ਵੈਕਸੀਨ ਬਾਰੇ ਇੰਗਲੈਂਡ ਤੋਂ ਆਈ ਇਹ ਵੱਡੀ ਖਬਰ
ਕੋਰੋਨਾ ਨੂੰ ਵਧਣ ਤੋਂ ਰੋਕਣ ਦਾ ਇਕੋ ਇੱਕ ਤਰੀਕਾ ਰਹਿ ਗਿਆ ਹੈ ਉਹ ਹੈ ਕੋਰੋਨਾ ਵਾਇਰਸ ਦੀ ਵੈਕਸੀਨ। ਹੁਣ ਸਾਰੀ ਦੁਨੀਆਂ ਇਹ ਮਨ ਰਹੀ ਹੈ ਕੇ ਇਸ ਵਾਇਰਸ ਨੂੰ ਤਦ ਤਕ ਬਿਲਕੁਲ ਵੀ ਨਹੀਂ ਰੋਕਿਆ ਜਾ ਸਕਦਾ ਜਦ ਤੱਕ ਇਸਦੀ ਵੈਕਸੀਨ ਨਹੀਂ ਆ ਜਾਂਦੀ। ਇਸ ਵੇਲੇ ਦੀ ਵੱਡੀ ਖਬਰ ਇੰਗਲੈਂਡ ਤੋਂ ਕੋਰੋਨਾ ਵੈਕਸੀਨ ਦੇ ਬਾਰੇ ਵਿਚ ਆ ਰਹੀ ਹੈ।
ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਦੇ ਕੋਰੋਨਾ ਟੀਕੇ ਦਾ ਆਖਰੀ ਦੌਰ ਦਾ ਟ੍ਰਾਇਲ ਚੱਲ ਰਿਹਾ ਹੈ। ਇਸ ਦੌਰਾਨ ਬ੍ਰਿਟੇਨ ਕਾਨੂੰਨ ਬਦਲਣ ਦੀ ਤਿਆਰੀ ਕਰ ਰਿਹਾ ਹੈ ਤਾਂ ਜੋ ਥੋੜੇ ਸਮੇਂ ਵਿੱਚ ਕੋਰੋਨਾ ਟੀਕੇ ਨੂੰ ਮਨਜ਼ੂਰੀ ਮਿਲ ਸਕੇ। ਬ੍ਰਿਟੇਨ ਇਸ ਦੀ ਕੋਸ਼ਿਸ਼ ਕਰ ਰਿਹਾ ਹੈ ਜਿਵੇਂ ਹੀ ਇਹ ਵਿਗਿਆਨੀ ਟੀਕੇ ਦੀ ਸਫਲਤਾ ਦੀ ਪੁਸ਼ਟੀ ਕਰਨ ਤਾ ਲੋਕਾਂ ਨੂੰ ਟੀਕਾ ਉਪਲਬਧ ਕਰਵਾ ਦਿੱਤਾ ਜਾਵੇ। ਇੱਕ ਟੀਕਾ ਸਫਲ ਹੋਣ ਤੋਂ ਬਾਅਦ, ਲਾਇਸੈਂਸ ਲੈਣ ਵਿੱਚ ਅਕਸਰ ਕਈ ਮਹੀਨੇ ਲੱਗ ਜਾਂਦੇ ਹਨ।
ਬ੍ਰਿਟੇਨ ਦੀ ਸਰਕਾਰ ਨੇ ਕਿਹਾ ਹੈ ਕਿ ਜੇਕਰ ਟੀਕਾ ਸੁਰੱਖਿਆ ਪ੍ਰੀਖਿਆ ਪਾਸ ਕਰਦਾ ਹੈ ਤਾਂ ਤੁਰੰਤ ਆਰਜ਼ੀ ਮਨਜ਼ੂਰੀ ਦੇ ਦਿੱਤੀ ਜਾਵੇਗੀ। ਬ੍ਰਿਟੇਨ ਦੇ ਡਿਪਟੀ ਚੀਫ ਮੈਡੀਕਲ ਅਫਸਰ ਜੋਨਾਥਨ ਵੈਨ ਟੈਮ ਨੇ ਕਿਹਾ ਕਿ ਜੇ ਅਸੀਂ ਇੱਕ ਪ੍ਰਭਾਵਸ਼ਾਲੀ ਟੀਕਾ ਤਿਆਰ ਕਰਦੇ ਹਾਂ, ਤਾਂ ਜ਼ਰੂਰੀ ਹੋਏਗਾ ਕਿ ਅਸੀਂ ਇਸ ਨੂੰ ਜਲਦੀ ਤੋਂ ਜਲਦੀ ਮਰੀਜ਼ਾਂ ਲਈ ਉਪਲਬਧ ਕਰਵਾ ਸਕੀਏ। ਹਾਲਾਂਕਿ, ਇਹ ਤਾਂ ਹੀ ਹੋਵੇਗਾ ਜਦੋਂ ਅਸੀਂ ਸਖਤ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਨ ਦੇ ਯੋਗ ਹੋਵਾਂਗੇ।
ਇਸ ਤੋਂ ਪਹਿਲਾਂ, ਆਕਸਫੋਰਡ ਟੀਕਾ ਸਮੂਹ ਦੇ ਇੱਕ ਅਧਿਕਾਰੀ, ਐਂਡਰਿਊ ਪੋਲਾਰਡ ਨੇ ਕਿਹਾ ਕਿ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਾਲ ਟੀਕੇ ਨੂੰ ਮਨਜ਼ੂਰੀ ਦੇਣ ਲਈ ਟਰਾਇਲ ਡਾਟਾ ਰੈਗੂਲੇਟਰਾਂ ਨੂੰ ਭੇਜਿਆ ਜਾਵੇਗਾ। ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾ ਵੈਕਸੀਨ ਅਜ਼ਮਾਇਸ਼ ਕਈ ਦੇਸ਼ਾਂ ਵਿੱਚ ਕੀਤੀ ਜਾ ਰਹੀ ਹੈ।
ਬ੍ਰਿਟੇਨ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ‘ਚ ਤਕਰੀਬਨ 20 ਹਜ਼ਾਰ ਲੋਕਾਂ ‘ਤੇ ਟੀਕੇ ਦਾ ਟ੍ਰਾਇਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਆਕਸਫੋਰਡ ਨਾਲ ਜੁੜੀ ਇੱਕ ਕੰਪਨੀ ਐਸਟਰਾਜ਼ੇਨੇਕਾ ਅਮਰੀਕਾ ਵਿੱਚ 30 ਹਜ਼ਾਰ ਲੋਕਾਂ ‘ਤੇ ਟ੍ਰਾਇਲ ਦੀ ਅਗਵਾਈ ਕਰ ਰਹੀ ਹੈ। ਸੀਰਮ ਇੰਸਟੀਟਿਊਟ ਨੇ ਵੀ ਇਸ ਟੀਕੇ ਦਾ ਭਾਰਤ ਵਿੱਚ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …