Breaking News

ਇਸ ਦੇਸ਼ ਚ ਪੱਕੇ ਹੋਣ ਲਈ ਹੁਣ ਕਰਨਾ ਪਵੇਗਾ ਇਹ ਕੰਮ

ਤਾਜਾ ਵੱਡੀ ਖਬਰ

ਕਈ ਪੰਜਾਬੀ ਵਿਦੇਸ਼ਾਂ ਚ ਜਾ ਕੇ ਆਪਣਾ ਵਧੀਆ ਭਵਿੱਖ ਬਣਾਉਣ ਲਈ ਪਕੇ ਹੋਣ ਦੀ ਪੂਰੀ ਕੋਸ਼ਿਸ਼ ਕਰਦੇ ਹਨ ਪਰ ਓਥੋਂ ਦੇ ਕਨੂੰਨ ਦੇ ਬਾਰੇ ਵਿਚ ਪੂਰੀ ਜਾਣਕਾਰੀ ਨਾ ਹੋਣ ਦੇ ਕਾਰਨ ਕਾਫੀ ਲੰਮਾ ਸਮਾਂ ਪੱਕੇ ਹੋ ਨਹੀਂ ਪਾਉਂਦੇ ਇਸ ਲਈ ਜਿਹੜੇ ਵੀ ਦੇਸ਼ ਚ ਤੁਸੀਂ ਪੱਕਾ ਹੋਣਾ ਚਾਹੁੰਦੇ ਹੋ ਓਥੋਂ ਦੇ ਕਨੂੰਨ ਦੀ ਪੂਰੀ ਜਾਣਕਾਰੀ ਜਰੂਰ ਲੈਣੀ ਚਾਹੀਦੀ ਹੈ।

ਇਟਲੀ ਵਿਚ ਰਹਿ ਰਹੇ ਹੋ ਅਤੇ ਉੱਥੇ ਦੀ ਨਾਗਰਿਕਤਾ ਲਈ ਅਰਜ਼ੀ ਦੇਣ ਦੀ ਯੋਜਨਾ ਬਣਾ ਰਹੇ ਹੋ ਤਾਂ 2018 ਵਿਚ ਕੁਝ ਬਿਨੈਕਾਰਾਂ ਲਈ ਭਾਸ਼ਾ ਨੂੰ ਲੈ ਕੇ ਜ਼ਰੂਰੀ ਹੋਏ ਨਿਯਮ ਬਾਰੇ ਜਾਣਨਾ ਜ਼ਰੂਰੀ ਹੈ। ਦਸੰਬਰ 2018 ਵਿਚ ਇਟਾਲੀਅਨ ਕਾਨੂੰਨਾਂ ਵਿਚ ਹੋਈਆਂ ਤਬਦੀਲੀਆਂ ਦਾ ਮਤਲਬ ਹੈ ਕਿ ਜਿਹੜਾ ਵੀ ਵਿਅਕਤੀ ਵਿਆਹ ਜਾਂ ਨਿਵਾਸ ਜ਼ਰੀਏ ਇਟਲੀ ਦੀ ਨਾਗਰਿਕਤਾ ਲਈ ਅਰਜ਼ੀ ਦਿੰਦਾ ਹੈ, ਉਸ ਨੂੰ ਹੁਣ ਇਹ ਸਾਬਤ ਕਰਨਾ ਲਾਜ਼ਮੀ ਹੈ ਕਿ ਉਹ ਇਟਾਲੀਅਨ ਭਾਸ਼ਾ ਨੂੰ ਬੀ-1 ਪੱਧਰ ਤੱਕ ਜਾਂ ਇਸ ਤੋਂ ਵੱਧ ਇਸ ਭਾਸ਼ਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ।

ਭਾਸ਼ਾਵਾਂ ਦੇ ਸਾਂਝੇ ਯੂਰਪੀਅਨ ਫਰੇਮਵਰਕ ਆਫ਼ ਰੈਫ਼ਰੈਂਸ (ਸੀ. ਈ. ਐੱਫ. ਆਰ. ਐੱਲ.) ਅਨੁਸਾਰ, ਬੀ-1 ਪੱਧਰ ‘ਇੰਟਰਮੀਡੀਏਟ’ ਯਾਨੀ ਦਰਮਿਆਨਾ ਪੱਧਰ ਹੈ, ਜਿਸ ਦਾ ਅਰਥ ਹੈ ਕਿ ਤੁਸੀਂ ਰੋਜ਼ ਦੀ ਗੱਲਬਾਤ ਵਿਚ ਭਾਸ਼ਾ ਨੂੰ ਠੀਕ-ਠਾਕ ਸਮਝਦੇ ਹੋ। ਜੇਕਰ ਤੁਸੀਂ ਪਹਿਲਾਂ ਹੀ ਇਟਲੀ ਵਿਚ ਰਹਿ ਰਹੇ ਹੋ ਤੇ ਕੰਮ ਕਰ ਰਹੇ ਹੋ ਤਾਂ ਇਹ ਸੰਭਵ ਹੈ ਕਿ ਤੁਸੀਂ ਇਟਾਲੀਅਨ ਇਸ ਪੱਧਰ ਤੱਕ ਬੋਲ ਸਕਦੇ ਹੋਵੋਗੇ।

ਹਾਲਾਂਕਿ, ਨਾਗਰਿਕਤਾ ਲਈ ਸਰਕਾਰ ਅਧਿਕਾਰਤ ਤੌਰ ‘ਤੇ ਇਸ ਦੀ ਪ੍ਰੀਖਿਆ ਲੈਂਦੀ ਹੈ।ਨਾਗਰਿਕਤਾ ਦੀ ਅਰਜ਼ੀ ਲਈ ਤੁਹਾਡਾ ਬੀ-1 ਪੱਧਰੀ ਸਰਟੀਫਿਕੇਟ ਇਟਲੀ ਦੇ ਸਿੱਖਿਆ ਮੰਤਰਾਲੇ ਜਾਂ ਵਿਦੇਸ਼ ਮੰਤਰਾਲੇ ਵਲੋਂ ਮਨਜ਼ੂਰਸ਼ੁਦਾ ਇਕ ਵਿੱਦਿਅਕ ਸੰਸਥਾ ਤੋਂ ਹੋਣਾ ਚਾਹੀਦਾ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …