ ਖੇਤਰਾਂ ‘ਚ ਕੋਰੋਨਾ ਕਾਰਨ ਵਿਗੜ ਰਹੇ ਹਾਲਾਤ ਤਾਲਾਬੰਦੀ ਦੇ ਨਵੇਂ ਉਪਾਵਾਂ ਦੀ ਵਜ੍ਹਾ ਬਣ ਸਕਦੇ ਹਨ। ਇਸ ਲਈ ਸਰਹੱਦ ਪਾਰੋਂ ਤਰਸ ਦੇ ਆਧਾਰ ‘ਤੇ ਪਰਿਵਾਰਕ ਮੈਂਬਰਾਂ ਨੂੰ ਆਉਣ ਦੀ ਮਨਜ਼ੂਰੀ ਦੇਣਾ ਜ਼ਰੂਰੀ ਹੈ।
ਹਾਜ਼ਦੂ ਨੇ ਕਿਹਾ ਕਿ ਕਿ ਕੋਰੋਨਾ ਛੋਟੀ ਮਿਆਦ ‘ਚ ਖ਼ਤਮ ਹੋਣ ਵਾਲੀ ਸਮੱਸਿਆ ਨਹੀਂ ਹੈ, ਇਸ ਲਈ ਇਹ ਕਦਮ ਚੁੱਕਣ ਦੀ ਜ਼ਰੂਰਤ ਸੀ। ਤਰਸ ਦੇ ਆਧਾਰ ‘ਤੇ ਕੈਨੇਡੀਅਨ ਨਾਗਰਿਕਾਂ ਤੇ ਕੈਨੇਡੀਅਨ ਸਥਾਈ ਵਸਨੀਕਾਂ ਦੇ ਪਰਿਵਾਰਕ ਮੈਂਬਰ, ਜਿਨ੍ਹਾਂ ‘ਚ ਬਾਲਗ ਬੱਚੇ, ਪੋਤੇ-ਪੋਤੀਆਂ, ਭੈਣ-ਭਰਾ, ਦਾਦਾ-ਦਾਦੀ ਅਤੇ ਉਹ ਜੋੜੇ ਜੋ ਇਕ ਸਾਲ ਤੋਂ ਵੱਧ ਸਮੇਂ ਤੋਂ ਰਿਸ਼ਤੇ ‘ਚ ਰਹੇ ਹਨ ਕੈਨੇਡਾ ਆ ਸਕਣਗੇ। ਇਸ ਸਬੰਧੀ 8 ਅਕਤੂਬਰ ਨੂੰ ਨਿਯਮ ਜਾਰੀ ਹੋਣਗੇ।
ਇਸ ਤੋਂ ਇਲਾਵਾ ਗੰਭੀਰ ਬਿਮਾਰੀ ਨਾਲ ਜੂਝ ਰਹੇ ਵਿਅਕਤੀ ਦਾ ਨਜ਼ਦੀਕੀ ਵਿਦੇਸ਼ੀ ਦੋਸਤ ਵੀ ਕੈਨੇਡਾ ‘ਚ ਆ ਸਕੇਗਾ। ਉੱਥੇ ਹੀ, ਕੌਮਾਂਤਰੀ ਵਿਦਿਆਰਥੀ ਜੋ ਕਿ ਸਿੱਖਿਆ ਸੰਸਥਾਵਾਂ ‘ਚ ਦਾਖ਼ਲਾ ਲੈ ਰਹੇ ਹਨ ਅਤੇ ਜਿਨ੍ਹਾਂ ਦੀ ਕੋਵਿਡ-19 ਤਿਆਰੀ ਯੋਜਨਾ ਨੂੰ ਸੂਬਾਈ ਜਾਂ ਖੇਤਰੀ ਸਿਹਤ ਅਧਿਕਾਰੀਆਂ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਉਹ ਵੀ 20 ਅਕਤੂਬਰ ਤੋਂ ਕੈਨੇਡਾ ‘ਚ ਆ ਸਕਣਗੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …